Amritsar Murder: ਸੈਲੂਨ ’ਚ ਬੈਠੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਣੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ
Amritsar Murder: ਅੰਮ੍ਰਿਤਸਰ 'ਚ ਦੇਰ ਰਾਤ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਘਟਨਾ ਤੋਂ ਤੁਰੰਤ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਹੁਣ ਆਸ-ਪਾਸ ਲੱਗੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ, ਤਾਂ ਜੋ ਕਾਤਲਾਂ ਦਾ ਕੋਈ ਸੁਰਾਗ ਮਿਲ ਸਕੇ।
ਕੁਝ ਨੌਜਵਾਨਾਂ ਨੇ ਨੌਜਵਾਨ ਦਾ ਕੀਤਾ ਕਤਲ
ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਜੰਡਿਆਲਾ ਗੁਰੂ ਵਿਖੇ ਇੱਕ ਦੁਕਾਨ ਦੇ ਅੰਦਰ ਦਾਖਲ ਹੋ ਕੇ ਕੁਝ ਨੋਜਵਾਨਾਂ ਵੱਲੋ 8 ਤੋਂ 10 ਦੇ ਕਰੀਬ ਗੋਲੀਆਂ ਚਲਾਇਆ ਗਈਆਂ। ਇਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ’ਚ ਹੀ ਜ਼ਖਮੀ ਨੌਜਵਾਨ ਵੱਲੋਂ ਦਮ ਤੋੜ ਦਿੱਤਾ।
ਜ਼ਖਮੀ ਨੌਜਵਾਨ ਦੀ ਹੋਈ ਮੌਤ
ਦੁਕਾਨ ਅੰਦਰ ਗੋਲੀਬਾਰੀ ਹੋਣ ਤੋਂ ਬਾਅਦ ਕਾਫੀ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਿਸ ਤੋਂ ਬਾਅਦ ਹਮਲਾਵਰ ਉੱਥੋ ਫਰਾਰ ਹੋਣ ’ਚ ਸਫਲ ਰਹੇ। ਮ੍ਰਿਤਕ ਦੀ ਉਮਰ 25 ਤੋਂ 28ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਮ੍ਰਿਤਕ ਦੋ ਬੱਚਿਆ ਦਾ ਸੀ ਪਿਤਾ
ਦੱਸ ਦਈਏ ਕਿ ਮ੍ਰਿਤਕ ਦੋ ਬੱਚਿਆ ਦਾ ਪਿਤਾ ਸੀ ਮ੍ਰਿਤਕ ਦੀ ਪਤਨੀ ਅਤੇ ਉਸਦੀ ਮਾਂ ਰੱਖੜੀ ਬੰਨ੍ਹਣ ਦੇ ਲਈ ਵਾਂਡੇ ਗਈਆਂ ਹੋਈਆਂ ਸੀ। ਮਾਮਲੇ ਸਬੰਧੀ ਐਸਐਸਪੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਕੁਝ ਦੂਰੀ ’ਤੇ ਹੀ ਕੈਬਨਿਟ ਮੰਤਰੀ ਦਾ ਘਰ ਹੈ ਸੁਰੱਖਿਆ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਹੈ। ਫਿਲਹਾਲ ਗੋਲੀਆੰ ਚਲਾਉਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
'ਦਹਿਸ਼ਤ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਲੋਕ'
ਸਥਾਨਕ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਜੰਡਿਆਲਾ ਗੁਰੂ ਦੇ ਲੋਕ ਦਹਿਸ਼ਤ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਹਨ। ਆਏ ਦਿਨ ਗੋਲੀਆਂ ਚੱਲਣ ਦੀਆਂ ਘਟਵਾਨਾਂ ਸਾਹਮਣੇ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਬਾਬਾ ਨਾਂ ਦੇ ਨੌਜਵਾਨ ਨੂੰ ਘਰ ਦੇ ਬਾਹਰ ਹੀ ਕੁਝ ਲੋਕ ਗੋਲੀਆਂ ਮਾਰ ਕੇ ਫਰਾਰ ਹੋ ਗਏ ਸੀ। ਅਜੇ ਇਹ ਮਾਮਲੇ ਠੰਢਾ ਨਹੀਂ ਹੋਇਆ ਸੀ ਕਿ ਮੁੜ ਤੋੰ ਅਜਿਹੀ ਘਟਨਾ ਵਾਪਰ ਗਈ।
ਇਹ ਵੀ ਪੜ੍ਹੋ: ਢਿੱਲੋਂ ਭਰਾਵਾਂ ਦੀ ਮੌਤ ਦਾ ਮਾਮਲਾ: ਪੀ.ਟੀ.ਸੀ. 'ਤੇ ਖ਼ਬਰ ਨਸ਼ਰ ਹੋਣ ਮਗਰੋਂ ਮਹਿਕਮੇ ਵੱਲੋਂ ਥਾਣੇਦਾਰ ਲਾਈਨ ਹਾਜ਼ਿਰ
- PTC NEWS