Sun, Apr 28, 2024
Whatsapp

ਪਠਾਨਕੋਟ 'ਚ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ 'ਤੇ ਹੋਇਆ ਇਕ ਗਰਨੇਡ ਧਮਾਕਾ

Written by  Riya Bawa -- November 22nd 2021 08:56 AM -- Updated: November 22nd 2021 09:33 AM
ਪਠਾਨਕੋਟ 'ਚ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ 'ਤੇ ਹੋਇਆ ਇਕ ਗਰਨੇਡ ਧਮਾਕਾ

ਪਠਾਨਕੋਟ 'ਚ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ 'ਤੇ ਹੋਇਆ ਇਕ ਗਰਨੇਡ ਧਮਾਕਾ

ਪਠਾਨਕੋਟ - ਪਠਾਨਕੋਟ ਵਿਚ ਇਕ ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਕੋਲ ਇਕ ਗਰਨੇਡ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪਠਾਨਕੋਟ ਦੇ ਵਿਚ ਧੀਰਾ ਪੁਲ ਦੇ ਨਜਦੀਕ ਬਣੇ ਤ੍ਰਿਵੇਨੀ ਦੁਆਰ ਦੇ ਨਜਦੀਕ ਗ੍ਰਨੇਡ ਸੁੱਟਿਆ ਗਿਆ ਹੈ।

  ਇਸ ਹਮਲੇ ਚ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਪੁਲਿਸ ਨੇ ਪਠਾਨਕੋਟ ਦੇ ਸਾਰੇ ਪੁਲਿਸ ਨਾਕਿਆਂ ਨੂੰ ਅਲਰਟ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਐਤਵਾਰ ਦੇਰ ਰਾਤ ਪਠਾਨਕੋਟ ਦੇ ਕਾਠਵਾਲਾ ਪੁਲ ਤੋਂ ਧੀਰਾ ਨੂੰ ਜਾਂਦੇ ਫੌਜ ਦੇ ਤ੍ਰਿਵੇਣੀ ਗੇਟ 'ਤੇ ਮੋਟਰਸਾਈਕਲ ਸਵਾਰਾਂ ਨੇ ਗ੍ਰੇਨੇਡ ਸੁੱਟਿਆ। ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਹਾਲਾਂਕਿ ਗੇਟ 'ਤੇ ਡਿਊਟੀ 'ਤੇ ਤਾਇਨਾਤ ਜਵਾਨ ਕੁਝ ਦੂਰੀ 'ਤੇ ਸਨ। ਇਸ ਲਈ ਕਿਸੇ ਨੂੰ ਸੱਟ ਨਹੀਂ ਲੱਗੀ। ਇੱਥੋਂ ਤੱਕ ਕਿ ਫੌਜੀ ਅਧਿਕਾਰੀ ਵੀ ਇਹ ਨਹੀਂ ਦੱਸ ਸਕੇ ਹਨ ਕਿ ਗ੍ਰੇਨੇਡ ਸੁੱਟਣ ਵਾਲੇ ਬਾਈਕ ਸਵਾਰ ਕਿੱਥੋਂ ਆਏ ਅਤੇ ਕਿੱਥੇ ਗਏ। One killed, three injured in blast during land levelling | India News,The Indian Express ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਐਸਐਸਪੀ ਨੇ ਖੁਦ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। Grenade blast near Pathankot Army camp | Deccan Herald -PTC News

Top News view more...

Latest News view more...