Mon, May 20, 2024
Whatsapp

Moosewala Murder Accused: ਮੂਸੇਵਾਲਾ ਕਤਲ ਕੇਸ ਦੇ ਉਹ 4 ਮੁਲਜ਼ਮ; ਜਿਨ੍ਹਾਂ ‘ਚੋਂ 2 ਦਾ ਐਨਕਾਉਂਟਰ ਤੇ 2 ਦਾ ਕਤਲ ਹੋਇਆ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ (Sidhu Moosewala Death Anniversery) ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਉਨ੍ਹਾਂ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਛੇ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

Written by  Aarti -- May 29th 2023 10:47 AM -- Updated: May 29th 2023 11:43 AM
Moosewala Murder Accused: ਮੂਸੇਵਾਲਾ ਕਤਲ ਕੇਸ ਦੇ ਉਹ 4 ਮੁਲਜ਼ਮ; ਜਿਨ੍ਹਾਂ ‘ਚੋਂ 2 ਦਾ ਐਨਕਾਉਂਟਰ ਤੇ 2 ਦਾ ਕਤਲ ਹੋਇਆ

Moosewala Murder Accused: ਮੂਸੇਵਾਲਾ ਕਤਲ ਕੇਸ ਦੇ ਉਹ 4 ਮੁਲਜ਼ਮ; ਜਿਨ੍ਹਾਂ ‘ਚੋਂ 2 ਦਾ ਐਨਕਾਉਂਟਰ ਤੇ 2 ਦਾ ਕਤਲ ਹੋਇਆ

Sidhu Moosewala Death Anniversery: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਉਨ੍ਹਾਂ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਛੇ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਟੁੱਟ ਗਏ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਗਾਤਾਰ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।   


ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ 

ਦੱਸ ਦਈਏ ਕਿ ਖੁੰਖਾਰ ਗੈਂਗਸਟਰ ਲਾਰੈਂਸ ਦੇ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਖੁਲਾਸਾ ਇਹ ਵੀ ਹੋਇਆ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ 'ਚ ਲਾਰੇਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ।

ਮੂਸੇਵਾਲਾ ਦਾ ਪਰਿਵਾਰ  ਪੁਲਿਸ ਕਾਰਵਾਈ ਤੋਂ ਨਾਖੁਸ਼ 

ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ। 4 ਮੁਲਜ਼ਮ ਵਿਦੇਸ਼ ਬੈਠੇ ਹਨ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪੂਰੀ ਕਰ ਲਈ ਗਈ ਹੈ। ਅਦਾਲਤ ‘ਚ 1850 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਮੂਸੇਵਾਲਾ ਦਾ ਪਰਿਵਾਰ ਇਸ ਤੋਂ ਨਾਖੁਸ਼ ਹੈ।

ਮੂਸੇਵਾਲਾ ਕਤਲ ‘ਚ ਸ਼ਾਮਲ 6 ਸ਼ੂਟਰ 

ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਵਿੱਚ ਛੇ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼, ਦੀਪਕ ਮੁੰਡੀ, ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਸ਼ਾਮਲ ਸਨ। ਪੁਲਿਸ ਨੇ ਫੌਜੀ, ਸੇਰਸਾ, ਕਸ਼ਿਸ਼ ਅਤੇ ਮੁੰਡੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੰਨੂ ਅਤੇ ਰੂਪਾ ਦਾ ਅਟਾਰੀ ਬਾਰਡਰ ਨੇੜੇ ਐਨਕਾਉਂਟਰ ਕਰ ਦਿੱਤਾ ਗਿਆ। 

ਗੋਇੰਦਵਾਲ ਜੇਲ੍ਹ ‘ਚ ਝੜਪ ਦੌਰਾਨ ਦੋ ਦੀ ਮੌਤ  

ਇਸ ਤੋਂ ਇਲਾਵਾ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਅਤੇ ਜੱਗੂ ਗੈਂਗ ਆਪਸ ਵਿੱਚ ਭਿੜ ਗਏ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਦੀ ਗੋਇੰਦਵਾਲ ਜੇਲ੍ਹ ਵਿੱਚ ਲਾਰੈਂਸ ਅਤੇ ਜੱਗੂ ਦੇ ਗੁੰਡੇ ਆਪਸ ਵਿੱਚ ਝੜਪ ਹੋ ਗਈ। ਜਿਸ ਵਿੱਚ ਜੱਗੂ ਗੈਂਗ ਦੇ ਸ਼ੂਟਰ ਮਨੀ ਰਈਆ ਉਰਫ ਤੂਫਾਨ ਅਤੇ ਮਨਮੋਹਨ ਉਰਫ ਮੋਹਨਾ ਮਾਨਸਾ ਮਾਰਿਆ ਗਿਆ। ਇਹ ਗੈਂਗ ਵਾਰ ਮੂਸੇਵਾਲਾ ਦੇ ਕਾਤਲਾਂ ਵਿਚਾਲੇ ਹੀ ਹੋਈ ਸੀ।

