Sun, May 19, 2024
Whatsapp

ਗੜ੍ਹਸ਼ੰਕਰ ’ਚ ਚੋਰਾਂ ਨੇ ਇੱਕ ਚੋਂ ਗਹਿਣਿਆਂ ਸਮੇਤ 6 ਲੱਖ ਰੁਪਏ ਦੀ ਕੀਤੀ ਚੋਰੀ

ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਵਿਖੇ ਚੋਰਾਂ ਵਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਗਹਿਣਿਆਂ ਸਮੇਤ 6 ਲੱਖ ਰੁਪਏ ਦੀ ਚੋਰੀ ਕੀਤੀ।

Written by  Aarti -- February 04th 2023 06:08 PM
ਗੜ੍ਹਸ਼ੰਕਰ ’ਚ ਚੋਰਾਂ ਨੇ ਇੱਕ ਚੋਂ ਗਹਿਣਿਆਂ ਸਮੇਤ 6 ਲੱਖ ਰੁਪਏ ਦੀ ਕੀਤੀ ਚੋਰੀ

ਗੜ੍ਹਸ਼ੰਕਰ ’ਚ ਚੋਰਾਂ ਨੇ ਇੱਕ ਚੋਂ ਗਹਿਣਿਆਂ ਸਮੇਤ 6 ਲੱਖ ਰੁਪਏ ਦੀ ਕੀਤੀ ਚੋਰੀ

ਵਿੱਕੀ ਅਰੋੜਾ ( ਹੁਸ਼ਿਆਰਪੁਰ, 4 ਫਰਵਰੀ): ਸੂਬੇ ਭਰ ’ਚ ਚੋਰੀਆਂ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਤੋਂ ਸਾਹਮਣੇ ਆਇਆ ਹੈ ਦਿੱਥੇ ਚੋਰਾਂ ਵਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਮਾਮਲੇ ਦੀ ਸੀਸੀਟੀਵੀ ਫੂਟੇਜ ਵੀ  ਸਾਹਮਣੇ ਆਈ ਹੈ। 

ਜਾਣਕਾਰੀ ਦਿੰਦੇ ਹੋਏ ਪਰਮਜੀਤ  ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਅਮਰਜੀਤ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਘਰ ਦੇ ਵਿੱਚ ਉਨ੍ਹਾਂ ਦੀ ਨੂੰਹ ਰਹਿੰਦੀ ਹੈ ਜਿਹੜੀ ਕਿ ਕੁਝ ਦਿਨਾਂ ਲਈ ਆਪਣੇ ਮਾਪੇ ਘਰ ਗਈ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਨੂੰਹ ਆਪਣੇ ਮਾਪੇ ਘਰ ਤੋਂ ਸੁਹਰਾ ਘਰ ਵਾਪਿਸ ਆਈ ਤਾਂ ਕਮਰਿਆਂ ਦਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਤਾਲੇ ਟੁੱਟੇ ਹੋਏ ਸੀ। ਘਰ ਨੂੰ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਚੋਰਾਂ ਵਲੋਂ ਗਹਿਣਿਆਂ ਸਮੇਤ 6 ਲੱਖ ਰੁਪਏ ਦੀ ਚੋਰੀ ਕੀਤੀ ਗਈ ਹੈ। 


ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਪੁਲਿਸ ਨੂੰ ਵੀ ਸੁਚਿਤ ਕੀਤਾ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਘਰ ਵਿੱਚ ਦਾਖ਼ਲ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਇਸ ਮਾਮਲੇ ਦੇ ਸਬੰਧ ’ਚ ਕੁਝ ਬੋਲਣ ਲਈ ਤਿਆਰ ਨਹੀਂ ਹੈ। 

ਇਹ ਵੀ ਪੜ੍ਹੋ: Bullet Bike ਦੇ ਪਟਾਕੇ ਵਜਾਉਣਾ ਨੌਜਵਾਨ ਨੂੰ ਪਿਆ ਭਾਰੀ, ਪੁਲਿਸ ਨੇ ਕੀਤੀ ਛਿੱਤਰ ਪਰੇਡ

- PTC NEWS

Top News view more...

Latest News view more...

LIVE CHANNELS
LIVE CHANNELS