Wed, Oct 28, 2026
Whatsapp

MP ਹਰਸਿਮਰਤ ਕੌਰ ਬਾਦਲ ਨੇ ਮਾਵਾਂ-ਧੀਆਂ ਦੀ ਫੌਜ ਨੂੰ ਪੰਜਾਬ 'ਚ ਨਸ਼ੇ ਦਾ ਵਪਾਰ ਰੋਕਣ ਵਾਸਤੇ 'ਠੀਕਰੀ ਪਹਿਰੇ' ਲਾਉਣ ਦੀ ਕੀਤੀ ਅਪੀਲ

MP Harsimrat Kaur Badal Appeals : ਨਸ਼ਿਆਂ ਦੇ ਵਪਾਰ ਦਾ ਜ਼ੋਰਦਾਰ ਵਿਰੋਧ ਕਰਨ ਦੀ ਔਰਤਾਂ ਨੂੰ ਅਪੀਲ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਨਸ਼ੇ ਦੀ ਬੁਰਾਈ ਦਾ ਹਮੇਸ਼ਾ ਲਈ ਖ਼ਾਤਮਾ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹੈ।

Reported by:  PTC News Desk  Edited by:  KRISHAN KUMAR SHARMA -- October 28th 2026 07:24 PM -- Updated: October 28th 2026 07:31 PM
MP ਹਰਸਿਮਰਤ ਕੌਰ ਬਾਦਲ ਨੇ ਮਾਵਾਂ-ਧੀਆਂ ਦੀ ਫੌਜ ਨੂੰ ਪੰਜਾਬ 'ਚ ਨਸ਼ੇ ਦਾ ਵਪਾਰ ਰੋਕਣ ਵਾਸਤੇ 'ਠੀਕਰੀ ਪਹਿਰੇ' ਲਾਉਣ ਦੀ ਕੀਤੀ ਅਪੀਲ

MP ਹਰਸਿਮਰਤ ਕੌਰ ਬਾਦਲ ਨੇ ਮਾਵਾਂ-ਧੀਆਂ ਦੀ ਫੌਜ ਨੂੰ ਪੰਜਾਬ 'ਚ ਨਸ਼ੇ ਦਾ ਵਪਾਰ ਰੋਕਣ ਵਾਸਤੇ 'ਠੀਕਰੀ ਪਹਿਰੇ' ਲਾਉਣ ਦੀ ਕੀਤੀ ਅਪੀਲ

MP Harsimrat Kaur Badal Appeals : ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਪਾਰਟੀ ਵੱਲੋਂ ਬਣਾਈ ਮਾਵਾਂ ਧੀਆਂ ਦੀ ਫੌਜ ਨੂੰ ਅਪੀਲ ਕੀਤੀ ਕਿ ਨਸ਼ੇ ਦਾ ਵਪਾਰ ਰੋਕਣ ਵਾਸਤੇ ਸਾਰੇ ਪਿੰਡਾਂ ਤੇ ਮੁਹੱਲਿਆਂ ਵਿਚ ’ਠੀਕਰੀ ਪਹਿਰੇ’ ਲਗਾਏ ਜਾਣ।

ਬਠਿੰਡਾ ਦੇ ਐਮ ਪੀ ਜਿਹਨਾਂ ਨੇ ਇਥੇ ਮਹਿਲਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਵਾਸਤੇ ਨਸ਼ੇ ਦਾ ਵਪਾਰ ਰੋਕਣਾ ਨੰਬਰ ਇਕ ਤਰਜੀਹ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਨਸ਼ਿਆਂ ਖਿਲਾਫ ਔਰਤਾਂ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਹੈ ਜਿਹਨਾਂ ਨੇ ਸਭ ਤੋਂ ਵੱਧ ਸੰਤਾਪ ਹੰਢਾਇਆ ਹੈ।

ਇਹ ਵੀ ਪੜ੍ਹੋ... ਮਾਨਸਾ ਪੁਲਿਸ ਨੇ ਦਲਜੀਤ ਸਿੰਘ ਦਾ ਕਰਵਾਇਆ ਪੋਸਟਮਾਰਟਮ; 29 ਅਕਤੂਬਰ ਨੂੰ ਸਸਕਾਰ ਦਾ ਖਦਸ਼ਾ

