Sun, May 19, 2024
Whatsapp

ਬੰਦੂਕ ਦੀ ਨੋਕ 'ਤੇ ਮੋਟਰਸਾਈਕਲ ਖੋਹ ਕੇ ਲੁਟੇਰੇ ਫਰਾਰ

Written by  Joshi -- July 29th 2018 01:06 PM -- Updated: July 29th 2018 02:19 PM
ਬੰਦੂਕ ਦੀ ਨੋਕ 'ਤੇ ਮੋਟਰਸਾਈਕਲ ਖੋਹ ਕੇ ਲੁਟੇਰੇ ਫਰਾਰ

ਬੰਦੂਕ ਦੀ ਨੋਕ 'ਤੇ ਮੋਟਰਸਾਈਕਲ ਖੋਹ ਕੇ ਲੁਟੇਰੇ ਫਰਾਰ

ਚੰਡੀਗੜ੍ਹ ਦੇ ਡੇਰਾਬੱਸੀ ਵਿੱਚ ਇੱਕ ਨੌਜਵਾਨ ਤੋਂ ਬੰਦੂਕ ਦੀ ਨੋਕ 'ਤੇ ਮੋਟਰਸਾਈਕਲ ਖੋਹ ਕੇ ਲੁਟੇਰੇ ਫਰਾਰ ਹੋ ਗਏ । ਖਬਰ ਮੁਤਾਬਿਕ ਉਕਤ ਮੋਟਰਸਾਈਕਲ ਮਾਲਕ ਦਿਨੇਸ਼ ਡਿਊਟੀ 'ਤੇ ਜਾ ਰਿਹਾ ਸੀ ਜਦੋਂ ਦੋ ਨੌਜਵਾਨਾਂ ਨੇ ਨਿਊ ਲੇਬਰ ਚੌਂਕ ਕੋਲ ਪਿਸਤੋਲ ਦਿਖਾ ਕੇ ਮੋਟਸਾeਕਿਲ ਖੋਹਿਆ। ਨਵਾਂਗਰਾਓਂ ਦੇ ਨਿਵਾਸੀ ਦਿਨੇਸ਼ ਭੰਡਾਰੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਕਤ ਮੋਟਰਸਾਈਕਲ ਮਾਲਕ ਡੇਰਾਬੱਸੀ ਵਿਖੇ ਨੈਕਟਰ ਲਾਈਟ ਫੈਕਟਰੀ ਦਾ ਮੁਲਾਜ਼ਮ ਹੈ। ਸੈਕਟਰ -੨੧ ਦੇ ਪੈਟਰੋਲ ਪੰਪ ਤੇ ਮੋਟਸਾਈਕਲ ਵਿੱਚ ਤੇਲ ਪਵਾਉਣ ਉਪਰੰਤ ਜਦੋਂ ਕੰਮ ਲਈ ਫੈਕਟਰੀ ਵੱਲ ਨਿਕਲਿਆ ਤਾਂ ਲੁਟੇਰੇ ਉਸਦਾ ਪਿੱਛਾ ਕਰਦੇ ਚੌਂਕ ਵਿੱਚ ਆ ਕੇ ਉਸਦੇ ਸਾਹਮਣੇ ਆਏ ਤੇ ਬੰਦੂਕ ਦੀ ਨੋਕ ਤੇ ਉਸਦਾ ਮੋਟਰਸਾਈਕਲ ਲੈ ਕੇ ਦੌੜ ਗਏ। ਜ਼ਿਕਰਯੋਗ ਹੈ ਕਿ ਉਸ ਵਕਤ ਚੌਂਕ ਵਿੱਚ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਚੱਲ ਰਿਹਾ ਸੀ ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀ ਹੋ ਸਕੀ।ਪੁਲਿਸ ਮੁਤਾਬਕ ਪੈਟਰੋਲ ਪੰਪ ਦੇ ਕੈਮਰੇ ਦੀ ਫੁਟੇਜ ਤੋਂ ਦਿਨੇਸ਼ ਮੋਟਰਸਾਈਕਲ ਵਿੱਚ ਤੇਲ ਪਵਾਉਂਦਾ ਨਜ਼ਰ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਈ ਸ਼ੁਰੂ ਕਰ ਦਿੱਤੀ ਹੈ। —PTC News


  • Tags

Top News view more...

Latest News view more...

LIVE CHANNELS
LIVE CHANNELS