ਮਾਨਸਾ ਪੁਲਿਸ ਨੇ ਦਲਜੀਤ ਸਿੰਘ ਦਾ ਕਰਵਾਇਆ ਪੋਸਟਮਾਰਟਮ; 29 ਅਕਤੂਬਰ ਨੂੰ ਸਸਕਾਰ ਦਾ ਖਦਸ਼ਾ
Mansa Youth Death Case : ਮਾਨਸਾ 'ਚ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੁਲਿਸ ਨੇ ਦਲਜੀਤ ਸਿੰਘ (Daljit Singh Postmortem) ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਦਲਜੀਤ ਸਿੰਘ ਦਾ ਬਠਿੰਡਾ ਦੇ ਏਮਜ਼ ਹਸਪਤਾਲ (Bathinda AIIMS) 'ਚ ਮੋਸਟਮਾਰਟਮ ਕਰਵਾਉਣ ਬਾਰੇ ਗੱਲ ਸਾਹਮਣੇ ਆਈ ਹੈ ਅਤੇ ਉਥੇ ਮੋਰਚਰੀ 'ਚ ਰੱਖਿਆ ਗਿਆ ਹੈ।
ਉਧਰ, ਪੋਸਟਮਮਾਰਟਮ ਬਾਰੇ ਪਤਾ ਲੱਗਣ 'ਤੇ ਪੀੜਤ ਪਰਿਵਾਰ ਨੇ ਕਿਹਾ ਕਿ ਉਹ ਨਾ ਤਾਂ ਦਲਜੀਤ ਸਿੰਘ ਦਾ ਪੋਸਟਮਾਰਟਮ ਕਰਨਾ ਚਾਹੁੰਦੇ ਸਨ ਅਤੇ ਨਾ ਹੀ ਸੰਸਕਾਰ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ ਬੀਤੇ ਦਿਨ ਮਾਨਸਾ ਪੁਲਿਸ (Mansa Police) ਉਸ ਸਮੇਂ ਪੀੜਤ ਪਰਿਵਾਰ ਕੋਲੋਂ ਮ੍ਰਿਤਕ ਦੇਹ ਖੋਹ ਕੇ ਭੱਜ ਗਈ ਸੀ, ਜਦੋਂ ਪਰਿਵਾਰ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ।
ਸੂਤਰਾਂ ਅਨੁਸਾਰ, ਬਠਿੰਡਾ ਦੇ ਏਮਜ਼ ਹਸਪਤਾਲ 'ਚ ਮਾਨਸਾ ਪੁਲਿਸ ਦੀਆਂ ਗੱਡੀ ਖੜੀਆਂ ਸਨ, ਜਿਨ੍ਹਾਂ ਦੀ ਅਗਵਾਈ ਹੇਠ ਮ੍ਰਿਤਕ ਦੇਹ ਨੂੰ ਹਸਪਤਾਲ ਲਿਆਂਦਾ ਗਿਆ ਦੱਸਿਆ ਗਿਆ ਹੈ।
ਪਰਿਵਾਰ ਨੇ ਪੁਲਿਸ 'ਤੇ ਲਾਏ ਸਨ ਗੰਭੀਰ ਇਲਜ਼ਾਮ
ਇਸਤੋਂ ਪਹਿਲਾਂ, ਅੱਜ ਪੀੜਤ ਪਰਿਵਾਰ ਨੇ ਇਲਜ਼ਾਮ ਲਾਏ ਸਨ ਕਿ ਪੁਲਿਸ ਨੇ ਪਹਿਲਾਂ ਤਾਂ ਉਨ੍ਹਾਂ ਕੋਲੋਂ ਧੱਕੇ ਨਾਲ ਮ੍ਰਿਤਕ ਦੇਹ ਖੋਹੀ ਅਤੇ ਹੁਣ ਦਲਜੀਤ ਸਿੰਘ ਦੇ ਪੋਸਟਮਾਰਟਮ ਲਈ ਦਬਾਅ ਪਾ ਰਹੇ ਹਨ। ਪਰਿਵਾਰ ਦਾ ਕਹਿਣਾ ਸੀ ਕਿ ਦਲਜੀਤ ਦੇ ਪਿਤਾ ਨੂੰ ਪੁਲਿਸ ਨੇ ਚੁੱਕਿਆ ਹੋਇਆ ਹੈ। ਇਸ ਸਬੰਧ 'ਚ ਸਾਬਕਾ ਸੀਐਮ ਚੰਨੀ ਨੇ ਵੀ ਦਾਅਵਾ ਕੀਤਾ ਸੀ ਕਿ ਮਾਨਸਾ ਪੁਲਿਸ ਨੇ ਜ਼ਬਰਦਸਤੀ ਦਲਜੀਤ ਸਿੰਘ ਦੇ ਪਿਤਾ ਤੋਂ ਪੋਸਟਮਾਰਟਮ ਲਈ ਦਸਤਖਤ ਕਰਵਾ ਲਏ ਹਨ।
ਮਾਨਸਾ ਪੁਲਿਸ ਨੇ ਆਊਟ ਆਫ਼ ਸਟੇਸ਼ਨ ਬਾਰੇ ਕਹੀ ਸੀ ਗੱਲ
