Sat, May 18, 2024
Whatsapp

ਪੰਜਾਬ ’ਚ ਮੀਂਹ ਨਾਲ ਹੋ ਸਕਦੀ ਹੈ ਗੜ੍ਹੇਮਾਰੀ, ਹੋਰ ਠੰਢ ਵਧਣ ਦੇ ਆਸਾਰ

ਮੌਸਮ ਵਿਭਾਗ ਆਉਣ ਵਾਲੇ 12 ਅਤੇ 13 ਜਨਵਰੀ ਨੂੰ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਤਾਪਮਾਨ ਚ ਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਠੰਢ ’ਚ ਹੋਰ ਵੀ ਜਿਆਦਾ ਵਾਧਾ ਹੋਵੇਗਾ।

Written by  Aarti -- January 11th 2023 10:00 AM -- Updated: January 11th 2023 10:02 AM
ਪੰਜਾਬ ’ਚ ਮੀਂਹ ਨਾਲ ਹੋ ਸਕਦੀ ਹੈ ਗੜ੍ਹੇਮਾਰੀ, ਹੋਰ ਠੰਢ ਵਧਣ ਦੇ ਆਸਾਰ

ਪੰਜਾਬ ’ਚ ਮੀਂਹ ਨਾਲ ਹੋ ਸਕਦੀ ਹੈ ਗੜ੍ਹੇਮਾਰੀ, ਹੋਰ ਠੰਢ ਵਧਣ ਦੇ ਆਸਾਰ

Punjab Weather Update: ਪੰਜਾਬ ’ਚ ਸ਼ੀਤ ਲਹਿਰ ਅਤੇ ਧੁੰਦ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ’ਚ ਹੋਰ ਵੀ ਜਿਆਦਾ ਠੰਢ ਵੱਧਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਲਗਾਤਾਰ ਵਧਦੀ ਠੰਢ ਕਾਰਨ ਜਿੱਥੇ ਆਮ ਲੋਕ ਦਿਹਾੜੀਦਾਰ ਲੋਕ ਪ੍ਰਭਾਵਿਤ ਹੋ ਰਹੇ ਹਨ ਉੱਥੇ ਹੀ ਦੂਜੇ ਪਾਸੇ ਸੜਕਾਂ ’ਤੇ ਵਾਹਨਾਂ ਦੀ ਰਫਤਾਰ ’ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਆਉਣ ਵਾਲੇ 12 ਅਤੇ 13 ਜਨਵਰੀ ਨੂੰ ਹਲਕਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਤਾਪਮਾਨ ਚ ਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਠੰਢ ’ਚ ਹੋਰ ਵੀ ਜਿਆਦਾ ਵਾਧਾ ਹੋਵੇਗਾ। 


ਮੌਮਸ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਚ ਜਿੱਥੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਉੱਥੇ ਹੀ ਦੂਜੇ ਪਾਸੇ ਕੁਝ ਥਾਵਾਂ ’ਤੇ ਗੜ੍ਹੇਮਾਰੀ ਹੋਣ ਦੀ ਵੀ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 11 ਤੋਂ 14 ਜਨਵਰੀ ਤੱਕ ਜੰਮੂ-ਕਸ਼ਮੀਰ ਅਤੇ ਹਿਮਾਚਲ 'ਚ ਭਾਰੀ ਬਰਫ਼ਵਾਰੀ ਹੋ ਸਕਦੀ ਹੈ। 

ਮੌਸਮ ਵਿਭਾਗ ਨੇ ਆਉਣ ਵਾਲੀ 15, 16 ਅਤੇ 17 ਜਨਵਰੀ ਨੂੰ ਵੀ ਪੰਜਾਬ ਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਜਿਸ ਕਾਰਨ ਲੋਕਾਂ ਨੂੰ ਹੋਰ ਵੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਿੱਛੋਂ 'ਭਾਰਤ ਜੋੜੋ ਯਾਤਰਾ' ਹੋਈ ਸ਼ੁਰੂ

- PTC NEWS

Top News view more...

Latest News view more...

LIVE CHANNELS
LIVE CHANNELS