8 ਸਾਲਾ ਲੜਕੀ ਨੂੰ ਜਬਰ-ਜ਼ਨਾਹ ਲਈ ਲਿਜਾ ਰਿਹਾ ਸੀ ਖੇਤਾਂ ‘ਚ, ਹੋਇਆ ਇਹ! 

8 ਸਾਲਾ ਲੜਕੀ ਨੂੰ ਜਬਰ-ਜ਼ਨਾਹ ਲਈ ਲਿਜਾ ਰਿਹਾ ਸੀ ਖੇਤਾਂ 'ਚ, ਹੋਇਆ ਇਹ! 
8 ਸਾਲਾ ਲੜਕੀ ਨੂੰ ਜਬਰ-ਜ਼ਨਾਹ ਲਈ ਲਿਜਾ ਰਿਹਾ ਸੀ ਖੇਤਾਂ 'ਚ, ਹੋਇਆ ਇਹ! 

8 ਸਾਲਾ ਲੜਕੀ ਨੂੰ ਜਬਰ-ਜ਼ਨਾਹ ਲਈ ਲਿਜਾ ਰਿਹਾ ਸੀ ਖੇਤਾਂ ‘ਚ, ਹੋਇਆ ਇਹ! : ਮਾਸੂਮਾਂ ਨਾਲ ਹੁੰਦੇ ਜਬਰ-ਜ਼ਨਾਹਾਂ ਦੀ ਵੱਧਦੀ ਗਿਣਤੀ ‘ਤੇ ਜਿੱਥੇ ਇੱਕ ਪਾਸੇ ਸਰਕਾਰਾਂ ‘ਸੁਰੱਖਿਆ’ ਦੇਣ ਦੇ ਵਾਅਦੇ ਕਰ ਰਹੀਆਂ ਹਨ, ਉਥੇ ਹੀ ਹਰ ਰੋਜ਼ ਅਜਿਹੀ ਕੋਈ ਨ ਕੋਈ ਵਾਪਰ ਰਹੀ ਘਟਨਾ ਉਹਨਾਂ ਦਾਅਵਿਆਂ ਦੀ ਫੂਕ ਕੱਢਦੀ ਨਜ਼ਰ ਆਉਂਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਥਾਣਾ ਸਰਹਾਲੀ ਅਧੀਨ ਪੈਂਦੇ ਪਿੰਡ ਬਨਵਾਲੀਪੁਰ ਤੋਂ। ਇੱਥੋਂ ਦੀ ਇੱਕ 8 ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।
8 ਸਾਲਾ ਲੜਕੀ ਨੂੰ ਜਬਰ-ਜ਼ਨਾਹ ਲਈ ਲਿਜਾ ਰਿਹਾ ਸੀ ਖੇਤਾਂ 'ਚ, ਹੋਇਆ ਇਹ! ਮਿਲੀ ਜਾਣਕਾਰੀ ਅਨੁਸਾਰ, ਪੀੜਤ, ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ‘ਚ ਪੜ੍ਹਦੀ ਹੈ, ਸਕੂਲ ਛੁੱਟੀ ਤੋਂ ਬਾਅਦ ਵਾਪਿਸ ਘਰ ਆ ਰਹੀ ਸੀ।

ਪੀੜਤ ਦੇ ਪਿਤਾ ਨੇ ਦਰਜ ਕਰਵਾਏ ਬਿਆਨਾਂ ‘ਚ ਦੱਸਿਅ ਕਿ ਉਸ ਨੂੰ ਕਿਸੇ ਨੇ ਆ ਕੇ ਦੱਸਿਆ ਸੀ ਕਿ ਉਸਦੀ ਲੜਕੀ ਨਾਲ ਕੋਈ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰ ਉਸਨੂੰ ਖੇਤਾਂ ਵੱਲ ਨੂੰ ਲਿਜਾ ਰਿਹਾ ਹੈ। ਇਹ ਸੁਣਦੇ ਹੀ ਤੁਰੰਤ ਲੜਕੀ ਦਾ ਪਿਤਾ ਕੁਝ ਹੋਰ ਲੋਕਾਂ ਨਾਲ ਮੌਕੇ ‘ਤੇ ਪਹੁੰਚੇ ਤਾਂ ਦੋਸ਼ੀ ਫਰਾਰ ਹੋ ਚੁੱਕਾ ਸੀ।ਦੋਸ਼ੀ ਦੀ ਪਹਿਚਾਣ ਲਵਪ੍ਰੀਤ, ਵਾਸੀ ਬਨਵਾਲੀਪੁਰ ਵਜੋਂ ਹੋਈ ਹੈ।

ਘਟਨਾ ਦੀ ਜਾਣਕਾਰੀ ਥਾਣਾ ਸਰਹਾਲੀ ਨੂੰ ਦੇ ਦਿੱਤੀ ਗਈ, ਜਿੱਥੇ ਐੱਸ. ਆਈ. ਗੁਰਸ਼ਰਨਪ੍ਰੀਤ ਕੌਰ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
8 ਸਾਲਾ ਲੜਕੀ ਨੂੰ ਜਬਰ-ਜ਼ਨਾਹ ਲਈ ਲਿਜਾ ਰਿਹਾ ਸੀ ਖੇਤਾਂ 'ਚ, ਹੋਇਆ ਇਹ! ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ।

—PTC News