ਦੱਸ ਦਈਏ ਕਿ ਬੀਤੇ ਦਿਨ ਮਾਨਸਾ ਪੁਲਿਸ ਮੁਖੀ ਵੈਭਵ ਚੌਧਰੀ ਨੇ ਵੀ ਦਾਅਵਾ ਕੀਤਾ ਸੀ ਕਿ ਦਲਜੀਤ ਸਿੰਘ ਲਾਸ਼ ਨੂੰ ਆਊਟ ਆਫ਼ ਸਟੇਸ਼ਨ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਪੁਲਿਸ ਵੱਲੋਂ ਕਿਸੇ ਵੀ ਲਾਸ਼ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਪਰਿਵਾਰ ਦੀ ਸਹਿਮਤੀ ਦੇ ਨਾਲ ਹੀ ਕਾਰਵਾਈ ਹੋਵੇਗੀ।
ਨੌਜਵਾਨ ਦਾ ਕਤਲ ਹੋਣ ਬਾਰੇ ਕੀਤਾ ਸੀ ਦਾਅਵਾ
ਪਿੰਡ ਭੰਮੇ ਕਲਾਂ 'ਚ ਨੌਜਵਾਨ ਦਲਜੀਤ ਸਿੰਘ ਦੀ ਨਸ਼ੇ ਨਾਲ ਮੌਤ ਦੀਆਂ ਖਬਰਾਂ 'ਤੇ ਐਸਐਸਪੀ ਵੈਭਵ ਚੌਧਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨਸ਼ੇ ਨਾਲ ਮੌਤ ਬਾਰੇ ਗਲਤ ਸੂਚਨਾ ਫੈਲ ਗਈ ਸੀ ਕਿ ਇਹ ਨਸ਼ੇ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਹੈ ਕਿ ਨੌਜਵਾਨ ਨੂੰ ਕੋਈ ਗੱਡੀ ਵਿੱਚ ਆ ਕੇ ਸੁੱਟ ਕੇ ਗਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦਾ ਕਤਲ ਹੋਇਆ ਸੀ, ਜਿਸ ਦੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਡਿਟੇਨ ਕਰ ਲਿਆ ਗਿਆ ਹੈ।
29 ਅਕਤੂਬਰ ਨੂੰ ਕੀਤਾ ਜਾਵੇਗਾ ਦਲਜੀਤ ਦਾ ਸਸਕਾਰ ?
ਉਧਰ, ਹੁਣ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ 29 ਅਕਤੂਬਰ ਨੂੰ ਦਲਜੀਤ ਸਿੰਘ ਦਾ ਸਸਕਾਰ ਕੀਤਾ ਜਾ ਸਕਦਾ ਹੈ। ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਵੀ ਮੌਕੇ 'ਤੇ ਪੁਲਿਸ ਨਾਲ ਮੌਜੂਦ ਸਨ, ਜਿਸ ਤੋਂ ਬਾਅਦ ਸ਼ਾਮ ਨੂੰ ਜਾਂਦੇ ਹੋਏ ਮਾਨਸਾ ਪੁਲਿਸ ਮ੍ਰਿਤਕ ਦੇ ਪਿਤਾ ਨੂੰ ਨਾਲ ਲੈ ਗਈ।
ਇਹ ਵੀ ਪੜ੍ਹੋ...Mansa 'ਚ ਨੌਜਵਾਨ ਦੀ ਮੌਤ ਦੇ ਮਾਮਲੇ ’ਚ NHRC ਸਖ਼ਤ, ਪੰਜਾਬ ਸਰਕਾਰ ਤੇ DGP ਤੋਂ ਦੋ ਹਫ਼ਤਿਆਂ ’ਚ ਮੰਗੀ ਰਿਪੋਰਟ
ਵੀਡੀਓ ਰਾਹੀਂ ਨਸ਼ੇ ਦਾ ਵਿਰੋਧ ਕਰਨ ਵਾਲੇ CRPF ਜਵਾਨ 'ਤੇ ਪੰਜਾਬ ਪੁਲਿਸ ਨੇ ਕੀਤੀ FIR, ਦੇਖੋ ਵਾਇਰਲ Video
- PTC NEWS