ਅੰਮ੍ਰਿਤਸਰ ਸਿਟੀ ਪੁਲਿਸ ਨੇ ਅਮਰੀਕਾ ਸਥਿਤ ਤਸਕਰ ਅਤੇ ਗੈਂਗਸਟਰ ਜਸਮੀਤ ਸਿੰਘ ਉਰਫ ਲੱਕੀ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਸਾਥੀ ਲੱਕੀ ਤੋਂ ਇਸ਼ਾਰੇ 'ਤੇ ਸਰਹੱਦ ਤੋਂ ਹੈਰੋਇਨ ਦੀ ਖੇਪ ਲੈ ਕੇ ਵਾਪਸ ਆ ਰਹੇ ਸਨ। ਪੁਲਿਸ ਅਜੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਖੇਪ ਸਰਹੱਦ ਪਾਰ ਤੋਂ ਕਿਵੇਂ ਆਈ। ਫਿਲਹਾਲ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
In a major blow to trans-border drug smuggling networks, @cpamritsar police arrests 2 associates of #USA based smuggler Jasmit Singh @ Lucky and recovers 6 Kg Heroin
Investigations on-going to establish backward & forward linkages (1/2) pic.twitter.com/MXPY4n1Qvl
— DGP Punjab Police (@DGPPunjabPolice) November 26, 2023
 <script async src=https://platform.twitter.com/widgets.js charset=utf-8></script>ਸੀਪੀ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਮੇਂ ਗੈਂਗਸਟਰ ਲੱਕੀ ਖ਼ਿਲਾਫ਼ ਕੁੱਲ 11 ਕੇਸ ਦਰਜ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਫਿਰੌਤੀ, ਐਨਡੀਪੀਐਸ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਹਨ। ਉਹ ਵਿਦੇਸ਼ ਕਿਵੇਂ ਗਿਆ, ਇਸ ਦੀ ਜਾਂਚ ਕੀਤੀ ਜਾਵੇਗੀ। ਇਹ ਬਰਾਮਦਗੀ ਨਾਰਕੋ-ਅੱਤਵਾਦ ਨਾਲ ਸਬੰਧਤ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਮੁਢਲੀ ਜਾਂਚ ਵਿੱਚ ਮੁਲਜ਼ਮਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਬਾਰਡਰ ਤੋਂ ਖੇਪ ਲੈਣ ਲਈ 3 ਤੋਂ 4 ਵਾਰ ਆ ਚੁੱਕੇ ਹਨ। ਇਹ ਸਾਰੀਆਂ ਖੇਪਾਂ ਗੈਂਗਸਟਰ ਲੱਕੀ ਦੇ ਇਸ਼ਾਰੇ 'ਤੇ ਹੀ ਮਿਲਦੀਆਂ ਸਨ।ਮੁਲਜ਼ਮਾਂ ਤੋਂ ਇਹ ਵੀ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਇਹ ਖੇਪ ਕਿੱਥੇ ਪਹੁੰਚਾਈ ਗਈ ਅਤੇ ਕਿਸ ਨੂੰ ਵੰਡੀ ਗਈ। ਇਸ ਦੇ ਨਾਲ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਅੰਮ੍ਰਿਤਸਰ ਪੁਲਿਸ ਨੂੰ ਉਨ੍ਹਾਂ ਦੀ ਇਸ ਕਾਮਯਾਬੀ 'ਤੇ ਵਧਾਈ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਵਾਲੀ ਪੁਲਿਸ ਟੀਮ ਲਈ ਯੋਗ ਇਨਾਮ ਦਾ ਐਲਾਨ ਵੀ ਕੀਤਾ ਹੈ।