Thu, Apr 25, 2024
Whatsapp

ਉੱਚ ਪੱਧਰੀ ਈਸਾਈ ਵਫ਼ਦ ਨੇ ਨਕਲੀ ਪਾਸਟਰਾਂ ਖਿਲਾਫ ਸਾਂਝੀ ਕਾਰਵਾਈ ਲਈ ਸ੍ਰੀ ਅਕਾਲ ਤਖਤ ‘ਤੇ ਕੀਤੀ ਬੈਠਕ

Written by  Pardeep Singh -- September 07th 2022 04:52 PM
ਉੱਚ ਪੱਧਰੀ ਈਸਾਈ ਵਫ਼ਦ ਨੇ ਨਕਲੀ ਪਾਸਟਰਾਂ ਖਿਲਾਫ ਸਾਂਝੀ ਕਾਰਵਾਈ ਲਈ ਸ੍ਰੀ ਅਕਾਲ ਤਖਤ ‘ਤੇ ਕੀਤੀ ਬੈਠਕ

ਉੱਚ ਪੱਧਰੀ ਈਸਾਈ ਵਫ਼ਦ ਨੇ ਨਕਲੀ ਪਾਸਟਰਾਂ ਖਿਲਾਫ ਸਾਂਝੀ ਕਾਰਵਾਈ ਲਈ ਸ੍ਰੀ ਅਕਾਲ ਤਖਤ ‘ਤੇ ਕੀਤੀ ਬੈਠਕ

