ਆਪ-ਕਾਂਗਰਸ ਦੀ ਗਠਜੋੜ ਲਈ ਗੱਲਬਾਤ ਨੇ ਸਾਬਿਤ ਕੀਤਾ ਕਿ ਆਪ ਕਾਂਗਰਸ ਦੀ ਹੈ ਬੀ ਟੀਮ : ਹਰਸਿਮਰਤ ਕੌਰ ਬਾਦਲ
ਆਪ-ਕਾਂਗਰਸ ਦੀ ਗਠਜੋੜ ਲਈ ਗੱਲਬਾਤ ਨੇ ਸਾਬਿਤ ਕੀਤਾ ਕਿ ਆਪ ਕਾਂਗਰਸ ਦੀ ਹੈ ਬੀ ਟੀਮ : ਹਰਸਿਮਰਤ ਕੌਰ ਬਾਦਲ[/caption]
ਆਪ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਇਸ ਪਾਰਟੀ ਦਾ ਇੰਨਾ ਮਾੜਾ ਹਾਲ ਹੋ ਚੁੱਕਿਆ ਹੈ ਕਿ ਇਹ ਆਪਣੇ ਸਟੇਟ ਕਨਵੀਨਰ ਭਗਵੰਤ ਮਾਨ ਵਾਸਤੇ ਸਿਰਫ ਇੱਕ ਸੰਗਰੂਰ ਦੀ ਸੀਟ ਲੈਣ ਵਾਸਤੇ ਕਾਂਗਰਸ ਪਾਰਟੀ ਦੇ ਹਾੜੇ ਕੱਢ ਰਹੀ ਹੈ।ਉਹਨਾਂ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਦਾ ਵੀ ਸਾਰਾ ਜ਼ੋਸ ਠੰਡਾ ਪੈ ਚੁੱਕਿਆ ਹੈ ਅਤੇ ਉਹ ਦਿੱਲੀ, ਹਰਿਆਣਾ ਅਤੇ ਪੰਜਾਬ ਅੰਦਰ ਗਠਜੋੜ ਕਰਨ ਲਈ ਕਾਂਗਰਸ ਦੇ ਹਾੜੇ ਕੱਢ ਰਿਹਾ ਹੈ।
[caption id="attachment_272172" align="aligncenter" width="300"]
ਆਪ-ਕਾਂਗਰਸ ਦੀ ਗਠਜੋੜ ਲਈ ਗੱਲਬਾਤ ਨੇ ਸਾਬਿਤ ਕੀਤਾ ਕਿ ਆਪ ਕਾਂਗਰਸ ਦੀ ਹੈ ਬੀ ਟੀਮ : ਹਰਸਿਮਰਤ ਕੌਰ ਬਾਦਲ[/caption]
ਬਠਿੰਡਾ ਸਾਂਸਦ ਨੇ ਕਿਹਾ ਕਿ ਪਹਿਲਾਂ ਵੀ ਆਪ ਨੇ ਦਿੱਲੀ ਅਤੇ ਪੰਜਾਬ ਵਿਚ ਕਾਂਗਰਸ ਨਾਲ ਗਠਜੋੜ ਕੀਤਾ ਸੀ।ਉਹਨਾਂ ਕਿਹਾ ਕਿ ਕੇਜਰੀਵਾਲ ਨੇ ਇਹ ਐਲਾਨ ਕਰਕੇ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਕਿ ਜੇਕਰ ਆਪ ਦਿੱਲੀ ਅੰਦਰ ਸੱਤਾ ਵਿਚ ਆਈ ਤਾਂ ਉਹ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਖਸ਼ਤ ਖਿਲਾਫ ਇੱਕ ਅਪਰਾਧਿਕ ਮਾਮਲਾ ਦਰਜ ਕਰੇਗਾ।ਉਹਨਾਂ ਕਿਹਾ ਕਿ ਸ਼ੀਲਾ ਦੀਖਸ਼ਤ ਉਸੇ ਤਰ•ਾਂ ਖੁੱਲ•ੀ ਘੁੰਮ ਰਹੀ ਹੈ ਅਤੇ ਹੁਣ ਕੇਜਰੀਵਾਲ ਸ਼ੀਲਾ ਦੀਖਸ਼ਤ ਨਾਲ ਦਿੱਲੀ ਵਿਚ ਗਠਜੋੜ ਕਰਨ ਲਈ ਗੱਲਬਾਤ ਕਰ ਰਿਹਾ ਹੈ। ਇਸੇ ਤਰ•ਾਂ ਕੇਜਰੀਵਾਲ ਪੰਜਾਬ ਵਿਚ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਕਰਨ ਲਈ ਗੱਲਬਾਤ ਕਰ ਰਿਹਾ ਹੈ।ਇਸ ਤੋਂ ਸਾਬਿਤ ਹੁੰਦਾ ਹੈ ਕਿ ਆਪ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਨਾਲ ਮਿਲ ਕੇ ਲੜੀਆਂ ਸਨ ਅਤੇ ਹੁਣ ਆਪਣੇ ਪੁਰਾਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ।
[caption id="attachment_272178" align="alignnone" width="300"]
ਆਪ-ਕਾਂਗਰਸ ਦੀ ਗਠਜੋੜ ਲਈ ਗੱਲਬਾਤ ਨੇ ਸਾਬਿਤ ਕੀਤਾ ਕਿ ਆਪ ਕਾਂਗਰਸ ਦੀ ਹੈ ਬੀ ਟੀਮ : ਹਰਸਿਮਰਤ ਕੌਰ ਬਾਦਲ[/caption]
ਇਹ ਟਿੱਪਣੀ ਕਰਦਿਆਂ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲੀ-ਭਾਜਪਾ ਗਠਜੋੜ ਦੀ ਮਜ਼ਬੂਤ ਇਰਾਦੇ ਵਾਲੀ ਲੀਡਰਸ਼ਿਪ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰ ਨਾਲ ਲਿਬੜੀ ਕਾਂਗਰਸ ਦੀ ਨਿਕੰਮੀ ਸਰਕਾਰ ਅਤੇ ਆਪ ਵਰਗੇ ਮੌਕਾਪ੍ਰਸਤ ਗਰੁੱਪ ਹਨ, ਇਹ ਵਿਚੋਂ ਲੋਕਾਂ ਨੇ ਆਪਣੀ ਸਮਝ ਅਨੁਸਾਰ ਚੋਣ ਕਰਨੀ ਹੈ।ਉਹਨਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਲੋਕ ਵਿਕਾਸ ਅਤੇ ਖੁਸ਼ਹਾਲੀ ਦੀ ਅਗਵਾਈ ਕਰਨ ਵਾਲੇ ਅਕਾਲੀ-ਭਾਜਪਾ ਗਠਜੋੜ ਨੂੰ ਹੀ ਚੁਣਨਗੇ।
-PTCNews