ਮੁੱਖ ਖਬਰਾਂ

ਮਾਨਚੈਸਟਰ 'ਚ ਸਿੱਖ ਪ੍ਰਚਾਰਕ 'ਤੇ ਹਮਲੇ ਮਗਰੋਂ ਮੁਲਜ਼ਮ ਗ੍ਰਿਫਤਾਰ, ਵੀਡੀਓ ਹੋਈ ਵਾਇਰਲ

By Jasmeet Singh -- September 09, 2022 4:37 pm

ਮਾਨਚੈਸਟਰ, 9 ਸਤੰਬਰ (ਏਜੰਸੀ): ਯੂ.ਕੇ. ਦੇ ਮਾਨਚੈਸਟਰ ਸ਼ਹਿਰ ਵਿਖੇ ਪਿਛਲੇ ਮਹੀਨੇ ਇੱਕ ਸਿੱਖ ਪ੍ਰਚਾਰਕ ਉੱਤੇ ਹਮਲਾ ਕਰਨ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲੇ 'ਚ 62 ਸਾਲਾ ਪੀੜਤ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ।

ਮਾਨਚੈਸਟਰ ਈਵਨਿੰਗ ਦੀਆਂ ਰਿਪੋਰਟਾਂ ਅਨੁਸਾਰ ਮਾਨਚੈਸਟਰ ਸਿਟੀ ਸੈਂਟਰ ਵਿੱਚ ਇੱਕ ਸਿੱਖ ਪ੍ਰਚਾਰਕ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਬੁੱਧਵਾਰ ਨੂੰ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਹਫ਼ਤੇ ਪੁਲਿਸ ਨੇ ਇੱਕ ਸਿੱਖ ਪ੍ਰਚਾਰਕ 'ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਸੀ।

ਪੀੜਤ ਪਰਿਵਾਰ ਨੇ ਦੱਸਿਆ ਕਿ ਪ੍ਰਚਾਰਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪ੍ਰਚਾਰਕ 23 ਜੂਨ 2022 ਨੂੰ ਸ਼ਾਮ 6.30 ਵਜੇ ਕਿ ਹਿਲਟਨ ਸਟਰੀਟ 'ਤੇ ਬੇਹੋਸ਼ ਮਿਲਿਆ ਸੀ। ਸੂਚਨਾ ਮਿਲਣ ਤੋਂ ਬਾਅਦ ਪੀੜਤ ਨੂੰ ਨਾਰਥ ਵੈਸਟ ਐਂਬੂਲੈਂਸ ਸਰਵਿਸ ਨੇ ਹਸਪਤਾਲ ਪਹੁੰਚਾਇਆ ਸੀ।

ਸੀਸੀਟੀਵੀ ਦੀ ਜਾਂਚ ਤੋਂ ਪਤਾ ਲੱਗਿਆ ਕਿ ਕਿ ਹਿਲਟਨ ਸਟਰੀਟ ਜੰਕਸ਼ਨ ਨੇੜੇ ਕਿਸੇ ਅਣਪਛਾਤੇ ਵਿਅਕਤੀ ਨੇ ਪੀੜਤਾ 'ਤੇ ਹਮਲਾ ਕੀਤਾ ਸੀ। ਜਦੋਂ ਖੂਨ ਨਾਲ ਲੱਥਪੱਥ ਪ੍ਰਚਾਰਕ ਬੇਹੋਸ਼ ਹੋ ਗਿਆ ਤਾਂ ਮੁਲਜ਼ਮ ਘਟਨਾ ਸਥਾਨ ਤੋਂ ਨੱਸ ਗਿਆ।

ਲੌਂਗਸਾਈਟ ਸੀ.ਆਈ.ਡੀ ਦੇ ਡਿਟੈਕਟਿਵ ਇੰਸਪੈਕਟਰ ਮਾਰਕ ਐਸਟਬਰੀ ਨੇ ਕਿਹਾ ਕਿ ਅਸੀਂ ਪਰਿਵਾਰ ਦੀ ਇਜਾਜ਼ਤ ਨਾਲ ਸੀਸੀਟੀਵੀ ਫੁਟੇਜ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਹਫਤੇ ਪੀੜਤ ਪਰਿਵਾਰ ਨੇ ਕਿਹਾ ਸੀ ਕਿ ਹਮਲੇ ਕਾਰਨ ਪ੍ਰਚਾਰਕ ਨੂੰ ਦਿਮਾਗੀ ਸੱਟ ਲੱਗਣ ਮਗਰੋਂ ਪੀੜਤ ਦਾ ਦਿਮਾਗ ਹੁਣ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਅਤੇ ਉਸ ਦੇ ਠੀਕ ਹੋਣ ਦੀ ਕੋਈ ਉਮੀਦ ਵੀ ਨਹੀਂ ਹੈ।


-PTC News

  • Share