Mon, Apr 29, 2024
Whatsapp

1984 ਦੇ ਦੰਗਿਆਂ 'ਤੇ ਮਨਜੀਤ ਸਿੰਘ ਜੀ.ਕੇ ਨੇ ਕੀਤਾ ਵੱਡਾ ਖੁਲਾਸਾ

Written by  Shanker Badra -- February 05th 2018 01:06 PM -- Updated: February 05th 2018 03:15 PM
1984 ਦੇ ਦੰਗਿਆਂ 'ਤੇ ਮਨਜੀਤ ਸਿੰਘ ਜੀ.ਕੇ ਨੇ ਕੀਤਾ ਵੱਡਾ ਖੁਲਾਸਾ

1984 ਦੇ ਦੰਗਿਆਂ 'ਤੇ ਮਨਜੀਤ ਸਿੰਘ ਜੀ.ਕੇ ਨੇ ਕੀਤਾ ਵੱਡਾ ਖੁਲਾਸਾ

1984 ਦੇ ਦੰਗਿਆਂ 'ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ।1984 ਦੇ ਕਤਲੇਆਮ ਬਾਰੇ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਸਾਰੇ ਅੰਕੜਿਆਂ ਦੇ ਮੁਤਾਬਿਕ ਇਹ ਗਿਣਤੀ 7723 ਹੈ ਪਰ ਸਾਡੇ ਮੁਤਾਬਿਕ ਇਹ ਗਿਣਤੀ 60,000 ਹੈ।ਉਨ੍ਹਾਂ ਕਿਹਾ ਕਿ ਸਾਨੂੰ 11 ਕਮਿਸ਼ਨ ਅਤੇ 11 ਕਮੇਟੀਆਂ ਲੱਗ ਗਈਆਂ ਐੱਫ.ਆਈ.ਆਰ. ਦਰਜ਼ ਕਰਵਾਉਣ ਲਈ।1984 ਦੇ ਵਿੱਚ ਜੋ ਦਿੱਲੀ ਦੇ ਵਿੱਚ 4 ਦਿਨਾਂ ਦੇ ਵਿੱਚ ਹੋਇਆ ਉਸ ਦੇ ਮੁਤਾਬਿਕ ਘੱਟੋ-ਘੱਟ 15,000  ਐੱਫ.ਆਈ.ਆਰ. ਦਰਜ਼ ਹੋਣੀਆਂ ਚਾਹੀਦੀਆਂ ਸੀ।1984 ਦੇ ਦੰਗਿਆਂ 'ਤੇ ਮਨਜੀਤ ਸਿੰਘ ਜੀ.ਕੇ ਨੇ ਕੀਤਾ ਵੱਡਾ ਖੁਲਾਸਾਅੱਜ ਤੱਕ ਜਿਹੜੇ ਵੱਡੇ ਮਗਰਮੱਛ ਨੇ ਜਾਂ ਤਾਂ ਕੁਦਰਤੀ ਮੌਤ ਨਾਲ ਮਰ ਗਏ ਜਾਂ ਤਾਂ ਖੁਲ੍ਹੇ ਘੁੰਮ ਰਹੇ ਹਨ।ਉਨ੍ਹਾਂ ਨੇ ਕਿਹਾ ਇਹ ਸਰਕਾਰੀ ਸਾਜਿਸ਼ ਤਹਿਤ ਅਤੇ ਨਹਿਰੂ ਪਰਿਵਾਰ ਦੇ ਕਾਰਨ ਇਹ ਸਾਰੇ ਕਤਲ ਹੋਏ ਹਨ।ਇੱਕ ਨੌਜੁਵਾਨ ਲੜਕਾ ਨੇ ਸਕਿਉਰਿਟੀ ਗਾਰਡ ਨੂੰ ਬੰਦ ਲਿਫ਼ਾਫ਼ਾ ਫੜਾਇਆ ਜਿਸ ਵਿੱਚ ਇੱਕ ਸਕ੍ਰਿਪਟ ਅਤੇ ਪੇਨ ਡਰਾਈਵ ਸੀ।ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਜਦ  ਮੈਂ ਜਿਵੇਂ-ਜਿਵੇਂ ਸਕ੍ਰਿਪਟ ਪੜਦਾ ਚਲਾ ਗਿਆ ਤਾਂ ਮੇਰੇ ਰੋਂਗਟੇ ਖੜੇ ਹੋਣ ਲਗੇ।ਉਨ੍ਹਾਂ ਨੇ ਨਾਲ -ਨਾਲ ਦੀ ਆਪਣੇ ਮੀਡਿਆ ਸੈੱਲ ਦੇ ਪਰਮਿੰਦਰ ਸਿੰਘ ਗੱਲਬਾਤ ਕੀਤੀ ਜੋ ਕੁੱਝ ਨਵੀਆਂ ਗੱਲਾਂ ਦਾ ਖ਼ੁਲਾਸਾ ਕਰੇਗਾ।ਜਿਵੇਂ ਕਿ 1984 ਦੇ ਕਤਲੇਆਮ ਵਿੱਚ ਕਰੋੜਾਂ ਰੁਪਏ ਦਾ ਲੈਣ ਦੇਣ,ਜੁਡੀਸ਼ਰੀ ਦਾ ਪ੍ਰਭਾਵ।ਮੈਂ ਚਾਹੁੰਨਾ ਹਾਂ ਕਿ ਜੋ ਕੁੱਝ ਵੀ ਮੈਨੂੰ ਮਿਲਿਆ ਹੈ ਉਹ ਮੈਂ ਮੀਡੀਆ ਨੂੰ ਦੱਸਾਂਗਾ।ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ ਜਿਸ 'ਚ ਪਤਾ ਲੱਗੇਗਾ ਕਿ ਸਚਾਈ ਕੀ ਹੈ।1984 ਦੇ ਦੰਗਿਆਂ 'ਤੇ ਮਨਜੀਤ ਸਿੰਘ ਜੀ.ਕੇ ਨੇ ਕੀਤਾ ਵੱਡਾ ਖੁਲਾਸਾਇਨ੍ਹਾਂ ਕੁੱਝ ਹੋਣ ਦੇ ਬਾਵਜੂਦ ਵੀ ਜੇਕਰ ਇਹ ਸਾਰੇ ਖੁਲ੍ਹੇ ਘੁੰਮ ਰਹੇ ਹਨ ਤਾਂ ਇੱਕ ਹੋਰ 84 ਹੋਵੇਗਾ।ਜੋ ਇਹ ਸਾਰੀਆਂ ਗੱਲਾਂ ਮੈਂ ਮੀਡੀਆ ਨੂੰ ਦੱਸ ਰਿਹਾ ਹਾਂ ਅਗਰ ਅਜੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਾਡਾ ਸੜਕਾਂ 'ਤੇ ਉਤਰਨਾ ਲਾਜ਼ਮੀ ਹੈ। ਮਨਜੀਤ ਸਿੰਘ ਜੀ.ਕੇ ਨੇ 4 ਕਲਿੱਪ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਪੈਨ ਡਰਾਇਵ ਵਿੱਚ ਮਿਲੀਆਂ ਹਨ : ਕਲਿੱਪ ਨੰਬਰ 1:ਇਸ ਵਿੱਚ ਜਗਦੀਸ਼ ਟਾਈਟਲਰ ਨੇ ਕਿਹਾ ਕਿ ਮੇਰੇ ਦੋਸਤਾਂ ਨੇ ਮੇਰਾ 150 ਕਰੋੜ ਦੱਬ ਲਿਆ ਹੈ,ਉਸ ਨੇ ਕਿਹਾ।ਜੇਕਰ ਉਸ ਕੋਲ ਇਨ੍ਹਾਂ ਪੈਸਾ ਹੈ ਤਾਂ ਇਨਕਮ ਟੈਕਸ ਕੀ ਕਰ ਰਿਹਾ ਹੈ ? ਕਿਹੜਾ ਕਾਲਾ ਧੰਨ ਹੈ ਜਿਹੜਾ ਸਰਕਾਰ ਨੇ ਬੰਦ ਕਰ ਦਿੱਤਾ ਹੈ। ਕਲਿੱਪ ਨੰਬਰ 2:ਇਸ ਵਿੱਚ ਜਗਦੀਸ਼ ਟਾਈਟਲਰ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਕਮਿੱਟ ਕੀਤਾ ਹੈ ਕਿ ਜਾਂ ਤਾਂ ਤੈਨੂੰ ਰਾਜ ਸਭਾ ਭੇਜਾਂਗੇ ਜਾਂ ਦਿੱਲੀ ਦਾ ਮੁੱਖ ਮੰਤਰੀ ਬਨਾਵਾਂਗੇ।