ਉਹਨਾਂ ਨੇ ਖਰੜ ਵਿਚ ਮਾਵਾਂ ਧੀਆਂ ਦੀ ਰੈਲੀ ਵਿਚ ਵੱਡੀ ਗਿਣਤੀ ਵਿਚ ਪਹੁੰਚਣ ’ਤੇ ਔਰਤਾਂ ਦਾ ਧੰਨਵਾਦ ਕੀਤਾ ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਪ੍ਰੋਗਰਾਮ ਦਾ ਆਯੋਜਨ ਕੀਤਾ।

'ਅਕਾਲੀ ਦਲ ਦੀ ਸਰਕਾਰ ਬਣਨ 'ਤੇ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਹੋਵੇਗਾ' (Maavan Dheeyan di Fauj)

ਨਸ਼ਿਆਂ ਦੇ ਵਪਾਰ ਦਾ ਜ਼ੋਰਦਾਰ ਵਿਰੋਧ ਕਰਨ ਦੀ ਔਰਤਾਂ ਨੂੰ ਅਪੀਲ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਨਸ਼ੇ ਦੀ ਬੁਰਾਈ ਦਾ ਹਮੇਸ਼ਾ ਲਈ ਖ਼ਾਤਮਾ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹੈ। ਉਹਨਾਂਕਿਹਾ  ਕਿ ਪਾਰਟੀ ਨਸ਼ਿਆਂ ਦੇ ਵਪਾਰ ਖਿਲਾਫ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰੇਗੀ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਨਸ਼ੇ ਵੇਚਣ ਵਾਲਿਆਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਵਾਸਤੇ ਤੁਸੀਂ ਇਹਨਾਂ ਦੇ ਵੇਰਵੇ ਇਕੱਠੇ ਕਰੋ। ਉਹਨਾਂ ਇਹ ਵੀ ਦੱਸਿਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਕਾਨੂੰਨ ਵਿਚ ਤਬਦੀਲੀ ਕਰ ਕੇ ਨਸ਼ਾ ਤਸਕਰਾਂ ਨੂੰ 10 ਸਾਲਾਂ ਤੱਕ ਜ਼ਮਾਨਤ ਨਾ ਮਿਲਣੀ ਤੇ ਉਹਨਾਂ ਦੀ ਸਾਰੀ ਜਾਇਦਾਦ ਜ਼ਬਤ ਕਰਨੀ ਵੀ ਯਕੀਨੀ ਬਣਾਏਗੀ।

ਪੰਜਾਬ ਨੂੰ ਸੰਭਾਲਣਾ 'ਆਪ' ਦੇ ਵੱਸੋਂ ਬਾਹਰ ਦੀ ਗੱਲ ਹੋਈ : ਹਰਸਿਮਰਤ ਕੌਰ ਬਾਦਲ

ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਹੁਣ ਪੰਜਾਬ ਵਿਚ ਆਪ ਸਰਕਾਰ ਦੇ ਵਸੋਂ ਬਾਹਰ ਹੋ ਗਿਆ ਹੈ ਕਿਉਂਕਿ ਮਾਨਸਾ ਰੋਸ ਪ੍ਰਦਰਸ਼ਨ ਵਾਲੀ ਥਾਂ ਜਿਥੇ ਪਰਵਿੰਦਰ ਝੋਟਾ ਦਾ ਪਰਿਵਾਰ ਇਨਸਾਫ ਦੀ ਲੜਾਈ ਲੜ ਰਿਹਾ ਹੈ, ’ਤੇ ਲਿਜਾਈ ਜਾ ਰਹੀ ਦਲਜੀਤ ਸਿੰਘ ਦੀ ਲਾਸ਼ ਨੂੰ ਪੰਜਾਬ ਪੁਲਿਸ ਨੇ ’ਅਗਵਾ’ ਕਰ ਲਿਆ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਉਹਨਾਂ ਕਿਹਾ ਕਿ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਲਾਸ਼ ਲਿਜਾਣ ਤੋਂ ਰੋਕਿਆ ਤਾਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ।

