Sun, Apr 28, 2024
Whatsapp

103 ਸਾਲਾ ਐਥਲੀਟ ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ , PM ਮੋਦੀ ਕਰਨਗੇ ਸਨਮਾਨਿਤ

Written by  Shanker Badra -- August 24th 2019 05:26 PM
103 ਸਾਲਾ ਐਥਲੀਟ ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ , PM ਮੋਦੀ ਕਰਨਗੇ ਸਨਮਾਨਿਤ

103 ਸਾਲਾ ਐਥਲੀਟ ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ , PM ਮੋਦੀ ਕਰਨਗੇ ਸਨਮਾਨਿਤ

103 ਸਾਲਾ ਐਥਲੀਟ ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ , PM ਮੋਦੀ ਕਰਨਗੇ ਸਨਮਾਨਿਤ:ਨਵੀਂ ਦਿੱਲੀ : ਪੰਜਾਬ ਦੀ 103 ਸਾਲਾ ਬੇਬੇ ਮਾਨ ਕੌਰ ਭਾਰਤ ਦੀ ਪ੍ਰਸਿੱਧ ਬਜ਼ੁਰਗ ਐਥਲੀਟ ਹੈ, ਜਿਸ ਨੇ 80 ਤੋਂ ਵੱਧ ਸੋਨ ਤਗ਼ਮੇ ਜਿੱਤੇ ਹਨ। ਇਹ ਗੱਲ ਉਦੋਂ ਹੋਰ ਵੀ ਹੈਰਾਨੀਜਨਕ ਲੱਗਦੀ ਹੈ, ਜਦ ਕੋਈ ਇਹ ਜਾਣਦਾ ਹੈ ਕਿ ਬੇਬੇ ਨੇ ਪਹਿਲਾਂ ਕਦੇ ਵੀ ਪੇਸ਼ੇਵਰ ਤਰੀਕੇ ਨਾਲ ਦੌੜ ਨਹੀਂ ਸੀ ਲਾਈ ਤੇ ਇਹ ਕੰਮ ਉਨ੍ਹਾਂ 93 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਹੈ। 103-year-old Athlete Mann Kaur PM Modi 29th August Delhi will be honoredਐਥਲੀਟ ਮਾਨ ਕੌਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 29 ਅਗਸਤ ਨੂੰ ਦਿੱਲੀ ਵਿਖੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ ਐਥਲੈਟਿਕਸ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ ਦਿੱਤਾ ਜਾ ਰਿਹਾ ਹੈ।ਉਹ ਇਸੇ ਸਾਲ ਦਸੰਬਰ ਮਹੀਨੇ ਮਲੇਸ਼ੀਆ ਵਿੱਚ ਏਸ਼ੀਆਈ ਖੇਡਾਂ ਤੇ ਅਗਲੇ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਵਿਖੇ ਹੋਣ ਵਾਲੀਆਂ ਐਥਲੈਟਿਕਸ ਮੀਟ ਦੀਆਂ ਤਿਆਰੀਆਂ ਕਰ ਰਹੇ ਹਨ।ਇਸ ਸਬੰਧੀ ਬੇਬੇ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਤੋਂ ਫ਼ੋਨ ਆਇਆ ਸੀ ਕਿ ਉਨ੍ਹਾਂ ਦੀ ਮਾਂ ਨੂੰ ਦਿੱਲੀ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਣਾ ਹੈ, ਇਸ ਲਈ ਉਹ ਦਿੱਲੀ ਪਹੁੰਚ ਜਾਣ। [caption id="attachment_332307" align="aligncenter" width="300"]103-year-old Athlete Mann Kaur PM Modi 29th August Delhi will be honored
