ਮੁੱਖ ਖਬਰਾਂ

ਨਸ਼ੇ ਦੀ ਓਵਰਡੋਜ਼ ਨਾਲ 17 ਸਾਲਾਂ ਨੌਜਵਾਨ ਦੀ ਮੌਤ

By Riya Bawa -- March 21, 2022 12:01 pm

ਮੋਗਾ: ਪੰਜਾਬ ਸਰਕਾਰ ਦੇ ਨਸ਼ਿਆਂ ਨੂੰ ਸੂਬਿਆਂ ਵਿੱਚੋਂ ਖ਼ਤਮ ਕਰਨ ਦੇ ਕੀਤੇ ਜਾ ਰਹੇ ਲੱਖਾਂ ਦਾਅਵਿਆਂ ਦੇ ਬਾਵਜੂਦ ਆਏ ਦਿਨ ਕਿਸੇ ਨਾ ਕਿਸੇ ਘਰ ਦਾ ਨੌਜਵਾਨ ਨਸ਼ਿਆਂ ਕਾਰਨ ਬੁਝਿਆ ਜਾ ਰਿਹਾ ਹੈ। ਅੱਜ ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ 17 ਸਾਲਾਂ ਅਭੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੋਗਾ ਤੋਂ MLA ਅਮਨਦੀਪ ਕੌਰ ਅਰੋੜਾ ਪਹੁੰਚੇ। ਚਾਰ ਨਸ਼ਾ ਤਸਕਰਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।

 ਨਸ਼ੇ ਦੀ ਓਵਰਡੋਜ਼ ਨਾਲ 17 ਸਾਲਾਂ ਨੌਜਵਾਨ ਦੀ ਮੌਤ

ਮਿਲੀ ਜਾਣਕਾਰੀ ਦੇ ਮੁਤਾਬਿਕ ਪਰਿਵਾਰ ਨੇ ਵਿਧਾਇਕ ਅਮਨ ਕੌਰ ਅਰੋੜਾ ਨੂੰ ਦੱਸਿਆ ਕਿ ਉਨ੍ਹਾਂ ਦਾ ਛੋਟਾ ਮੁੰਡਾ ਰਾਤ ਸਾਧਾਂਵਾਲੀ ਬਸਤੀ ਵਿੱਚ ਰਹਿਣ ਵਾਲੇ ਬਿੱਲਾ ਨਾਮੀ ਨੌਜਵਾਨ ਕੋਲ ਗਿਆ ਸੀ। ਜਿੱਥੇ ਉਸ ਨੇ ਨਸ਼ੇ ਦਾ ਟੀਕਾ ਲਾ ਲਿਆ ਤੇ ਓਵਰਡੋਜ਼ ਕਾਰਨ ਮੌਕੇ ’ਤੇ ਉਸ ਦੀ ਮੌਤ ਹੋ ਗਈ। ਜਦੋਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਵੱਡੇ ਮੁੰਡੇ ਨੂੰ ਉਸ ਨੂੰ ਚੁੱਕ ਕੇ ਘਰ ਲਿਆਂਦਾ।

ਨਸ਼ੇ ਦੀ ਓਵਰਡੋਜ਼ ਨਾਲ 17 ਸਾਲਾਂ ਨੌਜਵਾਨ ਦੀ ਮੌਤ

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਕਤ ਨੌਜਵਾਨਾਂ ਦੀ ਚਿੱਟੇ ਦੇ ਨਸ਼ੇ ਦਾ ਟੀਕੇ ਲਗਾਉਂਦਿਆਂ ਦੀ ਵੀਡੀਓ ਵੀ ਵਾਇਰਲ ਹੋਈ ਹੈ। MLA ਡਾ. ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਮਾਮਲੇ ਦੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਕਰਦਿਆਂ 4 ਨਸ਼ੇ ਦੇ ਤਸਕਰਾਂ ਤੇ ਪਰਚਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਤੇ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

 ਨਸ਼ੇ ਦੀ ਓਵਰਡੋਜ਼ ਨਾਲ 17 ਸਾਲਾਂ ਨੌਜਵਾਨ ਦੀ ਮੌਤ

ਇਸ ਦੇ ਨਾਲ ਹੀ ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਜਿਹੜੇ ਵੀ ਲੋਕ ਚਿੱਟਾ (ਨਸ਼ਾ) ਕਰਦੇ ਹਨ ਜਾਂ ਵੇਚਦੇ ਹਨ, ਉਨ੍ਹਾਂ ਦੀਆਂ ਵੀਡੀਓ ਬਣਾਓ ਤੇ ਸਾਡੇ ਤੱਕ ਪਹੁੰਚਦੀਆਂ ਕਰੋ ਉਨ੍ਹਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਵਾਇਆ ਕਿ ਚਾਹੇ ਕੋਈ ਵੀ ਹੋਵੇ, ਕਿਸੇ ਵੀ ਪਾਰਟੀ ਦਾ ਹੋਵੇ ਬਖਸ਼ਿਆ ਨਹੀਂ ਜਾਵੇਗਾ।

-PTC News

  • Share