Sun, Dec 14, 2025
Whatsapp

ਬਲੈਕ ਫੰਗਸ ਦਾ ਕਹਿਰ ਜਾਰੀ,ਇੱਕ ਦੀ ਮੌਤ,ਬਾਕੀ ਸ਼ੱਕੀ ਮਰੀਜ਼ਾਂ ਦੀ ਜਾਂਚ ਜਾਰੀ

Reported by:  PTC News Desk  Edited by:  Jagroop Kaur -- May 27th 2021 05:37 PM
ਬਲੈਕ ਫੰਗਸ ਦਾ ਕਹਿਰ ਜਾਰੀ,ਇੱਕ ਦੀ ਮੌਤ,ਬਾਕੀ ਸ਼ੱਕੀ ਮਰੀਜ਼ਾਂ ਦੀ ਜਾਂਚ ਜਾਰੀ

ਬਲੈਕ ਫੰਗਸ ਦਾ ਕਹਿਰ ਜਾਰੀ,ਇੱਕ ਦੀ ਮੌਤ,ਬਾਕੀ ਸ਼ੱਕੀ ਮਰੀਜ਼ਾਂ ਦੀ ਜਾਂਚ ਜਾਰੀ

ਫਰੀਦਕੋਟ ਚ ਪਹਿਲਾਂ ਮਾਮਲਾ ਸਾਹਮਣੇ ਆਇਆ ਜਦ ਇੱਕ ਮਰੀਜ ਦੀ ਬਲੈਕ ਫ਼ੰਗਸ ਦੇ ਚਲੱਦੇ ਮੌਤ ਹੋ ਗਈ।ਕਰੋਨਾ ਤੋਂ ਬਾਅਦ ਹੁਣ ਬਲੈਕ ਫ਼ੰਗਸ ਨੇ ਆਪਣਾ ਕਰੂਰ ਰੂਪ ਦਿਖਾਉਣ ਸ਼ੁਰੂ ਕਰ ਦਿੱਤਾ ਹੈ।ਲਗਾਤਾਰ ਬਲੈਕ ਫ਼ੰਗਸ ਪੰਜਾਬ ਚ ਵੀ ਆਪਣੇ ਪੈਰ ਪਸਾਰ ਰਿਹਾ ਹੈ।ਹੁਣ ਤੱਕ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ 14 ਸ਼ੱਕੀ ਮਰੀਜ਼ ਪਾਏ ਗਏ ਸਨ ਜਿਨਾਂ ਨੂੰ ਬਲੈਕ ਫ਼ੰਗਸ ਹੋਣ ਦਾ ਸ਼ੰਕਾ ਜਤਾਇਆ ਜ਼ਾ ਰਿਹਾ ਸੀ ਅਤੇ ਇਨ੍ਹਾਂ ਦੀਆਂ ਰਿਪੋਰਟਾਂ ਜਾਂਚ ਲਈ ਭੇਜੀਆਂ ਗਈਆਂ ਸਨ|  ਪੜ੍ਹੋ ਹੋਰ ਖ਼ਬਰਾਂ : ਡੋਮਿਨਿਕਾ ‘ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ ‘ਯੈਲੋ ਨੋਟਿਸ’ ਜਿਨਾਂ ਚ ਅੱਠ ਪੋਜ਼ਟੀਵ ਮਰੀਜ਼ ਪਾਏ ਗਏ ਸਨ ਜੋ ਬਲੈਕ ਫ਼ੰਗਸ ਦਾ ਸ਼ਿਕਾਰ ਹੋ ਚੁਕੇ ਸਨ ਅਤੇ 6 ਮਰੀਜ਼ਾਂ ਦੀ ਰਿਪੋਰਟ ਆਨੀ ਹਲੇ ਬਾਕੀ ਹੈ।