Thu, May 2, 2024
Whatsapp

109 ਸਾਲਾ ਨਸੀਬੋ ਨੇ ਮਲੇਰਕੋਟਲਾ ਵਿਖੇ ਢੋਲ ਢਮੱਕੇ ਦੇ ਨਾਲ ਪਾਈ ਵੋਟ

Written by  Jasmeet Singh -- February 20th 2022 01:49 PM
109 ਸਾਲਾ ਨਸੀਬੋ ਨੇ ਮਲੇਰਕੋਟਲਾ ਵਿਖੇ ਢੋਲ ਢਮੱਕੇ ਦੇ ਨਾਲ ਪਾਈ ਵੋਟ

109 ਸਾਲਾ ਨਸੀਬੋ ਨੇ ਮਲੇਰਕੋਟਲਾ ਵਿਖੇ ਢੋਲ ਢਮੱਕੇ ਦੇ ਨਾਲ ਪਾਈ ਵੋਟ

ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਭਾਵੇਂ ਕਿ ਪੰਜਾਬ ਭਰ ਦੇ ਵਿੱਚ ਅੱਜ ਵੋਟਾਂ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ ਪਰ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਵੀ ਕਾਫ਼ੀ ਇੰਤਜ਼ਾਮ ਕੀਤੇ ਹੋਏ ਹਨ। ਪਰ ਪਹਿਲੀ ਵਾਰ ਇੰਝ ਹੋਇਆ ਹੈ ਕਿ ਇੱਕ 109 ਸਾਲਾ ਔਰਤ ਜਿਸਦਾ ਨਾਂਅ ਨਸੀਬੋ ਕੌਰ ਦੱਸਿਆ ਜਾ ਰਿਹਾ ਹੈ ਆਪਣੇ ਅੰਗਹੀਣ ਬੇਟੇ ਦੇ ਨਾਲ ਢੋਲ ਢਮੱਕੇ ਵਿਚਕਾਰ ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੀ ਸੀ। 109-ਸਾਲਾ-ਨਸੀਬੋ-ਨੇ-ਢੋਲ-ਢਮੱਕੇ-ਦੇ-ਨਾਲ-ਪਾਈ-ਵੋਟ-1 ਇਹ ਵੀ ਪੜ੍ਹੋ: ਹਲਕਾ ਭਦੌੜ 'ਚ ਕਾਂਗਰਸੀ ਤੇ ਆਪ ਸਮਰਥਕ ਭਿੜੇ, ਕਈ ਜ਼ਖ਼ਮੀ  ਤਸਵੀਰਾਂ ਵਿੱਚ ਉਸਦੇ ਗੁਆਂਢੀ ਅਤੇ ਹੋਰ ਲੋਕ ਵੀ ਦੇਖ ਜਾ ਸਕਦੇ ਹਨ। ਇਨ੍ਹਾਂ ਵੱਲੋਂ ਇੱਕ ਸੰਦੇਸ਼ ਵੀ ਦਿੱਤਾ ਗਿਆ ਕਿ ਜਦੋਂ ਇੱਕ ਸੌ ਨੌੰ ਸਾਲਾ ਅਤੇ ਅੰਗਹੀਣ ਨਸੀਬੋ ਦਾ ਪੁੱਤਰ ਤੁਰ ਕੇ ਵੋਟ ਪਾਉਣ ਜਾ ਸਕਦੇ ਹਨ ਤਾਂ ਹੋਰ ਲੋਕਾਂ ਨੂੰ ਵੀ ਚਾਹੀਦਾ ਹੈ। ਪੀਟੀਸੀ ਦੇ ਨਾਲ ਗੱਲਬਾਤ ਕਰਦਿਆਂ ਨਸੀਬੋ ਨੇ ਕਿਹਾ ਕਿ ਮੈਂ ਇੱਕ ਸੌ ਨੌੰ ਸਾਲ ਦੀ ਹਾਂ ਅਤੇ ਬੇਟੇ ਨੇ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਢੋਲ ਵਿਚਕਾਰ ਮਾਤਾ ਦੇ ਗਲ ਹਾਰ ਪਾ ਕੇ ਅਸੀਂ ਆਪਣੀ ਵੋਟ ਪਾਉਣ ਆਏ ਹਾਂ। 109-ਸਾਲਾ-ਨਸੀਬੋ-ਨੇ-ਢੋਲ-ਢਮੱਕੇ-ਦੇ-ਨਾਲ-ਪਾਈ-ਵੋਟ-1 ਇਹ ਨਜ਼ਾਰਾ ਇੱਕ ਸੁਨੇਹਾ ਵੀ ਦੇ ਰਿਹਾ ਹੈ ਕਿ ਜਦੋਂ ਅੰਗਹੀਣ ਅਤੇ ਬਜ਼ੁਰਗ ਔਰਤ ਵੋਟ ਪਾਉਣ ਜਾ ਸਕਦੇ ਹਨ ਤਾਂ ਹੋਰ ਲੋਕਾਂ ਨੂੰ ਵੀ ਆਪਣੇ ਕੰਮਕਾਰ ਅਤੇ ਘਰਾਂ ਚੋਂ ਬਾਹਰ ਆ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਹੌਸਲਾ ਅਫ਼ਜਾਈ ਦੇ ਲਈ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਕੇ 'ਤੇ ਦਿਖਾਈ ਦਿੱਤੇ। 109-ਸਾਲਾ-ਨਸੀਬੋ-ਨੇ-ਢੋਲ-ਢਮੱਕੇ-ਦੇ-ਨਾਲ-ਪਾਈ-ਵੋਟ-1 ਪੰਜਾਬ ਵਿੱਚ 2,14,99,804 ਵੋਟਰ ਹਨ ਜੋ ਐਤਵਾਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਰਾਜ ਦੇ 23 ਜ਼ਿਲ੍ਹਿਆਂ ਵਿੱਚ ਫੈਲੇ 117 ਹਲਕਿਆਂ ਵਿੱਚ 1304 ਉਮੀਦਵਾਰ-1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਚੋਣ ਮੈਦਾਨ ਵਿੱਚ ਹਨ। ਇਹ ਵੀ ਪੜ੍ਹੋ: ਚੋਣ ਕਮਿਸ਼ਨ ਦਾ ਸੋਨੂੰ ਸੂਦ 'ਤੇ ਵੱਡਾ ਐਕਸ਼ਨ, ਬੂਥ ਉੱਤੇ ਜਾਣ ਤੇ ਲਗਾਈ ਰੋਕ 109-ਸਾਲਾ-ਨਸੀਬੋ-ਨੇ-ਢੋਲ-ਢਮੱਕੇ-ਦੇ-ਨਾਲ-ਪਾਈ-ਵੋਟ-1 ਪੰਜਾਬ ਵਿਧਾਨ ਸਭਾ ਚੋਣਾਂ ਲਈ 117 ਹਲਕਿਆਂ ਲਈ ਐਤਵਾਰ ਸਵੇਰੇ 8 ਵਜੇ ਸਖ਼ਤ ਸੁਰੱਖਿਆ ਵਿਚਕਾਰ ਵੋਟਿੰਗ ਸ਼ੁਰੂ ਹੋਈ। ਪੰਜਾਬ ਵਿੱਚ 2.14 ਕਰੋੜ ਤੋਂ ਵੱਧ ਵੋਟਰ 117 ਵਿਧਾਨ ਸਭਾ ਹਲਕਿਆਂ ਤੋਂ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। -PTC News


Top News view more...

Latest News view more...