6 ਸਾਲਾ ਬੱਚੀ ਦੇ ਢਿੱਡ 'ਚੋਂ ਨਿਕਲਿਆ 1.5 ਕਿਲੋ ਵਾਲਾਂ ਦਾ ਗੁੱਛਾ, ਡਾਕਟਰ ਵੀ ਹੈਰਾਨ

By Baljit Singh - July 02, 2021 5:07 pm

ਪੰਚਕੂਲਾ: 6 ਸਾਲ ਦੀ ਇਕ ਬੱਚੀ ਦੇ ਢਿੱਡ ’ਚ ਕਾਫੀ ਸਮੇਂ ਤੋਂ ਦਰਦ ਰਹਿੰਦਾ ਸੀ। ਜਦੋਂ ਉਸ ਦਾ ਆਪਰੇਸ਼ਨ ਕੀਤਾ ਗਿਆ ਤਾਂ ਢਿੱਡ ’ਚੋਂ ਕੁਝ ਅਜਿਹਾ ਨਿਕਲਿਆ ਜਿਸ ਨੂੰ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਦੱਸ ਦੇਈਏ ਕਿ 6 ਸਾਲ ਦੀ ਇਕ ਬੱਚੀ ਦੇ ਢਿੱਡ ’ਚੋਂ ਕਰੀਬ ਡੇਢ ਕਿੱਲੋ ਵਾਲਾਂ ਦਾ ਗੁੱਛਾ ਨਿਕਲਿਆ ਹੈ। ਪੰਚਕੂਲਾ ਸੈਕਟਰ-6 ਦੇ ਸਿਵਲ ਹਸਪਤਾਲ ’ਚ ਡਾਕਟਰਾਂ ਨੇ ਆਪਰੇਸ਼ਨ ਕਰਕੇ ਇਹ ਵਾਲ ਕੱਢੇ।

ਪੜੋ ਹੋਰ ਖਬਰਾਂ: ਮੋਗਾ ’ਚ ਅਣਖ ਖਾਤਰ ਕਤਲ, ਪਿਓ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ

ਚੰਡੀਗੜ੍ਹ ਦੀ ਰਹਿਣ ਵਾਲੀ ਬੱਚੀ ਗੁਰਲੀਨ ਦੇ ਢਿੱਡ ’ਚ ਦਰਦ ਰਹਿੰਦਾ ਸੀ। ਕੁਝ ਸਮੇਂ ਤੋਂ ਖਾਣਾ ਵੀ ਨਹੀਂ ਖਾ ਪਾ ਰਹੀ ਸੀ ਅਤੇ ਕਾਫ਼ੀ ਕਮਜ਼ੋਰ ਵੀ ਹੋਣ ਲੱਗੀ ਸੀ। ਘਰ ਵਾਲੇ ਗੁਰਲੀਨ ਨੂੰ ਸੈਕਟਰ-6 ਦੇ ਜਨਰਲ ਹਸਪਤਾਲ ਲੈ ਗਏ। ਇਥੇ ਸੀਨੀਅਰ ਸਰਜਨ ਡਾਕਟਰ ਵਿਵੇਕ ਭਾਦੂ ਨੇ ਬੱਚੀ ਦਾ ਇਲਾਜ ਕੀਤਾ। ਵੀਰਵਾਰ ਨੂੰ ਆਪਰੇਸ਼ਨ ਕਰਨ ਤੋਂ ਬਾਅਦ ਵਾਲਾਂ ਦਾ ਗੁੱਛਾ ਕੱਢਿਆ ਗਿਆ। ਟ੍ਰਾਈਸਿਟੀ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਇੰਨੀ ਘੱਟ ਉਮਰ ਦੀ ਬੱਚੀ ਦੇ ਢਿੱਡ ’ਚੋਂ ਡੇਢ ਕਿੱਲੋ ਵਾਲਾਂ ਦਾ ਗੁੱਛਾ ਕੱਢਿਆ ਗਿਆ ਹੋਵੇ। ਪੰਚਕੂਲਾ ਦੇ ਸਿਵਲ ਹਸਪਤਾਲ ’ਚ 4-5 ਸਾਲ ਪਹਿਲਾਂ ਵੀ ਅਜਿਹਾ ਇਕ ਆਪਰੇਸ਼ਨ ਹੋਇਆ ਸੀ ਪਰ ਉਸ ਮਰੀਜ਼ ਦੀ ਉਮਰ 22 ਸਾਲ ਸੀ।

ਪੜੋ ਹੋਰ ਖਬਰਾਂ: 300 ਯੂਨਿਟ ਮੁਫ਼ਤ ਬਿਜਲੀ ‘ਤੇ ਘਿਰੇ ਕੇਜਰੀਵਾਲ, ਨਰੇਸ਼ ਗੁਜਰਾਲ ਨੇ ਚੁੱਕੇ ਸੁਵਾਲ

ਮਾਂ ਬੋਲੀ- ਢਾਈ ਸਾਲ ਦੀ ਉਮਰ ਤੋਂ ਖਾ ਰਹੀ ਸੀ ਵਾਲ
ਬੱਚੀ ਦਾ ਪਰਿਵਾਰ ਮੌਲੀਜਾਗਰਾਂ ’ਚ ਰਹਿੰਦਾ ਹੈ। ਪਿਤਾ ਦੀ ਮੌਤ ਹੋ ਚੁੱਕੀ ਹੈ। ਮਾਂ ਗੁਰਪ੍ਰੀਤ ਨੇ ਦੱਸਿਆ ਕਿ ਗੁਰਲੀਨ ਢਾਈ ਸਾਲ ਦੀ ਉਮਰ ਤੋਂ ਵਾਲ ਖਾ ਰਹੀ ਸੀ। ਕਈਵਾਰ ਅਸੀਂ ਉਸ ਦੇ ਹੱਥਾਂ ’ਚ ਵਾਲ ਵੇਖੇ ਸਨ ਪਰ ਸਾਨੂੰ ਇਹ ਕਦੇ ਨਹੀਂ ਲੱਗਾ ਕਿ ਇਹ ਵਾਲ ਖਾਂਦੀ ਹੋਵੇਗੀ। ਪਿਛਲੇ 10-15 ਦਿਨਾਂ ਤੋਂ ਗੁਰਲੀਨ ਦੇ ਢਿੱਡ ’ਚ ਦਰਦ ਹੋ ਰਿਹਾ ਸੀ। ਮੈਂ ਜਦੋਂ ਢਿੱਡ ’ਤੇ ਹੱਥ ਲਗਾਇਆ ਤਾਂ ਕੋਈ ਸਖਤ ਜਿਹੀ ਚੀਜ਼ ਮਹਿਸੂਸ ਹੋਈ। ਇਸ ਤੋਂ ਬਾਅਦ ਪੰਚਕੂਲਾ ਦੇ ਹਸਪਤਾਲ ’ਚ ਗਏ ਤਾਂ ਇਸ ਬਾਰੇ ਪਤਾ ਲੱਗਾ।

ਪੜੋ ਹੋਰ ਖਬਰਾਂ: UPI ਰਾਹੀਂ ਪੇਮੈਂਟ ਕਰਨ ਲੱਗਿਆਂ ਰੱਖੋ ਧਿਆਨ, ਹੋ ਸਕਦੀ ਹੈ ਠੱਗੀ

-PTC News

adv-img
adv-img