ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਜੈਬਲ ਅਲੀ ਦੁਬਈ ਵਿਖੇ ਟੇਕਿਆ ਮੱਥਾ
Manohar Lal Khattar News : ਦੁਬਈ ਦੇ ਦੌਰੇ 'ਤੇ ਪੁੱਜੇ ਭਾਰਤ ਦੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਜੈਬਲ ਅਲੀ ਦੁਬਈ ਵਿਖੇ ਮੱਥਾ ਟੇਕਿਆ ਹੈ। ਇਸ ਸਮੇਂ ਉਨਾਂ ਦੇ ਨਾਲ ਸਤੀਸ਼ ਜੀ ਕੌਸ਼ਲੇਟ ਜਰਨਲ ਸਨ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ.ਸੁਰਿੰਦਰ ਸਿੰਘ ਕੰਧਾਰੀ ਸੇਵਾਦਾਰ ਪ੍ਰਬੰਧਕ ਐਸਪੀ ਸਿੰਘ ਉਬਰਾਏ ਨੇ ਉਨਾਂ ਨੂੰ ਸਿਰਪਾਉ ਅਤੇ ਸਨਮਾਨ ਚਿੰਨ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ।
- PTC NEWS