Tue, Dec 23, 2025
Whatsapp

ਇੱਕ ਪਤੀ ਨੇ ਆਪਣੀ ਪਤਨੀ ਨੂੰ ਵੱਟਸਐਪ ’ਤੇ ਦਿੱਤਾ ਤਲਾਕ !

Reported by:  PTC News Desk  Edited by:  Shanker Badra -- September 20th 2018 12:15 PM
ਇੱਕ ਪਤੀ ਨੇ ਆਪਣੀ ਪਤਨੀ ਨੂੰ ਵੱਟਸਐਪ ’ਤੇ ਦਿੱਤਾ ਤਲਾਕ !

ਇੱਕ ਪਤੀ ਨੇ ਆਪਣੀ ਪਤਨੀ ਨੂੰ ਵੱਟਸਐਪ ’ਤੇ ਦਿੱਤਾ ਤਲਾਕ !

ਇੱਕ ਪਤੀ ਨੇ ਆਪਣੀ ਪਤਨੀ ਨੂੰ ਵੱਟਸਐਪ ’ਤੇ ਦਿੱਤਾ ਤਲਾਕ !:ਹੈਦਰਾਬਾਦ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ 62 ਸਾਲਾ ਪਤੀ ਨੇ ਆਪਣੀ 29 ਸਾਲ ਦੀ ਪਤਨੀ ਨੂੰ ਵੱਟਸਐਪ ਤੇ ਤਿੰਨ ਤਲਾਕ ਦੇ ਦਿੱਤਾ ਹੈ।ਜਾਣਕਾਰੀ ਅਨੁਸਾਰ ਪੀੜਤ ਔਰਤ ਦਾ ਨਾਂ ਹੂਮਾ ਹੈ ਅਤੇ ਉਸਦਾ ਪਤੀ ਵਿਦੇਸ਼ੀ ਮੁਲਕ ਓਮਾਨ ਦਾ ਨਾਗਰਿਕ ਹੈ। ਪੀੜਤ ਔਰਤ ਹੂਮਾ ਨੇ ਦੱਸਿਆ ਕਿ ਮੇਰਾ ਵਿਆਹ ਮਈ 2017 'ਚ ਓਮਾਨ ਦੇ ਇੱਕ ਨਾਗਰਿਕ ਨਾਲ ਹੋਇਆ ਸੀ।ਜਿਸ ਤੋਂ ਬਾਅਦ ਉਹ ਇੱਕ ਸਾਲ ਤੋਂ ਓਮਾਨ 'ਚ ਰਹੀ ਸੀ।ਇਸ ਦੌਰਾਨ ਉਸਨੇ 8 ਮਹੀਨਿਆਂ 'ਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਖਰਾਬ ਸਿਹਤ ਕਾਰਨ ਬੱਚੀ ਦੀ ਮੌਤ ਹੋ ਗਈ ਸੀ। ਉਸਨੇ ਦੱਸਿਆ ਕਿ ਉਸ ਤੋਂ ਬਾਅਦ ਉਸਦੇ ਪਤੀ ਨੇ ਉਸਨੂੰ 30 ਜੁਲਾਈ 2018 ਨੂੰ ਮਾਂ ਦੇ ਘਰ ਭੇਜ ਦਿੱਤਾ ਹੈ।ਜਿਸ ਤੋਂ ਬੰਦ ਉਸਨੇ 12 ਅਗਸਤ ਨੂੰ ਪੀੜਤ ਔਰਤ ਹੂਮਾ ਨੂੰ ਵੱਟਸਐਪ ਦੁਆਰਾ ਤਲਾਕ ਦੇ ਦਿੱਤਾ।ਪੀੜਤ ਔਰਤ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਗੁਹਾਰ ਲਗਾਈ ਹੈ। -PTCNews


Top News view more...

Latest News view more...

PTC NETWORK
PTC NETWORK