ਮੀਡੀਆ ਮੇਰੇ ਮੁੰਡੇ ਦੇ ਹੱਥ ਧੋ ਕਿ ਪਿੱਛੇ ਪਿਆ ਹੈ।ਮੇਰੇ ਮੁੰਡੇ ਦੀ ਇੱਕ ਕੰਪਨੀ ਹੈ ਜਿਸ ਦਾ ਖਾਤਾ ਸਵਿਸ ਬੈਂਕ ਵਿੱਚ ਹੈ ਅਤੇ ਮੀਡੀਆ ਦਾ ਇਸ ਤੇ ਪੂਰਾ ਜ਼ੋਰ ਲੱਗਿਆ ਹੋਇਆ ਕਿ ਮੈਨੂੰ ਉਹ ਸਭ ਨਾ ਮਿਲੇ ਜੋ ਕਿ ਕਾਨਗਰੈਂਸ ਨੇ ਮੈਨੂੰ ਵਾਦਾ ਕੀਤਾ ਹੈ।ਮੇਰੀ ਘਰਵਾਲੀ ਨੂੰ ਇਸਦਾ ਪਤਾ ਹੈ ਤੇ ਉਹ ਮੈਨੂੰ ਕਹਿੰਦੀ ਹੈ ਕਿ ਮੈਂ ਇਨ੍ਹਾਂ ਚਕਰਾਂ ਵਿੱਚ ਨਾਂ ਪਵਾ। ਕਲਿੱਪ ਨੰਬਰ 3:ਇਸ ਵਿੱਚ ਜਗਦੀਸ਼ ਟਾਈਟਲਰ ਨੇ ਕਿਹਾ ਕਿ 100 ਸਿੱਖ ਮਰੇ ਕੀ ਹੋ ਗਿਆ, ਜਾਂਚ ਚੱਲ ਰਹੀ ਹੈ, ਅੱਗੇ ਵੀ ਚੱਲਦੀ ਰਹੇਗੀ,ਜਿਸ ਤੋਂ ਸੋਚੀ ਸਮਝੀ ਸਾਜਿਸ਼ ਅਤੇ ਸਰਕਾਰ ਦੀ ਨਾ ਕਾਮਯਾਬੀ ਸਾਫ ਜ਼ਾਹਿਰ ਹੁੰਦੀ ਹੁੰਦੀ ਹੈ।ਕੀ ਕਰ ਦਿੱਤਾ ਸਾਲਿਆਂ ਨੇ(ਟਾਈਟਲਰ ਗਾਲ ਕੱਢ ਕੇ ਕਹਿੰਦਾ ਹੈ)।ਉਹ ਕਹਿੰਦਾ ਹੈ ਕਿ ਮੈ ਉਸ ਨੂੰ ਖੋ ਦਿੱਤਾ (ਮਨਮੋਹਨ ਸਿੰਘ ਨੂੰ ਰੀਫਰੈਂਸ ਕਰਦੇ ਹੋਏ ਕਹਿੰਦਾ ਹੈ)ਇਹ ਸਾਰੀ ਗਲ ਬਾਤ 8 ਦਿਸੰਬਰ 2011 ਦੀ ਹੈ। ਕਲਿੱਪ ਨੰਬਰ 4:ਟਾਈਟਲਰ ਨੇ ਕਿਹਾ ਕਿ ਜੇ ਮੈਂ ਹੋਮ ਮਨਿਸਟਰ ਹੁੰਦਾ ਤਾਂ ਅੰਨਾ ਹਜ਼ਾਰੇ ਨੂੰ ਚੁੱਕ ਕੇ ਉਸ ਦੇ ਪਿੰਡ ਵਿੱਚ ਸੁੱਟ ਦਿੰਦਾ।ਟਾਈਟਲਰ ਨੇ ਕਿਹਾ ਕਿ ਕਾਂਗਰਸ ਸਰਕਾਰ ਭ੍ਰਿਸ਼ਟ ਹੈ ਅਤੇ ਨਾਲ ਦੀ ਨਾਲ ਉਸ ਨੇ ਕਿਰਨ ਬੇਦੀ ਨੂੰ ਵੀ ਭ੍ਰਿਸ਼ਟ ਕਿਹਾ। ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। -PTCNews


Top News view more...

Latest News view more...