ਭਾਰਤੀ ਸਰਹੱਦ 'ਚ ਦਾਖਲ ਹੋਣ ਤੋਂ ਬਾਅਦ ਰੋਣ ਲੱਗਾ ਪਾਕਿਸਤਾਨੀ ਬੱਚਾ,ਭਾਰਤੀ ਜਵਾਨਾਂ ਨੇ ਦਿਖਾਈ ਦਰਿਆਦਿਲੀ
ਜੈਪੂਰ : ਸਰਹੱਦ 'ਤੇ ਤਾਇਨਾਤ ਭਾਰਤੀ ਜਵਾਨਾਂ ਨੇ ਇਕ ਵਾਰ ਫਿਰ ਦਰਿਆਦਿਲੀ ਦਿਖਾਈ ਹੈ। ਦਰਅਸਲ 'ਚ ਰਾਜਸਥਾਨ ਦੇ ਬਾਰਡਰ ਏਰੀਆ ਬਾੜਮੇਰ ਜ਼ਿਲ੍ਹੇ ’ਚ ਇਕ ਦਿਨ ਪਹਿਲਾਂ ਪਾਕਿਸਤਾਨ ਦਾ ਇਕ 8 ਸਾਲਾ ਬੱਚਾ ਅਚਾਨਕ ਗਲਤੀ ਨਾਲ ਭਾਰਤੀ ਸਰਹੱਦ ਅੰਦਰ ਆ ਗਿਆ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉਸਨੂੰ ਨੂੰ ਵਾਪਸ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ।
[caption id="attachment_486163" align="aligncenter" width="300"]
ਭਾਰਤੀ ਸਰਹੱਦ 'ਚ ਦਾਖਲ ਹੋਣ ਤੋਂ ਬਾਅਦ ਰੋਣ ਲੱਗਾ ਪਾਕਿਸਤਾਨੀ ਬੱਚਾ,ਭਾਰਤੀ ਜਵਾਨਾਂ ਨੇਦਿਖਾਈ ਦਰਿਆਦਿਲੀ[/caption]
ਇਸ ਦੀ ਪੁਸ਼ਟੀ ਬੀਐਸਐਫ ਗੁਜਰਾਤ ਫਰੰਟੀਅਰ ਵਿੱਚ ਡਿਪਟੀ ਇੰਸਪੈਕਟਰ ਜਨਰਲ ਐਮ ਐਲ ਗਰਗ ਨੇ ਕੀਤੀ ਹੈ। ਗਰਗ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਕਰੀਬ 5.20 ਵਜੇ, ਇੱਕ 8 ਸਾਲਾ ਬੱਚਾ ਅਣਜਾਣੇ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਬੀਐਸਐਫ ਦੀ 83 ਵੀਂ ਬਟਾਲੀਅਨ ਦੇ ਬੀਓਪੀ ਸੋਮਰਤ ਦੇ ਬਾਰਡਰ ਪਿੱਲਰ ਨੰਬਰ 888/2-ਐਸ ਦੇ ਨੇੜੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ।
[caption id="attachment_486153" align="aligncenter" width="300"]
ਜਦੋਂ ਭਾਰਤੀ ਜਵਾਨਾਂ ਨੇ ਗ਼ਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋਏ ਪਾਕਿਸਤਾਨੀ ਬੱਚੇ ਨੂੰ ਖੁਆਇਆ ਖਾਣਾ[/caption]
ਉਸ ਨੇ ਕਿਹਾ ਕਿ ਜਦੋਂ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਫੜ ਲਿਆ ਤਾਂ ਉਹ ਡਰ ਗਿਆ ਅਤੇ ਰੋਣ ਲੱਗ ਪਿਆ। ਬੀਐਸਐਫ ਦੇ ਜਵਾਨ ਨੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਖਾਣ ਲਈ ਖਾਣਾ, ਚਾਕਲੇਟ, ਬਿਸਕੁੱਟਖੁਆਏ ਤੇ ਪਾਣੀ ਪਿਲਾਇਆ। ਬੀਐਸਐਫ ਦੇ ਅਨੁਸਾਰ ਬੱਚੇ ਦੀ ਪਛਾਣ ਕਰੀਮ ਪੁੱਤਰ ਕਰੀਮ ਪੁੱਤਰ ਯਮਨੂ ਖਾਨ ਵਜੋਂ ਹੋਈ ਹੈ, ਜੋ ਪਾਕਿਸਤਾਨ ਦੇ ਨਗਰ ਪਾਰਕਰ ਦਾ ਰਹਿਣ ਵਾਲਾ ਹੈ।
[caption id="attachment_486155" align="aligncenter" width="300"]
ਜਦੋਂ ਭਾਰਤੀ ਜਵਾਨਾਂ ਨੇ ਗ਼ਲਤੀ ਨਾਲ ਭਾਰਤੀ ਸਰਹੱਦ 'ਚ ਦਾਖਲ ਹੋਏ ਪਾਕਿਸਤਾਨੀ ਬੱਚੇ ਨੂੰ ਖੁਆਇਆ ਖਾਣਾ[/caption]
ਗਰਗ ਨੇ ਕਿਹਾ ਕਿ ਉਨ੍ਹਾਂ ਨੇ ਪਾਕਿ ਰੇਂਜਰਜ਼ ਨਾਲ ਫਲੈਗ ਮੀਟਿੰਗ ਬੁਲਾਈ ਅਤੇ ਬੱਚੇ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਬੱਚੇ ਨੂੰ ਸ਼ਾਮ ਕਰੀਬ 7.15 ਵਜੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਬਹੁਤ ਸਾਰੇ ਮੌਕਿਆਂ ‘ਤੇ ਦਰਿਆਦਿਲੀ ਪੇਸ਼ ਕੀਤੀ ਹੈ ਪਰ ਪਾਕਿਸਤਾਨ ਦਾ ਰਵੱਈਆ ਸਹੀ ਨਹੀਂ ਰਿਹਾ। ਬਾੜਮੇਰ ਦੇ ਬਿਜਮੇਰ ਥਾਣਾ ਖੇਤਰ ਦਾ ਰਹਿਣ ਵਾਲਾ 19 ਸਾਲਾ ਗੈਰਮਾਮ ਮੇਘਵਾਲ ਪਿਛਲੇ ਸਾਲ 4 ਨਵੰਬਰ ਨੂੰ ਅਣਜਾਣੇ ਵਿਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਿਆ ਸੀ ਪਰ ਪਾਕਿਸਤਾਨ ਨੇ ਅਜੇ ਤੱਕ ਉਸਨੂੰ ਭਾਰਤ ਦੇ ਹਵਾਲੇ ਨਹੀਂ ਕੀਤਾ ਹੈ।
-PTCNews