Fri, Dec 5, 2025
Whatsapp

14 ਸਾਲ ਬਾਅਦ ਮੁੜ ਪਰਦੇ 'ਤੇ ਨਜ਼ਰ ਆਵੇਗਾ ‘ਸ਼ਕਤੀਮਾਨ’, ਤਸਵੀਰ ਵਾਇਰਲ

Reported by:  PTC News Desk  Edited by:  Jashan A -- August 29th 2019 03:12 PM
14 ਸਾਲ ਬਾਅਦ ਮੁੜ ਪਰਦੇ 'ਤੇ ਨਜ਼ਰ ਆਵੇਗਾ ‘ਸ਼ਕਤੀਮਾਨ’, ਤਸਵੀਰ ਵਾਇਰਲ

14 ਸਾਲ ਬਾਅਦ ਮੁੜ ਪਰਦੇ 'ਤੇ ਨਜ਼ਰ ਆਵੇਗਾ ‘ਸ਼ਕਤੀਮਾਨ’, ਤਸਵੀਰ ਵਾਇਰਲ

14 ਸਾਲ ਬਾਅਦ ਮੁੜ ਪਰਦੇ 'ਤੇ ਨਜ਼ਰ ਆਵੇਗਾ ‘ਸ਼ਕਤੀਮਾਨ’, ਤਸਵੀਰ ਵਾਇਰਲ,ਨਵੀਂ ਦਿੱਲੀ: ਟੀ. ਵੀ. ਦੀ ਦੁਨੀਆ ’ਚ ਮਸ਼ਹੂਰ ਸੁਪਰਹੀਰੋ ‘ਸ਼ਕਤੀਮਾਨ’ ਨੂੰ ਲੈ ਕੇ ਅੱਜ ਵੀ ਲੋਕਾਂ 'ਚ ਉਨ੍ਹੀ ਉਤਸੁਕਤਾ ਹੈ, ਜਿੰਨੀ 14 ਸਾਲ ਪਹਿਲਾਂ ਸੀ। ਇਸ ਕਿਰਦਾਰ ਨੂੰ ਪਹਿਲਾਂ ਛੋਟੇ ਪਰਦੇ 'ਤੇ ਮੁਕੇਸ਼ ਖੰਨਾ ਨੇ ਨਿਭਾਇਆ ਸੀ ਅਤੇ 8 ਸਾਲ ਤੱਕ ਸ਼ਕਤੀਮਾਨ ਬਣ ਕੇ ਮਨੋਰੰਜਨ ਕੀਤਾ। ਇਸ ਦੌਰਾਨ ਸ਼ਕਤੀਮਾਨ ਨਾਲ ਜੁੜੀ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ, ਜੋ ਪ੍ਰਸੰਸਕਾਂ ਦੇ ਚਿਹਰੇ 'ਤੇ ਖੁਸ਼ੀ ਲੈ ਆਵੇਗੀ। ਦਰਅਸਲ, ਸੋਸ਼ਲ ਮੀਡੀਆ 'ਤੇ ਸ਼ਕਤੀਮਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਸ਼ਕਤੀਮਾਨ’ ਇੱਕ ਵਾਰ ਤੋਂ ਪਰਦੇ 'ਤੇ ਵਾਪਸੀ ਕਰ ਰਿਹਾ ਹੈ। ਹੋਰ ਪੜ੍ਹੋ: ਪ੍ਰੇਮਿਕਾ ਨੂੰ ਮਿਲਣ ਆਇਆ ਸੀ ਪ੍ਰੇਮੀ, ਲੜਕੀ ਦੇ ਮਾਪਿਆਂ ਨੇ ਉਤਾਰਿਆ ਮੌਤ ਦੇ ਘਾਟ https://www.instagram.com/p/B1oSvGAnOQK/?utm_source=ig_web_copy_link ਇਹ ਤਸਵੀਰ ਕਿਸੇ ਹੋਰ ਨੇ ਨਹੀਂ ਬਲਕਿ ਇੰਸਟਾਗ੍ਰਾਮ ਅਕਾਊਂਟ ‘ਤੇ ‘ਓਰੂ ਅਦਾਰ ਲਵ’ ਦੇ ਡਾਇਰੈਕਟਰ ਉਮਰ ਲੁਲੂ ਨੇ ਸਾਂਝੀ ਕੀਤੀ ਹੈ।ਜਿਸ ‘ਚ ਸ਼ਕਤੀਮਾਨ ਦੀ ਡਰੈੱਸ ‘ਚ ਉਹ ਨਜ਼ਰ ਆ ਰਹੇ ਹਨ। ਇਹ ਤਸਵੀਰ ‘ਚ ਮੁਕੇਸ਼ ਖੰਨਾ ਦੀ ਥਾਂ ਸਾਊਥ ਐਕਟਰ ਮੁਕੇਸ਼ ਨਜ਼ਰ ਆ ਰਹੇ ਹਨ।ਮੁਕੇਸ਼ ਦੀ ਇਹ ਲੁੱਕ ਉਨ੍ਹਾਂ ਦੀ ਅਗਲੀ ਫਿਲਮ ਦਾ ਹਿੱਸਾ ਹੈ । ਫਿਲਮ ਦੇ ਇਕ ਹਿੱਸੇ ‘ਚ ਉਹ ਸ਼ਕਤੀਮਾਨ ਦੇ ਰੂਪ ‘ਚ ਦਿਖਾਈ ਦੇਣਗੇ। https://www.instagram.com/p/B1ocX1Knj2l/?utm_source=ig_web_copy_link ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਐਕਟਰ ਮੁਕੇਸ਼ ਖੰਨਾ ਨੇ ਖੁਲਾਸਾ ਕੀਤਾ ਸੀ ਕਿ ਦੂਰਦਰਸ਼ਨ ਵੱਲੋਂ ਲਗਾਤਾਰ ਫੀਸ ਵਧਾਉਣ ਕਾਰਨ ਆਰਥਿਕ ਕਾਰਨਾਂ ਕਰਕੇ ਇਸ ਨੂੰ ਬੰਦ ਕਰਨਾ ਪਿਆ ਸੀ। -PTC News


Top News view more...

Latest News view more...

PTC NETWORK
PTC NETWORK