Sun, May 19, 2024
Whatsapp

ਪਵਿੱਤਰ ਸਿੰਘ ਬਾਸੀ ਕਤਲ ਮਾਮਲਾ : ਪੰਜਵਾਂ ਸ਼ੱਕੀ ਗ੍ਰਿਫਤਾਰ

Written by  Joshi -- June 28th 2018 12:31 PM
ਪਵਿੱਤਰ ਸਿੰਘ ਬਾਸੀ ਕਤਲ ਮਾਮਲਾ : ਪੰਜਵਾਂ ਸ਼ੱਕੀ ਗ੍ਰਿਫਤਾਰ

ਪਵਿੱਤਰ ਸਿੰਘ ਬਾਸੀ ਕਤਲ ਮਾਮਲਾ : ਪੰਜਵਾਂ ਸ਼ੱਕੀ ਗ੍ਰਿਫਤਾਰ

ਪਵਿੱਤਰ ਸਿੰਘ ਬਾਸੀ ਕਤਲ ਮਾਮਲਾ : ਪੰਜਵਾਂ ਸ਼ੱਕੀ ਗ੍ਰਿਫਤਾਰ ਕੈਨੇਡਾ ਦੇ ਸ਼ੀਹਰ ਬਰੈਂਪਟਨ 'ਚ ਪੀਲ ਰੀਜਨਲ ਪੁਲਸ ਵੱਲੋਂ ਪਵਿੱਤਰ ਸਿੰਘ ਬਾਸੀ ਕਤਲ ਦੇ ਮਾਮਲੇ 'ਚ ਪੰਜਵਾਂ ਸ਼ੱਕੀ ਹਿਰਾਸਤ 'ਚ ਲੈ ਲਿਆ ਗਿਆ ਹੈ। ਮਾਰਚ ਮਹੀਨੇ 'ਚ ਪਵਿੱਤਰ ਸਿੰਘ ਬਾਸੀ ਨਾਲ ਪੂਰਬੀ ਸੈਂਡਲਵੁੱਡ ਪਾਰਕਵੇਅ 'ਚ ਕੁੱਟਮਾਰ ਕੀਤੀ ਗਈ ਸੀ, ਜਿੱਥੇ ਉਸਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਸ਼ੱਕੀਆਂ ਦੀ ਗ੍ਰਿਫਤਾਰੀ ਕੀਤੀ ਅਤੇ ਹਾਲ 'ਚ ਹੀ ਚੌਥਾ ਸ਼ੱਕੀ ਵੀ ਪੁਲਿਸ ਵੱਲੋਂ ਹਿਰਾਸਤ 'ਚ ਲਿਆ ਗਿਆ ਸੀ।  ਹਾਲ 'ਚ ਹੀ ਪੁਲਿਸ ਵੱਲੋਂ ਕਤਲ ਦੇ ਸਬੰਧ 'ਚ ਇਕ ਹੋਰ ਸ਼ੱਕੀ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ। 5th arrested in pavittar singh basi murder caseਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਕੇਲੀਡਾਨ ਦੇ ੨੩ ਸਾਲਾ ਹਰਮਨ ਸਿੰਘ ਨੂੰ ਫਸਟ ਡਿਗਰੀ ਕਤਲ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਇਸ ਮਾਮਲੇ 'ਚ ੨੨ ਸਾਲਾ ਕਰਨਵੀਰ ਸਿੰਘ ਬਸੀ, ੨੩ ਸਾਲਾ ਗੁਰਯੋਧ ਸਿੰਘ ਖੱਤੜਾ, ੨੦ ਸਾਲਾ ਗੁਰਰਾਜ ਬਾਸੀ ਤੇ ੨੪ ਸਾਲਾ ਹਰਮਿੰਦਰ ਬਾਸੀ ਦੀਆਂ ਗ੍ਰਿਫਤਾਰਅੀਆਂ ਹੋ ਚੁੱਕੀਆਂ ਹਨ। —PTC News


Top News view more...

Latest News view more...

LIVE CHANNELS
LIVE CHANNELS