Sun, May 19, 2024
Whatsapp

ਇਸਲਾਮਾਬਾਦ 'ਚ ਆਤਮਘਾਤੀ ਹਮਲਾ, ਇੱਕ ਪੁਲਿਸ ਮੁਲਾਜ਼ਮ ਦੀ ਮੌਤ

Written by  Pardeep Singh -- December 23rd 2022 02:42 PM
ਇਸਲਾਮਾਬਾਦ 'ਚ ਆਤਮਘਾਤੀ ਹਮਲਾ, ਇੱਕ ਪੁਲਿਸ ਮੁਲਾਜ਼ਮ ਦੀ ਮੌਤ

ਇਸਲਾਮਾਬਾਦ 'ਚ ਆਤਮਘਾਤੀ ਹਮਲਾ, ਇੱਕ ਪੁਲਿਸ ਮੁਲਾਜ਼ਮ ਦੀ ਮੌਤ

ਇਸਲਾਮਾਬਾਦ: ਪਾਕਿਸਤਾਨ ਦੇ ਇਸਲਾਮਾਬਾਦ 'ਚ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਦੀ ਸੂਚਨਾ ਮਿਲੀ ਹੈ । ਵਿਸਫੋਟਕ ਨਾਲ ਭਰੇ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ, ਜਿਸ ਨਾਲ ਉਹ ਟੁੱਕੜੇ-ਟੁਕੜੇ ਹੋ ਗਿਆ। ਇਹ ਹਮਲਾ ਸ਼ੁੱਕਰਵਾਰ ਸਵੇਰੇ ਇਸਲਾਮਾਬਾਦ ਦੇ ਸੈਕਟਰ ਆਈ-10 ਵਿੱਚ ਹੋਇਆ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਪੁਲਿਸ ਨੇ ਨਿਯਮਤ ਚੈਕਿੰਗ ਦੌਰਾਨ ਇੱਕ ਟੈਕਸੀ ਨੂੰ ਰੋਕਿਆ। ਜਿਵੇਂ ਹੀ ਟੈਕਸੀ ਉਨ੍ਹਾਂ ਦੇ ਕੋਲ ਪਹੁੰਚੀ ਤਾਂ ਧਮਾਕਾ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ 'ਤੇ ਬਚਾਅ ਕਾਰਜ ਜਾਰੀ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਇਸਲਾਮਾਬਾਦ ਪੁਲਿਸ ਦੇ ਡੀਆਈਜੀ ਸੋਹੇਲ ਜ਼ਫਰ ਚੱਠਾ ਨੇ ਦੱਸਿਆ ਕਿ ਸਵੇਰੇ 10.15 ਵਜੇ ਪੁਲਸ ਨੇ ਆਈ-10/4 ਸੈਕਟਰ ਨੇੜੇ ਇਕ ਵਾਹਨ ਦੇਖਿਆ, ਜਿਸ ਵਿਚ ਇਕ ਆਦਮੀ ਅਤੇ ਇਕ ਔਰਤ ਸਵਾਰ ਸਨ। ਪੁਲਿਸ ਨੇ ਕਾਰ ਨੂੰ ਸ਼ੱਕੀ ਦੇਖ ਕੇ ਰੋਕ ਲਿਆ। ਇਸ ਤੋਂ ਬਾਅਦ ਦੋਵੇਂ ਕਾਰ ਤੋਂ ਬਾਹਰ ਆ ਗਏ।

ਹਾਲਾਂਕਿ ਕੁਝ ਸਮੇਂ ਬਾਅਦ ਇਕ ਨੌਜਵਾਨ ਬਹਾਨੇ ਕਾਰ ਦੇ ਅੰਦਰ ਗਿਆ ਅਤੇ ਖੁਦ ਨੂੰ ਬੰਬ ਨੂੰ ਉਡਾ ਲਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵਾਇਰਲ ਵੀਡੀਓ 'ਚ ਗੱਡੀ ਸੜਦੀ ਨਜ਼ਰ ਆ ਰਹੀ ਹੈ। ਪੁਲਿਸ ਨੇ ਟ੍ਰੈਫਿਕ ਡਾਇਵਰਸ਼ਨ ਕਰਵਾਇਆ ਹੈ।

- PTC NEWS

Top News view more...

Latest News view more...

LIVE CHANNELS
LIVE CHANNELS