ਅੰਮ੍ਰਿਤਸਰ: ਮਸੀਹੀ ਮਹਾਂ ਸਭਾ ਪੰਜਾਬ, ਕੈਥੋਲਿਕ ਚਰਚ ਆਫ ਇੰਡੀਆ, ਚਰਚ ਆਫ ਨੋਰਥ ਇੰਡੀਆ ਅਤੇ ਹੋਰ ਸੱਤ ਚਰਚਾਂ ਦਾ ਸਾਂਝਾ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿਚ ਸਿੱਖ ਚਿੰਤਕਾਂ ਨੂੰ ਮਿਲਿਆ। ਬੈਠਕ ਵਿੱਚ ਨਕਲੀ ਪਾਸਟਰਾਂ ਵੱਲੋਂ ਪੰਜਾਬ ਵਿਚ ਲਗਾਤਾਰ ਸਿੱਖ ਸਿਧਾਂਤਾਂ ਨੂੰ ਚਣੌਤੀ ਦਿੰਦਿਆਂ ਝੂਠ ਅੰਧ ਵਿਸ਼ਵਾਸ ਦੇ ਭਰਮ ਜਾਲ ਰਾਹੀਂ ਕਰਵਾਏ ਜਾ ਰਹੇ ਧਰਮ ਪਰਿਵਰਤਨ, ਗੁਰਬਾਣੀ ਦੀ ਬੇਅਦਬੀ, ਗੁਰੂ ਸਾਹਿਬਾਨ ‘ਤੇ ਸਿੱਖ ਸਿਧਾਂਤਾਂ ਬਾਰੇ ਕੂੜ ਪ੍ਰਚਾਰ ਅਤੇ ਭੋਲੇ-ਭਾਲੇ ਲੋਕਾਂ ਦਾ ਸ਼ਰੀਰਿਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਦੇ ਮੁੱਦਿਆਂ ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਬਿਸ਼ਪ ਅੰਜਲੀਨੋ ਰਾਟੀਨੋ ਰਾਸ਼ੀਅਸ, ਡਾਇਸੇਸ ਆਫ ਜਲੰਧਰ ਨੇ ਕਿਹਾ ਕਿ ਨਕਲੀ ਪਾਸਟਰਾਂ ਦਾ ਇਸਾਈਅਤ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਵੱਲੋਂ ਫੈਲਾਏ ਜਾਂਦੇ ਵਹਿਮ ਭਰਮ ਅਤੇ ਪਖੰਡ ਬਾਈਬਲ ਅਨੁਸਾਰੀ ਨਹੀਂ ਹਨ।  ਉਨ੍ਹਾਂ ਨੇ ਕਿਹਾ ਕੇ ਅਸੀਂ ਨਕਲੀ ਪਾਸਟਰਾਂ ਵੱਲੋਂ ਸਿੱਖ ਸਿਧਾਂਤਾਂ ਦੀ ਬੇਅਦਬੀ ਅਤੇ ਕੀਤੇ ਜਾਂਦੇ ਚਮਤਕਾਰਾਂ ਦਾ ਖੰਡਨ ਕਰਦੇ ਹਾਂ। ਇਸ ਮੌਕੇ ਡਾ. ਪ੍ਰਦੀਪ ਕੁਮਾਰ ਸਾਮਾਨਤਾਰੋਏ, ਡਾਇਸੇਸ ਆਫ ਅੰਮ੍ਰਿਤਸਰ ਨੇ ਕਿਹਾ ਕਿ ਨਕਲੀ ਪਾਸਟਰਾਂ ਦੀ ਪਹਿਚਾਣ ਲਈ ਇਕ ਸਰਕੂਲਰ ਜਾਰੀ ਕੀਤਾ ਜਾਵੇਗਾ, ਜਿਸ ਵਿਚ ਈਸਾਈ ਪਾਸਟਰ ਬਣਨ ਦਾ ਵਿਧੀ ਵਿਧਾਨ ਜਨਤਕ ਕੀਤਾ ਜਾਵੇਗਾ ਅਤੇ ਨਕਲੀ ਪਾਸਟਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਿਸ਼ਪ ਡੇਂਜਲ ਪੀਓਪਲ ਡਾਇਸੇਸ ਆਫ਼ ਚੰਡੀਗ਼ੜ੍ਹ ਨੇ ਕਿਹਾ ਕਿ ਸਰਕਾਰ ਵੱਲੋਂ ਨਕਲੀ ਪਾਸਟਰਾਂ ਦੇ ਫੰਡਿੰਗ ਦੇ ਸਰੋਤਾਂ ਦੀ ਜਾਂਚ ਕੀਤੀ ਜਾਵੇ।ਈਸਾਈ ਵਫ਼ਦ ਨੇ ਸਾਂਝੇ ਰੂਪ ਵਿਚ ਕਿਹਾ ਕਿ ਨਕਲੀ ਪਾਸਟਰ ਤੇ ਪੈਗੰਬਰ ਅਸਲ ਵਿਚ 'ਐਂਟੀ ਕਰਾਈਸਟ ਹਨ ਤੇ ਇਹਨਾਂ ਸਾਰਿਆਂ ਵਿਰੁੱਧ ਸਖ਼ਤ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਸਿੱਖਾਂ ਦੇ ਤਾਲਮੇਲ ਨਾਲ ਕੀਤੀ ਜਾਵੇਗੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਰੱਖਣ ਲਈ ਈਸਾਈਅਤ ਦੇ ਨਾਮ ‘ਤੇ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ‘ਤੇ ਰੋਕ ਲਾਉਣ ਲਈ ਈਸਾਈ ਆਗੂਆਂ ਨੂੰ ਸਖ਼ਤ ਫੈਸਲੇ ਲੈਣ ਦੀ ਲੋੜ ਹੈ। ਇਸ ਮੌਕੇ ਸਿੱਖ ਚਿੰਤਕਾਂ ਵਿਚ ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ.ਕੰਵਰ ਅਮਰਿੰਦਰ ਸਿੰਘ, ਸਤਿੰਦਰ ਸਿੰਘ ਲੁਧਿਆਣਾ, ਪਰਮਪਾਲ ਸਿੰਘ ਸਭਰਾ, ਗਿਆਨੀ ਹਰਦੀਪ ਸਿੰਘ, ਜੁਗਰਾਜ ਸਿੰਘ ਮਝੈਲ, ਗਿਆਨੀ ਸਰਬਜੀਤ ਸਿੰਘ ,  ਅਮਨਦੀਪ ਸਿੰਘ ਗਿੱਲ ਚੇਅਰਮੈਨ, ਪ੍ਰਦੀਪ ਸਿੰਘ ਵਲਟੋਹਾ, ਆਦਿ ਹਾਜ਼ਰ ਸਨ। ਜਥੇਦਾਰ ਸਾਹਿਬਾਨ ਵੱਲੋਂ ਆਏ ਹੋਏ ਈਸਾਈ ਵਫ਼ਦ ਦਾ ਸਨਮਾਨ ਵੀ ਕੀਤਾ ਗਿਆ ਅਤੇ ਈਸਾਈ ਵਫ਼ਦ ਵੱਲੋਂ ਵੀ ਸਿੰਘ ਸਾਹਿਬਾਨ ਨੂੰ ਸਤਿਕਾਰ ਭੇਟ ਕੀਤਾ ਗਿਆ। ਇਹ ਵੀ ਪੜ੍ਹੋ;ਪੰਜਾਬ ਦੇ 8 ਜ਼ਿਲ੍ਹਿਆਂ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨਿਯੁਕਤ, ਦੇਖੋ ਲਿਸਟ -PTC News


Top News view more...

Latest News view more...