ਬੱਚੀ ਨਾਲ ਜਬਰ ਜਨਾਹ ਕਰਨ ਵਾਲੇ 'ਤੇ ਅਦਲਾਤ ਨੇ ਸੁਣਾਇਆ ਫੈਸਲਾ
11 ਸਾਲਾ ਬੱਚੀ ਨਾਲ ਕੀਤਾ ਜਬਰ ਜਨਾਹ, ਆਖਰਕਾਰ ਅਦਾਲਤ ਨੇ ਸੁਣਾਈ ਇਹ ਸਜ਼ਾ ਬੱਚੀ ਨਾਲ ਜਬਰ ਜਨਾਹ ਕਰਨ ਵਾਲੇ 'ਤੇ ਅਦਲਾਤ ਨੇ ਸੁਣਾਇਆ ਫੈਸਲਾ ਦਿਨ ਬ ਦਿਨ ਵੱਧਦੇ ਬੱਚੀਆਂ ਨਾਲ ਸੋਸ਼ਣ ਦੇ ਮਾਮਲਿਆਂ 'ਤੇ ਅਦਾਲਤ ਨੇ ਸਖਤ ਰੁੱਖ ਅਖਤਿਆਰ ਕਰਦਿਆਂ 11 ਸਾਲ ਦੀ ਨਾਬਾਲਗਾ ਨਾਲ ਬਲਾਤਕਾਰ ਕਰਨ ਵਾਲੇ ਨੂੰ ੨੦ ਸਾਲ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਦੋਸ਼ੀ ਨੂੰ 2.05 ਲੱਖ ਰੁਪਏ ਜੁਰਮਾਨੇ ਦਾ ਭੁਗਤਾਨ ਵੀ ਕਰਨਾ ਪਵੇਗਾ। ੧੧ ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਦੋਸ਼ੀ ਨੂੰ ੨੦ ਸਾਲ ਕੈਦ ਦੀ ਸਜ਼ਾ ਸੁਣਾਈ ਹੈ, ਨਾਲ ਹੀ ਉਸ 'ਤੇ ੨.੦੫ ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਮਲੋਆ ਥਾਣਾ ਪੁਲਸ ਵੱਲੋਂ ਦੋਸ਼ੀ ਖਿਲਾਫ ਮਈ ੨੦੧੭ ਵਿਚ ਦਰਜ ਕੇਸ ਮੁਤਾਬਕ, ੧੭ ਮਈ ਨੂੰ ਕੌਂਸਲਰ ਨੂੰ ਇੱਕ ਔਰਤ ਨੇ ਦੱਸਿਆ ਕਿ ਥਾਣਾ ਏਰੀਏ ਵਿਚ ਇੱਕ ਵਿਅਕਤੀ ੧੧ ਸਾਲਾ ਬੱਚੀ ਨਾਲ ਕੁਝ ਗਲਤ ਕਰਨ ਦੀ ਨੀਅਤ 'ਚ ਹੈ। ਫਿਰ ਉਸ ਵਿਅਕਤੀ ਤੱਕ ਪਹੁੰਚ ਕਰ ਕੇ ਜਦਂਿ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਦੋਸ਼ੀ ਨੇ ਦਰਵਾਜ਼ਾ ਖੋਲ੍ਹਿਆ ਪਰ ਅੰਦਰ ਇੱਕ ਨਾਬਾਲਗਾ ਰੋ ਰਹੀ ਸੀ। ਇਸਦੀ ਸੂਚਨਾ ਤੁਰੰਤ ਪੁਲਿਸ ਨੰ ਦਿੱਤੀ ਗਈ ਅਤੇ ਬੱਚੀ ਨੇ ਦੱਸਿਆ ਕਿ ਖਰੜ 'ਚ ਰਹਿੰਦੇ ਇੱਕ ਰਿਸ਼ਤੇਦਾਰ ਵੱਲੋਂ ਉਸਨੂੰ ਗੋਦ ਲਿਆ ਗਿਆ ਹੈ। ਪੀੜਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋਸ਼ੀ ਉਸ ਨਾਲ ਅਜਿਹਾ ਗਲਤ ਕੰਮ ਕਰ ਚੁੱਕਿਆ ਹੈ, ਅਤੇ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਸੀ। —PTC News