ਦੋਸਤ ਨਾਲ ਘੁੰਮਣ ਨਿਕਲੀ ਸਾਫਟਵੇਅਰ ਇੰਜਨੀਅਰ ਦੀ 10 ਵਿਅਕਤੀਆਂ ਨੇ ਲੁੱਟੀ ਆਬਰੂ
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ 20 ਅਕਤੂਬਰ ਦੀ ਸ਼ਾਮ ਨੂੰ ਆਪਣੇ ਦੋਸਤ ਨਾਲ ਸਕੂਟੀ 'ਤੇ ਟੇਕਰਾ ਹਟੂ ਹਵਾਈ ਪੱਟੀ 'ਤੇ ਗਈ ਸੀ। ਉਹ ਸੜਕ ਕਿਨਾਰੇ ਗੱਲਾਂ ਕਰ ਰਹੇ ਸਨ ਕਿ ਇਸੇ ਦੌਰਾਨ 8-10 ਵਿਅਕਤੀ ਆਏ ਅਤੇ ਪਹਿਲਾਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਕਤ ਨੌਜਵਾਨਾਂ ਨੇ ਉਸ ਦੇ ਦੋਸਤ ਨੂੰ ਡਰਾ-ਧਮਕਾ ਕੇ ਭਜਾ ਦਿੱਤਾ ਅਤੇ ਸੁੰਨਸਾਨ ਝਾੜੀਆਂ 'ਚ ਲਿਜਾ ਕੇ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
ਪੀੜਤਾ ਨੇ ਦੱਸਿਆ ਕਿ ਸਮੂਹਿਕ ਜਬਰ ਜਨਾਹ ਤੋਂ ਬਾਅਦ ਸਾਰੇ ਲੜਕੇ ਉਸ ਨੂੰ ਧਮਕੀਆਂ ਦੇ ਕੇ ਭੱਜ ਗਏ। ਇਸ ਤੋਂ ਬਾਅਦ ਉਸ ਨੇ ਹਿੰਮਤ ਕੀਤੀ ਅਤੇ ਸਕੂਟੀ ਚਲਾ ਕੇ ਹਵਾਈ ਪੱਟੀ ਨੇੜੇ ਇਕ ਕਰਿਆਨੇ ਦੀ ਦੁਕਾਨ 'ਤੇ ਆ ਗਈ। ਰਾਤ ਕਰੀਬ 8.45 ਵਜੇ ਪੀੜਤਾ ਦਾ ਦੋਸਤ ਪੁਲਿਸ ਨਾਲ ਮੌਕੇ 'ਤੇ ਪਹੁੰਚ ਗਿਆ। ਪੁਲਿਸ ਨੇ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ। ਪੀੜਤਾ ਦਾ ਕਹਿਣਾ ਹੈ ਕਿ ਉਹ ਸਾਰੇ ਨੌਜਵਾਨਾਂ ਨੂੰ ਪਛਾਣ ਸਕਦੀ ਹੈ। ਲੜਕੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਮੌਕੇ ਉਤੇ ਛੱਡ ਕੇ ਫ਼ਰਾਰ ਹੋ ਗਏ। ਉਹ ਉਸ ਦਾ ਪਰਸ ਤੇ ਮੋਬਾਈਲ ਫੋਨ ਵੀ ਲੈ ਗਏ। ਪੁਲਿਸ ਨੇ 10 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਚਾਈਬਾਸਾ ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
-PTC News