Mon, Apr 29, 2024
Whatsapp

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਫਾੜ ਦਿਸੀ ਆਮ ਆਦਮੀ ਪਾਰਟੀ ,ਖਹਿਰਾ ਨੇ ਦਿੱਤਾ ਇਹ ਬਿਆਨ

Written by  Shanker Badra -- October 30th 2018 07:07 PM -- Updated: October 30th 2018 07:08 PM
2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਫਾੜ ਦਿਸੀ ਆਮ ਆਦਮੀ ਪਾਰਟੀ ,ਖਹਿਰਾ ਨੇ ਦਿੱਤਾ ਇਹ ਬਿਆਨ

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਫਾੜ ਦਿਸੀ ਆਮ ਆਦਮੀ ਪਾਰਟੀ ,ਖਹਿਰਾ ਨੇ ਦਿੱਤਾ ਇਹ ਬਿਆਨ

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਫਾੜ ਦਿਸੀ ਆਮ ਆਦਮੀ ਪਾਰਟੀ ,ਖਹਿਰਾ ਨੇ ਦਿੱਤਾ ਇਹ ਬਿਆਨ:ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਅੱਜ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣੇ 5 ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ।ਇਹ ਐਲਾਨ ਚੰਡੀਗੜ੍ਹ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਆਮ ਆਦਮੀ ਪਾਰਟੀ, ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਬੁੱਧ ਰਾਮ ਅਤੇ ਪ੍ਰੋ. ਬਲਜਿੰਦਰ ਕੌਰ ਵੱਲੋਂ ਕੀਤਾ ਗਿਆ ਹੈ। ਆਪ ਦੀ ਮੁੱਖ ਬੁਲਾਰਾ ਬਲਜਿੰਦਰ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸੰਗਰੂਰ, ਪ੍ਰੋ. ਸਾਧੂ ਸਿੰਘ ਫਰੀਦਕੋਟ, ਡਾ. ਰਵਜੋਤ ਸਿੰਘ ਹੁਸ਼ਿਆਰਪੁਰ, ਕੁਲਦੀਪ ਸਿੰਘ ਧਾਲੀਵਾਲ ਅਮ੍ਰਿਤਸਰ ਤੇ ਨਰਿੰਦਰ ਸ਼ੇਰਗਿਲ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ। ਜੇਕਰ ਗੱਲ ਕਰੀਏ 2019 ਦੀਆਂ ਲੋਕ ਸਭਾ ਚੋਣਾਂ ਦੀ ਤਾਂ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੋਫਾੜ ਦਿਸ ਰਹੀ ਹੈ।ਇਸ ਦੌਰਾਨ ਆਪ ਵਿਧਾਇਕਾਂ ਦੀ ਧੜੇਬੰਦੀ ਉਭਰ ਕੇ ਸਾਹਮਣੇ ਆ ਰਹੀ ਹੈ।ਆਪ ਦੇ 5 ਉਮੀਦਵਾਰਾਂ ਦੇ ਨਾਵਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪਾਰਟੀ ਏਕਤਾ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਇਕਤਰਫ਼ਾ 5 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਕੇ ਉਨ੍ਹਾਂ ਲਈ ਏਕਤਾ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿੱਤੇ ਗਏ ਹਨ।ਖਹਿਰਾ ਨੇ ਕਿਹਾ ਕਿ ਮੀਟਿੰਗ 'ਚ ਇਹ ਫ਼ੈਸਲਾ ਹੋਇਆ ਕਿ ਏਕਤਾ ਲਈ ਉਹ ਆਪਣੀ ਕਮੇਟੀ ਭੰਗ ਕਰ ਦੇਣਗੇ ਤੇ ਦੂਜੇ ਪਾਸੇ ਪਾਰਟੀ ਕੋਰ ਕਮੇਟੀ ਭੰਗ ਕਰ ਦੇਵੇਗੀ ਪਰ ਹੋਇਆ ਇਸ ਦੇ ਉਲਟ ਤੇ ਉਨ੍ਹਾਂ ਨੇ ਉਮੀਦਵਾਰ ਐਲਾਨ ਕੇ ਸਾਡੇ ਧੜੇ ਨਾਲ ਮਜ਼ਾਕ ਕੀਤਾ ਹੈ। -PTCNews


Top News view more...

Latest News view more...