Thu, Jun 19, 2025
Whatsapp

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨੌਜਵਾਨ ਪੁੱਤਰ ਦੀ ਵਿਦੇਸ਼ 'ਚ ਹੋਈ ਮੌਤ

Reported by:  PTC News Desk  Edited by:  Jagroop Kaur -- February 15th 2021 08:37 PM
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨੌਜਵਾਨ ਪੁੱਤਰ ਦੀ ਵਿਦੇਸ਼ 'ਚ ਹੋਈ ਮੌਤ

ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਨੌਜਵਾਨ ਪੁੱਤਰ ਦੀ ਵਿਦੇਸ਼ 'ਚ ਹੋਈ ਮੌਤ

ਪੰਜਾਬ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਪੰਥਕ ਆਗੂ ਜਥੇਦਾਰ ਸੁਖਮੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਦਵਿੰਦਰ ਸਿੰਘ (26) ਜੋ ਕਿ ਨਿਊਜ਼ੀਲੈਂਡ ਵਿਚ ਪੜ੍ਹਾਈ ਕਰ ਰਿਹਾ ਸੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਵਿੰਦਰ ਲੰਬੇ ਸਮੇਂ ਤੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਸੀ, ਜਿਥੇ ਉਹ ਬੀਮਾਰ ਹੋ ਗਿਆ। ਪਰਿਵਾਰ ਨੇ ਇਲਾਜ ਲਈ ਉਸ ਨੂੰ ਆਪਣੇ ਕੋਲ ਭਾਰਤ ਵਾਪਸ ਬੁਲਾ ਲਿਆ। ਅਚਾਨਕ ਦਵਿੰਦਰ ਨੂੰ ਹਸਪਤਾਲ ’ਚ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। Image result for death due to heart attack ਪੜ੍ਹੋ ਹੋਰ ਖ਼ਬਰਾਂ : ਹੁਣ ਰਸੋਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਜਾਣੋਂ ਨਵੀਆਂ ਕੀਮਤਾਂ ਉਧਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ ਅਤੇ ਦਸਤਾਰ ਫੈੱਡਰੇਸ਼ਨ ਦੇ ਪ੍ਰਧਾਨ ਪੰਥਕ ਆਗੂ ਜਥੇਦਾਰ ਪਰਗਟ ਸਿੰਘ ਭੋਡੀਪੁਰਾ ਸਮੇਤ ਇਲਾਕੇ ਦੀਆਂ ਸਮਾਜਿਕ, ਰਾਜਨੀਤਿਕ ਤੇ ਧਰਮਿਕ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ ਜ਼ਿਕਰਯੋਗ ਹੈ ਕਿ ਆਪਣਾ ਭਵਿੱਖ ਸੁਖਾਲਾ ਬਣਾਉਣ ਲਈ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁੱਖ ਕਰਦੀ ਹੈ , ਪਰ ਜਦ ਕਦੇ ਅਜਿਹਾ ਕੋਈ ਭਾਣਾ ਵਰਤ ਜਾਂਦਾ ਹੈ ਤਾਂ ਉਸ ਵੇਲੇ ਪਰਿਵਾਰ 'ਤੇ ਦੁਖਾਂ ਦਾ ਪਹਾੜ ਟੁੱਟ ਦਾ ਹੈ।


Top News view more...

Latest News view more...

PTC NETWORK