Sat, May 18, 2024
Whatsapp

ਜਲੰਧਰ ਫਲਾਈਓਵਰ ’ਤੇ ਰੇਤ ਨਾਲ ਭਰਿਆ ਟਿੱਪਰ ਪਲਟਣ ਕਾਰਨ ਲੱਗਿਆ ਜਾਮ, ਰਾਹਗੀਰ ਪਰੇਸ਼ਾਨ

Written by  Aarti -- December 07th 2022 06:38 PM
ਜਲੰਧਰ ਫਲਾਈਓਵਰ ’ਤੇ ਰੇਤ ਨਾਲ ਭਰਿਆ ਟਿੱਪਰ ਪਲਟਣ ਕਾਰਨ ਲੱਗਿਆ ਜਾਮ, ਰਾਹਗੀਰ ਪਰੇਸ਼ਾਨ

ਜਲੰਧਰ ਫਲਾਈਓਵਰ ’ਤੇ ਰੇਤ ਨਾਲ ਭਰਿਆ ਟਿੱਪਰ ਪਲਟਣ ਕਾਰਨ ਲੱਗਿਆ ਜਾਮ, ਰਾਹਗੀਰ ਪਰੇਸ਼ਾਨ

ਪਤਰਸ ਪੀਟਰ (ਜਲੰਧਰ 7 ਦਸਬੰਰ 2022):  ਜਲੰਧਰ ਵਿਖੇ ਦਿੱਲੀ ਹਾਈਵੇ ਸਥਿਤ ਸੂਰਿਆ ਐਨਕਲੇਵ ਦੇ ਕੋਲ ਫਲਾਈਓਵਰ ’ਤੇ ਰੇਤ ਨਾਲ ਭਰਿਆ ਹੋਇਆ ਟਿੱਪਰ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਫਲਾਈਓਵਰ ’ਤੇ ਲੰਬਾ ਜਾਮ ਲੱਗ ਗਿਆ। ਇਸ ਦੌਰਾਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

ਪਰ ਗਣੀਮਤ ਇਹ ਰਹੀ ਕਿ ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਹਾਦਸੇ ਦੇ ਕਾਰਨ ਗੱਡੀ ਟਿੱਪਰ ਦੀ ਚਪੇਟ ਵਿੱਚ ਆ ਗਈ। ਇਸ ਤੋਂ ਬਾਅਦ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ। 


ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪੁਲਿਸ ਪਹੁੰਚ ਗਈ ਹੈ ਜਿਨ੍ਹਾਂ ਵੱਲੋਂ ਜੇਸੀਬੀ ਦੀ ਮਦਦ ਦੇ ਨਾਲ ਟਿੱਪਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਪੁਲਿਸ ਜਾਮ ਨੂੰ ਖੁਲ੍ਹਵਾਉਣ ਵਿੱਚ ਵੀ ਜੁੱਟ ਗਈ ਹੈ। 

ਇਹ ਵੀ ਪੜੋ: ਓਵਰਟੇਕ ਕਰਦੇ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਭਰਾ-ਭੈਣ ਦੀ ਮੌਤ

- PTC NEWS

Top News view more...

Latest News view more...

LIVE CHANNELS
LIVE CHANNELS