Thu, Dec 25, 2025
Whatsapp

Virat Anushka Coffee Date: ਅਨੁਸ਼ਕਾ ਸ਼ਰਮਾ ਨਾਲ ਰੋਮਾਂਟਿਕ ਕੌਫੀ ਡੇਟ ਇਨਜੁਆਏ ਕਰ ਰਹੇ ਹਨ ਵਿਰਾਟ ਕੋਹਲੀ

ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਲਈ ਇੰਗਲੈਂਡ 'ਚ ਹਨ।

Reported by:  PTC News Desk  Edited by:  Ramandeep Kaur -- June 02nd 2023 04:02 PM -- Updated: June 02nd 2023 04:07 PM
Virat Anushka Coffee Date: ਅਨੁਸ਼ਕਾ ਸ਼ਰਮਾ ਨਾਲ ਰੋਮਾਂਟਿਕ ਕੌਫੀ ਡੇਟ ਇਨਜੁਆਏ ਕਰ ਰਹੇ ਹਨ ਵਿਰਾਟ ਕੋਹਲੀ

Virat Anushka Coffee Date: ਅਨੁਸ਼ਕਾ ਸ਼ਰਮਾ ਨਾਲ ਰੋਮਾਂਟਿਕ ਕੌਫੀ ਡੇਟ ਇਨਜੁਆਏ ਕਰ ਰਹੇ ਹਨ ਵਿਰਾਟ ਕੋਹਲੀ

Virat Anushka Coffee Date: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ ਲਈ ਇੰਗਲੈਂਡ 'ਚ ਹਨ। ਇਸ ਦੌਰਾਨ ਕੋਹਲੀ ਨੂੰ ਆਪਣੀ ਪਤਨੀ ਅਤੇ ਬੀ-ਟਾਊਨ ਸੈਲੀਬ੍ਰਿਟੀ ਅਨੁਸ਼ਕਾ ਸ਼ਰਮਾ ਨਾਲ ਲੰਡਨ ਦੀਆਂ ਸੜਕਾਂ 'ਤੇ ਦੇਖਿਆ ਗਿਆ, ਜਿੱਥੇ ਇਹ ਜੋੜਾ ਲੰਡਨ 'ਚ ਕੌਫੀ ਡੇਟ 'ਤੇ ਵੀ ਗਿਆ ਸੀ।



ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਫੈਲੇ ਹੋਏ ਹਨ ਅਤੇ ਕ੍ਰਿਕੇਟ ਦੇ ਸੁਪਰਸਟਾਰ ਲਈ ਲੰਡਨ 'ਚ ਸੜਕਾਂ 'ਤੇ ਤੁਰਨਾ ਵੀ ਮੁਸ਼ਕਲ ਹੈ। ਜਿਵੇਂ ਹੀ ਸੈਲੀਬ੍ਰੇਟੀ ਜੋੜੇ ਨੂੰ ਇੱਕ ਕੌਫੀ ਸ਼ਾਪ ਦੇ ਬਾਹਰ ਦੇਖਿਆ ਗਿਆ, ਪ੍ਰਸ਼ੰਸਕਾਂ ਨੇ ਦੋਵਾਂ ਨਾਲ ਸੈਲਫੀ ਲਈਆਂ। ਵਿਰਾਟ ਨੇ ਇੱਕ ਟੀ-ਸ਼ਰਟ ਅਤੇ ਇੱਕ ਡੈਨਿਮ ਜੈਕੇਟ ਦੇ ਨਾਲ ਆਪਣੀਆਂ ਮਸ਼ਹੂਰ ਐਨਕਾਂ ਲਗਾਈਆਂ ਸਨ। ਇਸ ਜੋੜੀ ਨੂੰ ਪ੍ਰਸ਼ੰਸਕਾਂ ਨਾਲ ਪੋਜ਼ ਦਿੰਦੇ ਹੋਏ ਕੌਫੀ ਦੇ ਕੱਪ ਦਾ ਮਜ਼ਾ ਲੈਂਦੇ ਦੇਖਿਆ ਗਿਆ।

ਦੱਸ ਦਈਏ ਵਿਰਾਟ ਕੋਹਲੀ ਨੇ ਹਾਲ ਹੀ 'ਚ IPL 2023 ਵਿੱਚ ਰਾਇਲ ਚੈਲੇਂਜ਼ਰਸ ਬੈਂਗਲੁਰੂ (RCB) ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਉਨ੍ਹਾਂ ਨੇ ਲਗਾਤਾਰ ਦੋ ਸੈਂਕੜੇ ਲਗਾਏ। ਸਾਬਕਾ ਭਾਰਤੀ ਕਪਤਾਨ ਨੇ ਆਈਪੀਐਲ 2023 ਵਿੱਚ ਕੁੱਲ 639 ਦੌੜਾਂ ਬਣਾਈਆਂ ਅਤੇ ਆਉਣ ਵਾਲੇ ਡਬਲਿਯੂਟੀਸੀ 2023 ਫਾਈਨਲ 'ਚ ਟੀਮ ਇੰਡੀਆ ਲਈ ਇੱਕਮਹੱਤਵਪੂਰਨ ਬੱਲੇਬਾਜ਼ ਹੋਣਗੇ । ਭਾਰਤ ਨੂੰ ਇਸ ਮੈਚ 'ਚ ਕੋਹਲੀ ਤੋਂ ਵੱਡੇ ਸਕੋਰ ਦੀ ਉਮੀਦ ਹੋਵੇਗੀ। ਉਥੇ ਹੀ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਕਾਨਸ 'ਚ ਡੈਬਿਊ ਕੀਤਾ ਹੈ, ਜਿਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ ਹਨ।


- PTC NEWS

Top News view more...

Latest News view more...

PTC NETWORK
PTC NETWORK