Sat, May 18, 2024
Whatsapp

ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਦੇ ਇੱਕ ਘਰ 'ਚ ਲੱਗੀ ਭਿਆਨਕ ਅੱਗ

ਸਥਾਨਿਕ ਸ਼ਹਿਰ ਦੇ ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਦੇ ਰੋਜ਼ ਇੰਕਲੇਵ ਇਲਾਕੇ ਵਿੱਚ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਸ਼ੋਰਟ ਸਰਕਟ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪੰਜ ਵਜੇ ਦੇ ਕਰੀਬ ਇਹ ਅੱਗ ਲੱਗੀ ਹੈ।

Written by  Jasmeet Singh -- April 05th 2023 08:55 AM
ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਦੇ ਇੱਕ ਘਰ 'ਚ ਲੱਗੀ ਭਿਆਨਕ ਅੱਗ

ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਦੇ ਇੱਕ ਘਰ 'ਚ ਲੱਗੀ ਭਿਆਨਕ ਅੱਗ

ਅੰਮ੍ਰਿਤਸਰ: ਸਥਾਨਿਕ ਸ਼ਹਿਰ ਦੇ ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਦੇ ਰੋਜ਼ ਇੰਕਲੇਵ ਇਲਾਕੇ ਵਿੱਚ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਸ਼ੋਰਟ ਸਰਕਟ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪੰਜ ਵਜੇ ਦੇ ਕਰੀਬ ਇਹ ਅੱਗ ਲੱਗੀ ਹੈ। 

ਅੱਗ ਦੀਆਂ ਲਪਟਾਂ ਇਨ੍ਹੀਆਂ ਤੇਜ਼ ਸਨ, ਜਿਸਦੇ ਨਾਲ ਸਾਰੇ ਘਰ ਵਿੱਚ ਅੱਗ ਫੈਲ ਗਈ ਅਤੇ ਘਰ ਦੇ ਲੋਕ ਅੱਗ ਦੀ ਲਪੇਟ 'ਚ ਆ ਗਏ। ਜਿਨ੍ਹਾਂ ਵਿਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਚਾਰ ਦੇ ਕਰੀਬ ਪਰਿਵਾਰਿਕ ਮੈਂਬਰ ਜਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। 



ਉਥੇ ਹੀ ਪਰਿਵਾਰਿਕ ਮੈਬਰਾਂ ਵੱਲੋਂ ਵੀ ਅੱਗ ਸ਼ੋਰਟ ਸਰਕਟ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਚੁਕੀ ਹੈ ਅਤੇ ਚਾਰ ਦੇ ਕਰੀਬ ਲੋਕ ਅੱਗ ਲੱਗਣ ਦੇ ਕਾਰਨ ਬੁਰੀ ਤਰਾਂ ਝੁਲਸ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। 

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਿਹਣਾ ਹੈ ਕਿ ਸਾਨੂੰ ਸੂਚਨਾ ਮਿਲੀ ਕਿ ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਰੋਜ਼ ਇੰਕਲੇਵ ਵਿੱਚ ਇੱਕ ਘਰ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਅੱਗ ਸ਼ੋਰਟ ਸਰਕਟ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ। ਸਤ ਦੇ ਕਰੀਬ ਮੈਂਬਰ ਜ਼ਖਮੀ ਹੋਏ ਹਨ। ਜਿਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਬਾਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮਕਾਨ ਮਾਲਿਕ ਦਾ ਨਾ ਗੁਰਵਿੰਦਰ ਸਿੰਘ ਦੱਸਿਆ ਜਾ ਰਿਹਾ, ਜੋ ਕਿ ਕਪੜੇ ਦਾ ਕਾਰੋਬਾਰ ਕਰਦੇ ਹਨ।

- ਰਿਪੋਰਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ 

- PTC NEWS

Top News view more...

Latest News view more...

LIVE CHANNELS
LIVE CHANNELS