ਕਤਲ ਤੋਂ ਬਾਅਦ ਵੀਡੀਓ ਆਈਆਂ ਸੀ ਸਾਹਮਣੇ 

ਵਾਇਰਲ ਹੋ ਰਹੀ ਪਹਿਲੀ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਚਿਨ ਭਿਵਾਨੀ ਜੇਲ੍ਹ ਦੇ ਅੰਦਰ ਮਾਰ ਕੇ ਸੁੱਟੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀਆਂ ਲਾਸ਼ਾਂ ਦਿਖਾ ਰਿਹਾ ਸੀ। ਪਰ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ ਗੈਂਗਸਟਰ ਖੁੱਲ੍ਹੇਆਮ ਦੋਵਾਂ ਦੀਆਂ ਲਾਸ਼ਾਂ ਦਿਖਾ ਕੇ ਆਪਣੀ ਪਿੱਠ ਥਪਥਪਾ ਰਹੇ ਸੀ। ਜਦਿਕ ਦੂਜੀ ਵੀਡੀਓ ’ਚ ਲਾਰੈਂਸ ਦੇ ਬਾਕੀ ਸਾਥੀ ਸਚਿਨ ਭਿਵਾਨੀ ਦੇ ਨਾਲ ਇਕੱਠੇ ਹੋਏ ਸੀ। ਜਿਸ ਵਿੱਚ ਉਹ ਤੂਫਾਨ ਅਤੇ ਮੋਹਨਾ ਨੂੰ ਮਾਰਨ ਦਾ ਜਸ਼ਨ ਮਨਾ ਰਹੇ ਸੀ। ਉਹ ਧਮਕੀਆਂ ਵੀ ਦੇ ਰਹੇ ਸੀ ਕਿ ਜੇਕਰ ਅਸੀਂ ਮੂਸੇਵਾਲਾ ਨੂੰ ਮਾਰਿਆ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।

ਮੂਸੇਵਾਲਾ ਦੇ ਕਤਲ ਦਾ ਕਾਰਨ 

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਬਦਲੇ ਲੈਣ ਦੇ ਖਾਤਿਰ ਕੀਤਾ ਗਿਆ ਸੀ। ਦੱਸ ਦਈਏ ਕਿ 7 ਅਗਸਤ 2021 ਨੂੰ ਯੁਵਾ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸ਼ੱਕ ਸੀ ਕਿ ਵਿੱਕੀ ਮਿੱਡੂਖੇੜਾ ਨੂੰ ਮਾਰਨ ਵਾਲੇ ਸ਼ੂਟਰਾਂ ਨੂੰ ਮੂਸੇਵਾਲਾ ਨੇ ਪਨਾਹ ਦਿੱਤੀ ਹੈ। ਵਿੱਕੀ ਮਿੱਡੂ ਖੇੜਾ ਗੈਂਗਸਟਰ ਲਾਰੈਂਸ ਦਾ ਕਰੀਬੀ ਸੀ ਜਿਸ ਨੂੰ ਬੰਬੀਹਾ ਗੈਂਗ ਨੇ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਲਾਰੈਂਸ ਗੈਂਗ ਦੇ ਬਦਮਾਸ਼ ਕਈ ਮਹੀਨਿਆਂ ਤੋਂ ਮੂਸੇਵਾਲਾ ਦੀ ਰੈਕੀ ਕਰ ਰਹੇ ਸੀ ਅਤੇ ਫਿਰ ਉਨ੍ਹਾਂ ਬਦਮਾਸ਼ਾਂ ਨੇ 29 ਮਈ 2022 ਦਿਨ ਐਤਵਾਰ ਨੂੰ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। 

ਖੈਰ ਸਿੱਧੂ ਮੂਸੇਵਾਲਾ ਅੱਜ ਸਾਡੇ ਸਾਰਿਆਂ ਦੇ ਵਿੱਚ ਨਹੀਂ ਹਨ। ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਮਾਪੇ ਅੱਜ ਵੀ ਇਨਸਾਫ ਲਈ ਸੰਘਰਸ਼ ਕਰ ਰਹੇ ਹਨ। ਬੇਸ਼ੱਕ ਅੱਜ ਸਿੱਧੂ ਮੂਸੇਵਾਲਾ ਦੁਨੀਆ ਚ ਨਹੀਂ ਹਨ ਪਰ ਅੱਜ ਵੀ ਉਹ ਆਪਣੇ ਗੀਤਾਂ ਰਾਹੀ ਹਰ ਕਿਸੇ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਮੂਸੇਵਾਲਾ ਦੇ ਮਾਪਿਆਂ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤ ਨੂੰ ਯਾਦ ਕਰ ਨਮ ਹੋ ਜਾਂਦੀਆਂ ਹਨ। 

ਇਹ ਵੀ ਪੜ੍ਹੋ: Moosewala First Death Anniversary: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਸਮਾਗਮ

- PTC NEWS

Top News view more...

Latest News view more...

LIVE CHANNELS
LIVE CHANNELS