
ਜੰਮੂ-ਕਸ਼ਮੀਰ: ਜ਼ਿਲ੍ਹਾ ਸਾਂਬਾ ਵਿੱਚ ਸ਼ਨੀਵਾਰ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਜ਼ਖ਼ਮੀ ਹੋ ਗਿਆ। ਇਹ ਘਟਨਾ ਜ਼ਿਲ੍ਹਾ ਸਾਂਬਾ ਦੇ ਮਾਨਸਰ ਇਲਾਕੇ ਦੀ ਹੈ। ਪੂਰਾ ਪਰਿਵਾਰ ਕਾਰ JK01U-2233 ਵਿੱਚ ਸਫ਼ਰ ਕਰ ਰਿਹਾ ਸੀ। ਪੁਲਸ ਸੂਤਰਾਂ ਮੁਤਾਬਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਵੱਜੀ, ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।
J&K | A total of five people died and one was injured in an accident near the Mansar area of Samba district early in the morning, the station house officer (SHO) of Samba said
— ANI (@ANI) March 5, 2022
ਇਹ ਵੀ ਪੜ੍ਹੋ: PM ਮੋਦੀ ਦਾ ਦਿਖਿਆ ਅਲੱਗ ਅੰਦਾਜ਼, ਵਾਰਾਣਸੀ 'ਚ ਲਈਆਂ ਚਾਹ ਦੀਆਂ ਚੁਸਕੀਆਂ
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਸਾਂਬਾ ਤੋਂ ਮਾਨਸਰ ਰਸਤੇ ਸ੍ਰੀਨਗਰ ਵੱਲ ਜਾ ਰਿਹਾ ਸੀ। ਮਾਨਸਰ ਰੋਡ 'ਤੇ ਜਾਮੋੜ ਇਲਾਕੇ 'ਚ ਤੇਜ਼ ਮੋੜ 'ਤੇ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋਹ ਗਿਆ ਅਤੇ ਕਾਰ ਸਿੱਧੀ ਖਾਈ 'ਚ ਜਾ ਡਿੱਗੀ। ਰਸਤੇ ਤੋਂ ਲੰਘ ਰਹੇ ਹੋਰ ਲੋਕਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਵਿਚ ਸਵਾਰ ਸਾਰੇ ਲੋਕਾਂ ਨੂੰ ਬਾਹਰ ਕੱਢ ਕੇ ਮੇਨ ਰੋਡ 'ਤੇ ਪਹੁੰਚਾਇਆ ਗਿਆ ਅਤੇ ਉਥੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਕਾਰ ਵਿੱਚ ਛੇ ਵਿਅਕਤੀ ਸਵਾਰ ਸਨ। ਹਸਪਤਾਲ ਪਹੁੰਚ ਕੇ ਡਾਕਟਰਾਂ ਨੇ ਜਦੋਂ ਸਾਰੇ ਜ਼ਖਮੀਆਂ ਦਾ ਮੁਆਇਨਾ ਕੀਤਾ ਤਾਂ ਉਨ੍ਹਾਂ ਨੇ ਪੰਜ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਹੀ ਪੰਜਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ 'ਚ ਸਵਾਰ ਛੇਵਾਂ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਸ੍ਰੀਨਗਰ ਦੇ ਰਹਿਣ ਵਾਲੇ ਹਨ।
ਇਹ ਲੋਕ ਇੱਥੋਂ ਮਾਨਸਰ-ਬਟਲ ਮਾਰਗ-ਧਾਰ ਰੋਡ ਊਧਮਪੁਰ ਰਾਹੀਂ ਸ੍ਰੀਨਗਰ ਜਾਣ ਲਈ ਰਵਾਨਾ ਹੋਏ ਸਨ ਅਤੇ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਸਾਕਿਬ ਵਾਸੀ ਅਨੰਤਨਾਗ ਵਜੋਂ ਹੋਈ ਹੈ। ਇਸ ਦਾ ਇਲਾਜ ਸਾਂਬਾ ਹਸਪਤਾਲ ਵਿੱਚ ਚੱਲ ਰਿਹਾ ਹੈ। ਸਾਕਿਬ ਕਾਰ ਚਲਾ ਰਿਹਾ ਸੀ। ਦੂਜੇ ਪਾਸੇ ਗੁਲਜ਼ਾਰ ਅਹਿਮਦ ਭੱਟ 60 ਸਾਲ ਪੁੱਤਰ ਖਾਲਿਕ ਭੱਟ, ਜਾਨ ਬੇਗਮ ਪਤਨੀ ਗੁਲਜ਼ਾਰ ਅਹਿਮਦ ਭੱਟ, ਮੁਹੰਮਦ ਇਕਬਾਲ ਭੱਟ ਪੁੱਤਰ ਗੁਲਜ਼ਾਰ ਅਹਿਮਦ ਭੱਟ, ਮਸਰਤ ਜਾਨ ਪੁੱਤਰੀ ਗੁਲਜ਼ਾਰ ਅਹਿਮਦ ਭੱਟ ਜਦਕਿ ਪੰਜਵੇਂ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸਦੀ ਉਮਰ 60 ਸਾਲ ਦੇ ਕਰੀਬ ਹੋਵੇਗੀ।
-PTC News