ਉਹਨਾਂ ਕਿਹਾ ਕਿ  ਅਜਿਹੀਆਂ ਘਟਨਾਵਾਂ ਇਸ ਕਰ ਕੇ ਵਾਪਰ ਰਹੀਆਂ ਹਨ ਕਿਉਂਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨਾ ਸਿਰਫ ਨਸ਼ਾ ਤਸਕਰਾਂ ਨੂੰ ਰੋਕਣ ਵਿਚ ਨਾਕਾਮ ਸਾਬਤ ਹੋਈ ਬਲਕਿ ਉਸਨੇ ਇਹਨਾਂ ਦੀ ਪੁਸ਼ਤ ਪਨਾਹੀ ਵੀ ਕੀਤੀ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸ਼ਿਕਾਇਤਕਰਤਾਵਾਂ ਅਤੇ ਇਸ ਨਸ਼ਾ ਤਸਕਰੀ ਖਿਲਾਫ ਆਵਾਜ਼ ਚੁਕਣ ਵਾਲਿਆਂ ਨੂੰ ਹੀ ਡਰਾ ਧਮਕਾ ਰਹੀਆਂ ਹਨ ਤੇ ਉਹਨਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਹਾਲੇ ਬੀਤੇ ਕੱਲ੍ਹ ਹੀ ਲੋਕਾਂ ਨੇ ਵੇਖਿਆ ਹੈ ਕਿ ਕਿਵੇਂ ਸੀ ਆਈ ਐਸ ਐਫ ਦੇ ਕਾਂਸਟੇਬਲ ਨੇ ਦੱਸਿਆ ਹੈ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਕਿਵੇਂ ਨਸ਼ੇ ਦਾ ਕੰਮ ਚਲ ਰਿਹਾ ਸੀ ਤੇ ਉਸ ਕਾਂਸਟੇਬਲ ਨੂੰ ਵੀ ਪੁਲਿਸ ਨੇ ਚੁੱਕ ਲਿਆ।

'ਭਗਵੰਤ ਮਾਨ ਦਾ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਨਾ ਕਰਨਾ ਸ਼ਰਮ ਦੀ ਗੱਲ'

ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਲਟਾ ਆਪਣੀ ਪਤਨੀ ਦਾ ਜਨਮ ਦਿਨ ਮਨਾਉਣ ਵਾਸਤੇ ਪੈਰਿਸ ਜਾਣ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਪਹਿਲਾਂ ਵੀ ਮੁੱਖ ਮੰਤਰੀ ਨੇ ਉਹਨਾਂ ਨੂੰ ਨਸ਼ਿਆਂ ਦੀ ਤਸਕਰੀ ਖਿਲਾਫ ਕਾਲੀ ਝੰਡੀ ਵਿਖਾਉਣ ’ਤੇ ਮੋਹਣਜੀਤ ਸਿੰਘ ਸ਼ੇਰੋਂ ਦੀ ਕੁੱਟਮਾਰ ਕਰਵਾਈ ਸੀ। ਉਹਨਾਂ ਕਿਹਾ ਕਿ ਇਹੀ ਕੁਝ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ਨਾਲ ਵਾਪਰਿਆ ਸੀ ਜਿਸਨੂੰ ਚਿੱਟੇ ਖਿਲਾਫ ਕਾਰਵਾਈ ਨਾ ਹੋਣ ਦਾ ਸਵਾਲ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਪੁੱਛਣ ਮਗਰੋਂ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ ਸੀ। ਉਹਨਾਂ ਕਿਹਾ ਕਿ ਅਜਿਹੇ ਕੇਸਾਂ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਜੇਹੜਾ ਕੋਈ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰੇਗਾ, ਉਸਦਾ ਕੀ ਹਸ਼ਰ ਹੋਵੇਗਾ ਤੇ ਮੌਤ ਦੇ ਸੌਦਾਗਰ ਇਹ ਦੱਸ ਦੇਣਗੇ ਕਿ ਅਸਲ ਸ਼ਾਸਕ ਕੌਣ ਹੈ ਤੇ ਨਸ਼ਿਆਂ ਦੇ ਕਾਰੋਬਾਰ ਵਿਚ ਦਿਨ ਬ ਦਿਨ ਵਾਧਾ ਕਿਉਂ ਹੋ ਰਿਹਾ ਹੈ।

ਇਸ ਮੌਕੇ ਰਵਿੰਦਰ ਸਿੰਘ ਖਹਿਰਾ, ਪਰਮਜੀਤ ਕੌਰ ਲਾਂਡਰਾਂ, ਸੁਖਵੀਰ ਕੌਰ ਖੇੜਾ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ...ਠੰਢ ਦੇ ਮੌਸਮ ਦੇ ਮੱਦੇਨਜ਼ਰ ਪੰਜਾਬ ਤੇ ਚੰਡੀਗੜ੍ਹ ਦੇ ਸਕੂਲਾਂ ਦਾ ਬਦਲਿਆ ਸਮਾਂ , ਨਵੀਂ ਸਮਾਂ ਸਾਰਣੀ ਲਾਗੂ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK