Mon, Apr 29, 2024
Whatsapp

84 ਦੇਸ਼ਾਂ ਦੇ ਰਾਜਦੂਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੇ ਨੇ ਨਤਮਸਤਕ

Written by  Shanker Badra -- October 22nd 2019 02:47 PM -- Updated: October 22nd 2019 04:25 PM
84 ਦੇਸ਼ਾਂ ਦੇ ਰਾਜਦੂਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੇ ਨੇ ਨਤਮਸਤਕ

84 ਦੇਸ਼ਾਂ ਦੇ ਰਾਜਦੂਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੇ ਨੇ ਨਤਮਸਤਕ

84 ਦੇਸ਼ਾਂ ਦੇ ਰਾਜਦੂਤ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੇ ਨੇ ਨਤਮਸਤਕ:ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 84 ਦੇਸ਼ਾਂ ਦੇ ਰਾਜਦੂਤ ਅੱਜ ਦਰਸ਼ਨ ਕਰਨ ਪੁੱਜੇ ਹਨ। ਇਸ ਦੌਰਾਨ 84 ਦੇਸ਼ਾਂ ਦੇ ਰਾਜਦੂਤਰੂਹਾਨੀਅਤ ਦੇ ਕੇਂਦਰਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। [caption id="attachment_352370" align="aligncenter" width="300"]91 countries Ambassador At Golden Temple, Amritsar 91 ਦੇਸ਼ਾਂ ਦੇ ਰਾਜਦੂਤ ਰੂਹਾਨੀਅਤ ਦੇ ਕੇਂਦਰਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੇ ਨੇ ਨਤਮਸਤਕ[/caption] ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈਅੱਡੇ 'ਤੇ ਉਨ੍ਹਾਂ ਦਾ ਪੰਜਾਬੀ ਰੀਤੀ ਰਿਵਾਜ਼ਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ ਹੈ। ਇਸ ਮਗਰੋਂ  ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਨ੍ਹਾਂ ਰਾਜਦੂਤਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। [caption id="attachment_352356" align="aligncenter" width="300"]91 countries Ambassador At Golden Temple, Amritsar 91 ਦੇਸ਼ਾਂ ਦੇ ਰਾਜਦੂਤ ਰੂਹਾਨੀਅਤ ਦੇ ਕੇਂਦਰਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੇ ਨੇ ਨਤਮਸਤਕ[/caption] ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜਾ ਵਿਖੇ ਇੱਕ ਵਿਸ਼ੇਸ਼ ਪੰਡਾਲ ਲਗਾਇਆ ਗਿਆ ਹੈ, ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮਹਿਮਾਨਾਂ ਨੂੰ ਜੀ ਆਇਆਂ ਕਹਿਣਗੇ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। [caption id="attachment_352372" align="aligncenter" width="300"]91 countries Ambassador At Golden Temple, Amritsar 91 ਦੇਸ਼ਾਂ ਦੇ ਰਾਜਦੂਤ ਰੂਹਾਨੀਅਤ ਦੇ ਕੇਂਦਰਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੇ ਨੇ ਨਤਮਸਤਕ[/caption] ਡਾ. ਰੂਪ ਸਿੰਘ ਅਨੁਸਾਰ ਇਹ ਪਹਿਲੀ ਵਾਰ ਹੈ ਕਿ ਏਨੀ ਵੱਡੀ ਗਿਣਤੀ ਵਿਚ ਰਾਜਦੂਤ ਇਕੱਠੇ ਰੂਹਾਨੀਅਤ ਦੇ ਕੇਂਦਰ ਵਿਖੇ ਆ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਇੱਕ ਚੰਗਾ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਮਹਿਮਾਨ ਹਨ ਅਤੇ ਸਵਾਗਤ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। [caption id="attachment_352373" align="aligncenter" width="300"]91 countries Ambassador At Golden Temple, Amritsar 91 ਦੇਸ਼ਾਂ ਦੇ ਰਾਜਦੂਤ ਰੂਹਾਨੀਅਤ ਦੇ ਕੇਂਦਰਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੇ ਨੇ ਨਤਮਸਤਕ[/caption] ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਸਰਬ ਸਾਂਝੇ ਅਧਿਆਤਮਿਕ ਅਸਥਾਨ ਹਨ ਅਤੇ ਇਥੇ ਲੱਖਾਂ ਸੰਗਤਾਂ ਦੇ ਨਾਲ ਨਾਲ ਦੇਸ਼ ਦੁਨੀਆਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਸਮੇਂ ਸਮੇਂ ਨਤਮਸਤਕ ਹੁੰਦੀਆਂ ਰਹਿੰਦੀਆਂ ਹਨ। -PTCNews


Top News view more...

Latest News view more...