Wed, Dec 11, 2024
Whatsapp

40 ਪੇਟੀਆਂ ਚੰਡੀਗੜ੍ਹ 999 ਮਾਰਕਾ ਸ਼ਰਾਬ ਬਰਾਮਦ, ਇੱਕ ਗ੍ਰਿਫਤਾਰ

Reported by:  PTC News Desk  Edited by:  Jasmeet Singh -- April 11th 2022 09:42 PM
40 ਪੇਟੀਆਂ ਚੰਡੀਗੜ੍ਹ 999 ਮਾਰਕਾ ਸ਼ਰਾਬ ਬਰਾਮਦ, ਇੱਕ ਗ੍ਰਿਫਤਾਰ

40 ਪੇਟੀਆਂ ਚੰਡੀਗੜ੍ਹ 999 ਮਾਰਕਾ ਸ਼ਰਾਬ ਬਰਾਮਦ, ਇੱਕ ਗ੍ਰਿਫਤਾਰ

ਅੰਮ੍ਰਤਿਸਰ, 11 ਅਪ੍ਰੈਲ 2022: ਥਾਣਾ ਬਿਆਸ ਦੀ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਚੰਡੀਗੜ੍ਹ ਮਾਰਕਾ ਸ਼ਰਾਬ ਸਣੇ ਇੱਕ ਕਥਿਤ ਦੋਸ਼ੀ ਨੂੰ ਕਾਬੂ ਕੀਤੇ ਜਾਣ ਦੀ ਖਬਰ ਹੈ। ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਹੋਈ ਸਖ਼ਤ, ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਡੀਐਸਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਐਸਐਚਓ ਬਿਆਸ ਇੰਸਪੈਕਟਰ ਬਲਕਾਰ ਸਿੰਘ ਦੀ ਅਗਵਾਈ ਹੇਠ ਏਐਸਆਈ ਸੁਭਾਸ਼ ਚੰਦਰ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਦਰਿਆ ਬਿਆਸ ਨੇੜੇ ਨਾਕੇਬੰਦੀ ਕੀਤੀ ਗਈ। ਜਿਸ ਦੌਰਾਨ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਚਾਲਕ ਵਲੋਂ ਕਥਿਤ ਤੌਰ ਤੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਚੈੱਕ ਕਰਨ 'ਤੇ ਉਸ ਵਿੱਚੋਂ 40 ਪੇਟੀਆਂ 999 ਮਾਰਕਾ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਹੋਈ ਹੈ। ਇਹ ਵੀ ਪੜ੍ਹੋ: ਉੱਚੇਰੀ ਸਿੱਖਿਆ ਵਿਭਾਗ ਵੱਲੋਂ 'ਆਨਲਾਈਨ ਹਾਜ਼ਰੀ ਸਿਸਟਮ' ਲਾਗੂ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਵਾਸੀ ਬੋਜੇ (ਥਾਣਾ ਘੁਮਾਣ) ਨੂੰ ਗ੍ਰਿਫਤਾਰ ਕਰਕੇ ਥਾਣਾ ਬਿਆਸ ਵਿੱਚ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। - ਰਿਪੋਰਟਰ ਸੁਨੀਲ ਦੇਵਗਨ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK