Tue, Apr 30, 2024
Whatsapp

ਅਦਾਕਾਰਾ ਸੁਰਵੀਨ ਚਾਵਲਾ ਦੇ ਫੈਨਜ਼ ਲਈ ਖ਼ੁਸ਼ਖ਼ਬਰੀ ,ਇੰਸਟਾਗ੍ਰਾਮ ’ਤੇ ਕੀਤਾ ਵੱਡਾ ਖੁਲਾਸਾ

Written by  Shanker Badra -- November 09th 2018 07:18 PM
ਅਦਾਕਾਰਾ ਸੁਰਵੀਨ ਚਾਵਲਾ ਦੇ ਫੈਨਜ਼ ਲਈ ਖ਼ੁਸ਼ਖ਼ਬਰੀ ,ਇੰਸਟਾਗ੍ਰਾਮ ’ਤੇ ਕੀਤਾ ਵੱਡਾ ਖੁਲਾਸਾ

ਅਦਾਕਾਰਾ ਸੁਰਵੀਨ ਚਾਵਲਾ ਦੇ ਫੈਨਜ਼ ਲਈ ਖ਼ੁਸ਼ਖ਼ਬਰੀ ,ਇੰਸਟਾਗ੍ਰਾਮ ’ਤੇ ਕੀਤਾ ਵੱਡਾ ਖੁਲਾਸਾ

ਅਦਾਕਾਰਾ ਸੁਰਵੀਨ ਚਾਵਲਾ ਦੇ ਫੈਨਜ਼ ਲਈ ਖ਼ੁਸ਼ਖ਼ਬਰੀ ,ਇੰਸਟਾਗ੍ਰਾਮ ’ਤੇ ਕੀਤਾ ਵੱਡਾ ਖੁਲਾਸਾ:ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਕੁੱਝ ਮਹੀਨਿਆਂ ਪਹਿਲਾਂ ਆਪਣੇ ਵਿਆਹੁਤਾ ਹੋਣ ਦੀ ਖ਼ਬਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ।ਸੁਰਵੀਨ ਨੇ ਕਿਹਾ ਕਿ ਉਹ ਪ੍ਰੈਗਨੈਂਟ ਹਨ ਅਤੇ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਉਡੀਕ ਕਰ ਰਹੀ ਹਨ। ਸੁਰਵੀਨ ਚਾਵਲਾ ਨੇ ਆਪਣੀ ਪ੍ਰੈਗਨੈਂਸੀ ਦਾ ਖੁਲਾਸਾ ਕਰਦਿਆਂ ਦੀਵਾਲੀ ਵਾਲੇ ਦਿਨ ਇੰਸਟਾਗ੍ਰਾਮ 'ਤੇ ਇੱਕ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ, ਜਿ਼ੰਦਗੀ 'ਚ ਜਦੋਂ ਜੋ ਹੁੰਦਾ ਹੈ, ਉਹ ਉਦੋਂ ਵਾਪਰਦਾ ਹੈ।ਹੁਣ ਇਹ ਪਲ 'ਚ ਹੋ ਰਿਹਾ ਹੈ ਅਤੇ ਸਾਡੇ ਖੁਸ਼ਹਾਲ ਜੀਵਨ 'ਚ ਹੁਣ ਹੋਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ।ਸੁਰਵੀਨ ਨੇ ਅੱਗੇ ਲਿਖਿਆ, ਹਾਂ ਹੁਣ ਚਮਤਕਾਰ ਹੋਣ ਵਾਲਾ ਹੈ।ਇਸ ਚਮਤਕਾਰ ਨੂੰ ਜੀਵਨ ਕਹਿੰਦੇ ਹਨ।ਮੇਰੇ ਅੰਦਰ ਨਵੀਂ ਜਿ਼ੰਦਗੀ ਪਲ ਰਹੀ ਹੈ। ਇਸ ਸੰਦੇਸ਼ ਦੇ ਨਾਲ ਹੀ ਸੁਰਵੀਨ ਚਾਵਲਾ ਨੇ ਜਿਹੜੀ ਫ਼ੋਟੋ ਸ਼ੇਅਰ ਕੀਤੀ ਹੈ ਉਸ ਵਿਚ ਉਨ੍ਹਾਂ ਨੇ ਆਪਣੀ ਅਤੇ ਪਤੀ ਦੀ ਫ਼ੋਟੋ ਸਾਹਮਣੇ ਛੋਟੇ ਜਵਾਕ ਦੀਆਂ ਜੁੱਤੀਆਂ ਰੱਖੀਆਂ ਹਨ।ਸੁਰਵੀਨ ਦੀ ਇਸ ਪੋਸਟ ਤੇ ਲੋਕ ਵੱਖੋ ਵੱਖਰੇ ਢੰਗ ਨਾਲ ਮੁਬਾਰਕਾਂ ਦੇ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ 'ਤੇ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਸੁਰਖੀਆਂ 'ਚ ਰਹੀ ਹੈ। -PTCNews


Top News view more...

Latest News view more...