ਪਟਿਆਲਾ ਤੋਂ ਆਪ ਵਿਧਾਇਕ ਬਲਬੀਰ ਸਿੰਘ ਨੂੰ ਹੋਈ 3 ਸਾਲ ਦੀ ਸਜ਼ਾ
ਇਹ ਸਜ਼ਾ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਰਵੀਇੰਦਰ ਸਿੰਘ ਦੀ ਅਦਾਲਤ ਨੇ ਸੁਣਾਈ ਹੈ। ਹਾਲਾਂਕਿ ਬਾਅਦ ਡਾ. ਬਲਬੀਰ ਸਿੰਘ ਤੇ ਉਨ੍ਹਾਂ ਦੀ ਪਤਨੀ-ਪੁੱਤਰ ਨੂੰ ਜ਼ਮਾਨਤ ਦੇ ਦਿੱਤੀ ਗਈ। ਇਹ ਮਾਮਲਾ 2011 ਵਿਚ ਭੈਣ ਭਰਾਵਾਂ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ, ਅੱਤ ਦੀ ਗਰਮੀ ਤੋਂ ਮਿਲੀ ਰਾਹਤ
ਉਨ੍ਹਾਂ ਦੀ ਪਤਨੀ, ਪੁੱਤਰ ਤੇ ਜ਼ਮੀਨ ਦੇ ਠੇਕੇਦਾਰ ਨੂੰ ਵੀ ਸਜ਼ਾ ਸੁਣਾਈ ਗਈ ਹੈ ਤੇ ਕੁਝ ਮੁਦਾਇਲਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚਮਕੋਰ ਸਾਹਿਬ ਦੇ ਪਿੰਡ ਟੱਪਰੀਆਂ ਦਿਆਲ ਸਿੰਘ ਵਿੱਚ ਜ਼ਮੀਨ ਨੂੰ ਪਾਣੀ ਲਾਉਣ ਲੈ ਕੇ ਇਹ ਝਗੜਾ ਹੋਇਆ ਸੀ। ਇਸ ਮਾਮਲੇ ਵਿੱਚ ਵਿਧਾਇਕ ਬਲਬੀਰ ਸਿੰਘ ਦੀ ਸਾਲ਼ੀ ਰੁਪਿੰਦਰਜੀਤ ਕੋਰ ਤੇ ਉਨ੍ਹਾਂ ਦੇ ਪਤੀ ਰਿਟਾਇਰ ਵਿੰਗ ਕਮਾਂਡਰ ਮੇਵਾ ਸਿੰਘ ਸ਼ਿਕਾਇਤਕਰਾ ਹਨ।
-PTC News