ਫਰੀਦਕੋਟ ਜ਼ਿਲੇ ਨਾਲ ਸਬੰਧਤ ਤਿੰਨ ਮਰੀਜ਼ ਜਿਨ੍ਹਾਂ ਦਾ ਬਲੈਕ ਫ਼ੰਗਸ ਦਾ ਇਲਾਜ ਚਲ ਰਿਹਾ ਸੀ ਉਨ੍ਹਾਂ ਚੋ ਇੱਕ ਮਹਿਲਾ ਮਰੀਜ਼ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲਾ : ਦਿੱਲੀ ਪੁਲਿਸ ਵੱਲੋਂ ਦਾਇਰ ਕੀਤੀ ਚਾਰਜਸ਼ੀਟ ‘ਚ ਹੋਇਆ ਵੱਡਾ ਖ਼ੁਲਾਸਾ ਇਸ ਸਬੰਧੀ ਜਾਣਕਰੀ ਦਿੰਦੇ ਹੋਏ ਸਿਵਲ ਸਰਜਨ ਡਾ ਸੰਜੈ ਕਪੂਰ ਨੇ ਦੱਸਿਆ ਕਿ ਫਰੀਦਕੋਟ ਦੇ ਮੈਡੀਕਲ ਹਸਪਤਾਲ ਅੰਦਰ ਬਲੈਕ ਫ਼ੰਗਸ ਦੇ 14 ਸ਼ੱਕੀ ਮਰੀਜ਼ ਪਾਏ ਗਏ ਸਨ ਜਿਨ੍ਹਾਂ ਚੋ ਅੱਠ ਦੀ ਰਿਪੋਰਟ ਪੋਜ਼ਟਿਵ ਪਾਈ ਗਈ ਸੀ ਅਤੇ ਅੱਜ ਕੁਲਦੀਪ ਕੌਰ ਪਤਨੀ ਹੰਸਾ ਸਿੰਘ ( 45 ) ਵਾਸੀ ਪਿੰਡ ਪੰਜਗਰਾਈਂ ਦੀ ਇਲਾਜ ਦੌਰਾਨ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਫਰੀਦਕੋਟ ਜ਼ਿਲੇ ਨਾਲ ਸਬੰਧਿਤ ਦੋ ਹੋਰ ਮਰੀਜ਼ ਮੰਗਾ ਸਿੰਘ ( 40 ) ਵਾਸੀ ਪਿੰਡ ਪੱਖੀ ਕਲਾਂ ਅਤੇ ਸੁਖਪਾਲ ਕੌਰ (73) ਪਿੰਡ ਕਾਉਣੀ ਇਲਾਜ ਅਧੀਨ ਹਨਂ ਅਤੇ ਇਸ ਤੋਂ ਇਲਾਵਾ 5 ਹੋਰ ਜ਼ਿਲਿਆ ਦੇ ਮਰੀਜ਼ ਜਿਨ੍ਹਾਂ ਚ ਇੱਕ ਮਾਨਸਾ,ਇੱਕ ਫਿਰੋਜ਼ਪੁਰ,ਇੱਕ ਬਠਿੰਡਾ ਅਤੇ ਦੋ ਫਾਜ਼ਿਲਕਾ ਜ਼ਿਲੇ ਨਾਲ ਸਬੰਧਿਤ ਮਰੀਜ਼ਾਂ ਦਾ ਇਲਾਜ਼ ਚਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਵੱਡੀ ਗੱਲ ਹੈ ਕੇ ਇਨ੍ਹਾਂ ਮਰੀਜ਼ਾਂ ਚ 5 ਉਹ ਮਰੀਜ਼ ਹਨ ਜਿਨ੍ਹਾਂ ਨੂੰ ਕਰੋਨਾ ਹੋਇਆ ਹੀ ਨਹੀ ਸੀ ਸਿਰਫ ਬਲੈਕ ਫੰਗਿਸ ਨਾਲ ਹੀ ਪੀੜਤ ਹਨ।ਉਨ੍ਹਾਂ ਦੱਸਿਆ ਕਿ ਬਲੈਕ ਫ਼ੰਗਸ ਦੇ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਇਲਾਜ ਦੇ ਪੂਰੇ ਪ੍ਰਬੰਧ ਕੀਤੇ ਜਾ ਚੁਕੇ ਹਨ ਅਤੇ ਇਸ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਸਰਕਾਰ ਵੱਲੋਂ ਮੁਹਈਆ ਕਰਵਾਇਆ ਜਾ ਚੁੱਕਿਆ ਹਨਂ।

Top News view more...

Latest News view more...

PTC NETWORK
PTC NETWORK