103 ਸਾਲਾ ਐਥਲੀਟ ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ , PM ਮੋਦੀ ਕਰਨਗੇ ਸਨਮਾਨਿਤ[/caption] ਗੁਰਦੇਵ ਸਿੰਘ ਨੇ ਦੱਸਿਆ ਕਿ ਮਾਂ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ , ਕਿਉਂਕਿ ਜਿੱਥੇ ਇਸ ਉਮਰ ਵਿੱਚ ਬਹੁਤੇ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਮੰਜਿਆਂ-ਬਿਸਤਰਿਆਂ ਉੱਤੇ ਪਏ ਰਹਿੰਦੇ ਹਨ, ਉੱਥੇ ਉਨ੍ਹਾਂ ਦੀ ਮਾਂ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਤਮਗ਼ੇ (ਮੈਡਲ) ਜਿੱਤਣ ਵਿੱਚ ਲੱਗੀ ਹੋਈ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਜਦੋਂ ਵੀ ਕਦੇ ਮੈਡਲ ਜਿੱਤਦੀ ਹੈ ਤਾਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। [caption id="attachment_332306" align="aligncenter" width="296"]103-year-old Athlete Mann Kaur PM Modi 29th August Delhi will be honored
103 ਸਾਲਾ ਐਥਲੀਟ ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ , PM ਮੋਦੀ ਕਰਨਗੇ ਸਨਮਾਨਿਤ[/caption] ਦੱਸ ਦੇਈਏ ਕਿ ਕੈਨੇਡਾ ’ਚ ਸਾਲ 2013 ’ਚ ਮਾਸਟਰਜ਼ ਚੈਂਪੀਅਨਸ਼ਿਪ ਵਿੱਚ 100 ,200 ,400 ਮੀਟਰ, ਗੋਲ਼ਾ ਸੁੱਟਣਾ ਤੇ ਜੈਵਲੀਅਨ ਥ੍ਰੋਅ ਵਿੱਚ ਹਿੱਸਾ ਲੈਂਦਿਆਂ ਮਾਨ ਕੌਰ ਨੇ 5 ਸੋਨ ਤਮਗ਼ੇ ਜਿੱਤੇ ਸਨ।ਅਮਰੀਕਾ ’ਚ ਉਸੇ ਸਾਲ ਵਰਲਡ ਸੀਰੀਜ਼ ਗੇਮਜ਼ ਵਿੱਚ ਬੀਬੀ ਮਾਨ ਕੌਰ ਨੇ 100 ,200 ,400 ਮੀਟਰ, ਸ਼ਾਟਪੁੱਟ, ਜੈਵਲੀਅਨ ਥ੍ਰੋਅ ਵਿੱਚ ਹਿੱਸਾ ਲੈਂਦਿਆਂ 5 ਸੋਨ ਤਮਗ਼ੇ ਜਿੱਤੇ ਸਨ।ਉਨ੍ਹਾਂ ਸਾਲ 2011 ਦੌਰਾਨ ਅਮਰੀਕਾ ’ਚ ਕੌਮਾਂਤਰੀ ਐਥਲੈਟਿਕਸ ਮੀਟ ਵਿੱਚ ਵਿਸ਼ਵ ਰਿਕਾਰਡ ਬਣਾਇਆ। ਇਸ ਦੇ ਨਾਲ ਹੀ ਐਥਲੀਟ ਆੱਫ਼ ਦਿ ਈਅਰ ਦੇ ਖਿ਼ਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। [caption id="attachment_332305" align="aligncenter" width="300"]103-year-old Athlete Mann Kaur PM Modi 29th August Delhi will be honored
103 ਸਾਲਾ ਐਥਲੀਟ ਮਾਨ ਕੌਰ ਨੇ ਵਧਾਇਆ ਦੇਸ਼ ਦਾ ਮਾਣ , PM ਮੋਦੀ ਕਰਨਗੇ ਸਨਮਾਨਿਤ[/caption] ਐਥਲੀਟ ਮਾਨ ਕੌਰ ਨੇ ਸਾਲ 2017 ਦੌਰਾਨ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਵਰਲਡ ਮਾਸਟਰਜ਼ ਗੇਮਜ਼ ਵਿੱਚ 100 ਮੀਟਰ ਦੀ ਦੌੜ ਨੂੰ ਮਾਨ ਕੌਰ ਨੇ 14 ਸੈਕੰਡਾਂ ਵਿੱਚ ਪੂਰਾ ਕਰ ਕੇ ਨਵਾਂ ਰਿਕਾਰਡ ਬਣਾਉਂਦਿਆਂ ਸੋਨ ਤਮਗ਼ਾ ਜਿੱਤਿਆ ਸੀ। ਇਸ ਦੇ ਨਾਲ ਹੀ 200 ਮੀਟਰ ਦੀ ਦੌੜ, ਸ਼ਾਟ ਪੁੱਟ, ਜੈਵਲੀਅਨ ਥ੍ਰੋਅ ਵਿੱਚ ਵੀ ਸੋਨ ਤਮਗ਼ਾ ਜਿੱਤਿਆ ਸੀ। -PTCNews


Top News view more...

Latest News view more...