ਗੁਰਦਾਸਪੁਰ ਨੇੜੇ ਵਾਪਰਿਆ ਭਿਆਨਕ ਸੜਕੀ ਹਾਦਸਾ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

By Baljit Singh - July 01, 2021 8:07 pm

ਗੁਰਦਾਸਪੁਰ: ਜ਼ਿਲਾ ਗੁਰਦਾਸਪੁਰ ਦੇ ਪਿੰਡ ਖੋਖਰ ਨੇੜੇ ਦਰਦਨਾਕ ਹਾਦਸੇ ਦੀ ਸੂਚਨਾਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋਈ ਹੈ।

ਪੜੋ ਹੋਰ ਖਬਰਾਂ: ਕਿਸਾਨ ਜਥੇਬੰਦੀਆਂ ਦਾ ਐਲਾਨ, 5 ਜੁਲਾਈ ਤੱਕ ਨਾ ਠੀਕ ਹੋਈ ਬਿਜਲੀ ਸਪਲਾਈ ਤਾਂ ਹੋਵੇਗਾ ਵਿਸ਼ਾਲ ਧਰਨਾ-ਪ੍ਰਦਰਸ਼ਨ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਪਿੰਡ ਖੋਖਰ ਦੇ ਨੇੜੇ ਰੋਡ ਉੱਤੇ ਇਕ ਤੇਜ਼ ਰਫਤਾਰ ਟਿੱਪਰ ਤੇ ਕਾਰ ਵਿਚਾਲੇ ਹੋਇਆ। ਦੋਵਾਂ ਵਾਹਨਾਂ ਦੀ ਇਹ ਆਹਮੋ-ਸਾਹਮਣੇ ਦੀ ਟੱਕਰ ਸੀ। ਹਾਦਸੇ ਵਿਚ ਮਾਰੇ ਗਏ ਸਾਰੇ ਜੀਅ ਇਕੋ ਪਰਿਵਾਰ ਦੇ ਮੈਂਬਰ ਸਨ। ਇਸ ਹਾਦਸੇ ਵਿਚ ਇਕ 5 ਸਾਲਾ ਬੱਚੀ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਫੋਰਡ ਕੰਪਨੀ ਦੇ ਸਰਵਿਸ ਸੈਂਟਰ ‘ਚ ਵਾਪਰਿਆ ਹਾਦਸਾ, ਏਜੰਸੀ ਮੁਲਾਜ਼ਮ ਦੀ ਮੌਤ

ਜੇਕਰ ਹਾਦਸੇ ਵੇਲੇ ਦੇ ਹਾਲਾਤ ਦੀ ਗੱਲ ਕਰ ਕਰੀਏ ਤਾਂ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਤੇ ਮ੍ਰਿਤਕਾਂ ਨੂੰ ਕਾਰ ਵਿਚੋਂ ਬਾਹਰ ਕੱਢਣ ਲਈ ਜੇਸੀਬੀ ਦਾ ਸਹਾਰਾ ਲੈਣਾ ਪਿਆ।

ਪੜੋ ਹੋਰ ਖਬਰਾਂ: ਪੰਜਾਬ ‘ਚ ਬਿਜਲੀ ਸੰਕਟ ਵਿਚਾਲੇ ਸਰਕਾਰੀ ਦਫਤਰ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲਣ ਦੇ ਹੁਕਮ

-PTC News

adv-img
adv-img