Fri, Apr 26, 2024
Whatsapp

ਰਾਹੁਲ ਗਾਂਧੀ ਦੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਿੱਛੋਂ 'ਭਾਰਤ ਜੋੜੋ ਯਾਤਰਾ' ਹੋਈ ਸ਼ੁਰੂ

Written by  Ravinder Singh -- January 11th 2023 08:37 AM -- Updated: January 11th 2023 09:39 AM
ਰਾਹੁਲ ਗਾਂਧੀ ਦੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਿੱਛੋਂ 'ਭਾਰਤ ਜੋੜੋ ਯਾਤਰਾ' ਹੋਈ ਸ਼ੁਰੂ

ਰਾਹੁਲ ਗਾਂਧੀ ਦੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਿੱਛੋਂ 'ਭਾਰਤ ਜੋੜੋ ਯਾਤਰਾ' ਹੋਈ ਸ਼ੁਰੂ

ਚੰਡੀਗੜ੍ਹ : ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੀ ਪੰਜਾਬ ਵਿਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂਆਤ ਹੋਈ। ਯਾਤਰਾ ਦੀ ਸ਼ੁਰੂਆਤ ਦਾ ਸਮਾਂ ਸਵੇਰੇ 6 ਵਜੇ ਰੱਖਿਆ ਗਿਆ ਸੀ ਪਰ ਰੈਲੀ 2 ਘੰਟੇ ਦੇਰੀ ਨਾਲ ਸ਼ੁਰੂ ਹੋਈ।  ਪ੍ਰੋਗਰਾਮ ਵਿੱਚ ਦੇਰੀ ਹੋਣ ਕਾਰਨ 6.30 ਦੀ ਬਜਾਏ 7.50 ਵਜੇ ਸਰਹਿੰਦ ਦੀ ਦਾਣਾ ਮੰਡੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਹੋਈ। ਹਰਿਆਣਾ ਕਾਂਗਰਸ ਦੇ ਆਗੂਆਂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਯਾਤਰਾ ਦਾ ਝੰਡਾ ਸੌਂਪਿਆ।


ਇਸ ਉਪਰੰਤ ਰਾਹੁਲ ਗਾਂਧੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਬਣੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਅੱਜ ਰਾਹੁਲ ਨੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਕੱਲ੍ਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵੇਲੇ ਉਨ੍ਹਾਂ ਨੇ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਸੀ। ਇਸ ਮਗਰੋਂ ਰੋਜ਼ਾ ਸ਼ਰੀਫ 'ਚ ਚਾਦਰ ਚੜ੍ਹਾਉਣ ਤੋਂ ਬਾਅਦ ਰਾਹੁਲ ਗਾਂਧੀ ਦਾ ਕਾਫਲਾ ਬੱਸ ਸਟੈਂਡ ਲਈ ਰਵਾਨਾ ਹੋਇਆ। ਇਸ ਉਪਰੰਤ ਯਾਤਰਾ ਦੀ ਸ਼ੁਰੂਆਤ ਹੋਈ। ਇਸ ਮੌਕੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਆ।

ਇਹ ਵੀ ਪੜ੍ਹੋ : ਬਿਜਲੀ ਸੰਕਟ: ਕੇਂਦਰ ਨੇ ਕੋਲੇ ਦੀ ਸਪਲਾਈ ਯੋਜਨਾ 'ਚ ਕੀਤਾ ਬਦਲਾਅ, 500 ਕਰੋੜ ਰੁਪਏ ਦਾ ਪਵੇਗਾ ਵਿੱਤੀ ਬੋਝ

ਭਾਰਤ ਜੋੜੋ ਯਾਤਰਾ ਸਵੇਰੇ 11.30 ਵਜੇ ਦੀ ਬਰੇਕ ਤੋਂ ਬਾਅਦ ਇਹ ਰੈਲੀ ਦੁਪਹਿਰ 3:30 ਵਜੇ ਮੁੜ ਮੰਡੀ-ਗੋਬਿੰਦਗੜ੍ਹ ਸਥਿਤ ਖਾਲਸਾ ਸਕੂਲ ਦੀ ਗਰਾਊਂਡ ਤੋਂ ਸ਼ੁਰੂ ਹੋਵੇਗੀ।

ਰਾਹੁਲ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਰਾਣਾ ਸਮੇਤ ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਹੋਏ। ਕਾਬਿਲੇਗੌਰ ਹੈ ਕਿ ਪੰਜਾਬ ਵਿਚ ਭਾਰਤ ਜੋੜੋ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਮੰਗਲਵਾਰ ਨੂੰ ਅੰਮ੍ਰਿਤਸਰ ਪੁੱਜੇ ਅਤੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

- PTC NEWS

Top News view more...

Latest News view more...