Mon, Apr 29, 2024
Whatsapp

ਨਸ਼ੇ ਦੀ ਓਵਰਡੋਜ਼ ਲੈਣ ਕਾਰਨ 17 ਸਾਲਾ ਨੌਜਵਾਨ ਦੀ ਮੌਤ

Written by  Pardeep Singh -- March 20th 2022 02:21 PM
ਨਸ਼ੇ ਦੀ ਓਵਰਡੋਜ਼ ਲੈਣ ਕਾਰਨ 17 ਸਾਲਾ ਨੌਜਵਾਨ ਦੀ ਮੌਤ

ਨਸ਼ੇ ਦੀ ਓਵਰਡੋਜ਼ ਲੈਣ ਕਾਰਨ 17 ਸਾਲਾ ਨੌਜਵਾਨ ਦੀ ਮੌਤ

ਮੋਗਾ: ਜ਼ੀਰਾ ਰੋਡ ਦਾ ਰਹਿਣ ਵਾਲਾ ਅਭੀ ਸਤਾਰਾਂ ਸਾਲਾ ਸਾਧਾਂਵਾਲੀ ਬਸਤੀ ਮੋਗਾ ਵਿੱਚ ਗਿਆ।  ਜਿੱਥੇ ਉਸ ਨੇ ਨਸ਼ਾ ਤਸਕਰ ਕੋਲੋਂ ਚਿੱਟਾ ਨਸ਼ਾ ਲੈ ਕੇ ਟੀਕਾ ਆਪਣੇ ਟੀਕਾ ਲਗਾਇਆ ਓਵਰਡੋਜ਼ ਲੱਗਣ ਨਾਲ ਅਵੀ 17ਸਾਲਾਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੇ ਦਾਦੇ ਛਿੰਦਾ ਮਸੀਹ ਨੇ ਕਿਹਾ ਕਿ ਉਨ੍ਹਾਂ ਦਾ ਪੋਤਾ ਰਾਤ ਸਾਧਾਂਵਾਲੀ ਬਸਤੀ ਵਿੱਚ ਰਹਿਣ ਵਾਲੇ ਬਿੱਲਾ ਨਾਮੀ ਨੌਜਵਾਨ ਕੋਲ ਗਿਆ ਸੀ ਜਿੱਥੇ ਉਸਨੇ ਓਵਰਡੋਜ਼ ਟੀਕਾ ਲਗਾ ਲਿਆ ਅਤੇ ਮੌਕੇ ਉੱਤੇ ਮੌਤ ਹੋ ਗਈ।  ਜਦੋਂ ਸਾਨੂੰ ਘਟਨਾ ਦਾ ਪਤਾ ਚੱਲਿਆ ਤਾਂ ਮੇਰੇ ਪੋਤਿਆਂ ਨੇ ਉਸ ਨੂੰ ਚੁੱਕ ਘਰ ਲਿਆਂਦਾ ਇੰਨੇ ਨੂੰ ਮੇਰੇ ਪੋਤੇ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਦਾਦੇ ਨੇ ਕਿਹਾ ਕਿ ਉਕਤ ਨੌਜਵਾਨਾਂ ਦੀ ਚਿੱਟੇ ਨਸ਼ੇ ਦੇ ਟੀਕੇ ਲਗਾਉਂਦਿਆਂ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪੁਲਿਸ ਨੂੰ ਇਹ ਸਭ ਕੁਝ ਦੇਖ ਕੇ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ।ਉਕਤ ਬਜ਼ੁਰਗ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ ਤਾਂ ਜੋ ਇਸ ਨੌਜਵਾਨ ਵਾਂਗ ਹੋਰ ਮਾਵਾਂ ਦੇ ਪੁੱਤ ਨਾ ਜਾਣ।
ਮ੍ਰਿਤਕ ਨੌਜਵਾਨ ਦੀ ਮਾਂ ਨੇ ਕਿਹਾ ਹੈ ਕਿ ਕੱਲ੍ਹ ਉਨ੍ਹਾਂ ਦਾ ਬੇਟਾ 7 ਕੁ ਵਜੇ ਘਰੋਂ ਬੂਟ ਲੈਣ ਗਿਆ ਸੀ ਜਿੱਥੇ ਕੁਝ ਨਸ਼ੇ ਦੇ ਆਦੀ ਨੌਜਵਾਨਾਂ ਨੇ ਉਸ ਨੂੰ ਆਪਣੇ ਨਾਲ ਲਿਜਾ ਕੇ ਉਸ ਦੇ ਨਸ਼ੇ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਸਾਡੇ ਬੱਚੇ ਦੀ ਮੌਤ ਹੋ ਗਈ ਹੈ  ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਸਾਡਾ ਘਰ ਪੱਟਿਆ ਹੈ ਉਨ੍ਹਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਬਲਦੇਵ ਸਿੰਘ ਨੇ ਕਿਹਾ ਕਿ ਸਾਧਾਂਵਾਲੀ ਬਸਤੀ ਮੋਗਾ ਵਿਚ ਵੱਡੇ ਪੱਧਰ ਤੇ ਚਿੱਟੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਸਾਨੂੰ ਉਮੀਦ ਸੀ ਕਿ ਨਵੀਂ ਸਰਕਾਰ ਆਵੇਗੀ ਤੇ ਚਿੱਟੇ ਦਾ ਨਸ਼ਾ ਬੰਦ ਹੋਵੇਗਾ ਪਰ ਬੰਦ ਹੋਣ ਦੀ ਬਜਾਏ ਇਹ ਨਸ਼ਾ  ਪਹਿਲਾਂ ਨਾਲੋਂ ਵੀ ਵੱਧ ਵਿਕਣ ਲੱਗ ਪਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਇਸ ਨਸ਼ੇ ਦੇ ਤਸਕਰਾਂ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ  ਤਾਂ ਜੋ ਮੋਗੇ ਵਿੱਚ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ  ।ਜੇਕਰ ਨਸ਼ਾ ਵੇਚਣ ਵਾਲੇ ਤਸਕਰ ਸਲਾਖਾਂ ਪਿੱਛੇ ਹੋਣਗੇ ਤਾਂ  ਤਾਂ ਹੀ  ਚਿੱਟਾ ਨਸ਼ਾ ਬੰਦ ਹੋਵੇਗਾ  ।
ਜਾਂਚ ਅਧਿਕਾਰੀ ਬਸੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਵਲੋ ਸਾਧਾਂਵਾਲੀ ਬਸਤੀ ਵਿਚ ਓਵਰਡੋਜ਼ ਟੀਕਾ  ਲਗਾ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਅਸੀਂ ਉਕਤ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਪਰਿਵਾਰ ਵਾਲੇ ਕਾਰਵਾਈ ਕਰਵਾਉਣਾ ਚਾਹੁੰਦੇ ਹਨ। ਉਸੇ ਤਰ੍ਹਾਂ ਹੀ ਕਾਰਵਾਈ ਕੀਤੀ ਜਾਵੇਗੀ।

Top News view more...

Latest News view more...