Thu, Apr 25, 2024
Whatsapp

ਮਾਂ ਬੋਲੀ ਪੰਜਾਬੀ ਦੇ 45 ਹਜ਼ਾਰ ਡਾਲਰ ਵਾਲੇ ਢਾਹਾਂ ਇਨਾਮ 2022 ਦੇ ਤਿੰਨ ਫਾਈਨਲਿਸਟਾਂ ਦਾ ਐਲਾਨ

Written by  Pardeep Singh -- October 07th 2022 09:16 PM -- Updated: October 07th 2022 09:23 PM
ਮਾਂ ਬੋਲੀ ਪੰਜਾਬੀ ਦੇ 45 ਹਜ਼ਾਰ ਡਾਲਰ ਵਾਲੇ ਢਾਹਾਂ ਇਨਾਮ 2022 ਦੇ ਤਿੰਨ ਫਾਈਨਲਿਸਟਾਂ ਦਾ ਐਲਾਨ

ਮਾਂ ਬੋਲੀ ਪੰਜਾਬੀ ਦੇ 45 ਹਜ਼ਾਰ ਡਾਲਰ ਵਾਲੇ ਢਾਹਾਂ ਇਨਾਮ 2022 ਦੇ ਤਿੰਨ ਫਾਈਨਲਿਸਟਾਂ ਦਾ ਐਲਾਨ

ਚੰਡੀਗੜ੍ਹ: ਮਾਂ ਬੋਲੀ ਪੰਜਾਬੀ ਦੇ ਸਭ ਤੋਂ ਵੱਡੇ ਅਤੇ ਵਕਾਰੀ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤ ਇਨਾਮ 'ਢਾਹਾਂ ਪ੍ਰਾਈਜ਼' ਲਈ ਸਾਲ 2022 ਦੇ ਫਾਈਨਲਿਸਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਇਨਾਮ ਹਰ ਸਾਲ ਦਿੱਤਾ ਜਾਂਦਾ ਹੈ। ਮੁੱਖ ਪ੍ਰਬੰਧਕ ਬਰਜਿੰਦਰ ਸਿੰਘ ਢਾਹਾਂ ਨੇ ਦੱਸਿਆ ਹੈ ਕਿ ਸਾਲ 2022 ਦੇ ਇਨਾਮਾਂ ਲਈ ਜਾਵੇਦ ਬੂਟਾ ਲਾਹੌਰ ਜੋ ਪਾਕਿਸਤਾਨ ਦੇ ਜੰਮਪਲ ਹੈ ਅਤੇ ਹੁਣ ਅਮਰੀਕਾ ਵਿੱਚ ਰਹਿੰਦੇ ਹਨ ਉਨ੍ਹਾਂ ਦਾ ਸ਼ਾਹਮੁਖੀ ਲਿਪੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ''ਚੌਲਾਂ ਦੀ ਬੁਰਕੀ'' ਨੂੰ ਇਨਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਕਹਾਣੀਕਾਰ ਅਰਵਿੰਦਰ ਕੌਰ ਧਾਲੀਵਾਲ ਜੋ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਉਨ੍ਹਾਂ ਦਾ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਇਆ ਕਹਾਣੀ ਸੰਗ੍ਰਹਿ ''ਝਾਂਜਰਾਂ ਵਾਲੇ ਪੈਰ'' ਨੂੰ ਢਾਹਾਂ ਇਨਾਮ ਦਿੱਤਾ ਜਾਵੇਗਾ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਜੋ ਲੁਧਿਆਣਾ ਦੇ ਖੰਨਾ ਦਾ ਵਸਨੀਕ ਹੈ, ਉਸ ਦਾ ਗੁਰਮੁਖੀ ਲਿਪੀ ਵਿਚ ਪ੍ਰਕਾਸ਼ਿਤ ਹੋਇਆ ਕਹਾਣੀ ਸੰਗ੍ਰਹਿ ''ਡਬੋਲੀਆ'' ਨੂੰ ਇਨਾਮ ਲਈ ਚੁਣਿਆ ਗਿਆ ਹੈ। ਬਰਜਿੰਦਰ ਸਿੰਘ ਢਾਹਾਂ ਨੇ ਇਹ ਵੀ ਦੱਸਿਆ ਕਿ ਇੱਕ ਜੇਤੂ ਕਿਤਾਬ ਅਤੇ 2 ਫਾਈਨਲਿਸਟ ਕਿਤਾਬਾਂ ਦਾ ਐਲਾਨ 17 ਨਵੰਬਰ ਨੂੰ ਸਰੀ ਕੈਨੇਡਾ ਵਿਖੇ ਢਾਹਾਂ ਇਨਾਮ ਦੇ ਸਨਮਾਨ ਸਮਾਗਮ ਵਿੱਚ ਹੀ ਕੀਤਾ ਜਾਵੇਗਾ। ਅਰਵਿੰਦਰ ਕੌਰ ਧਾਲੀਵਾਲ ਨੇ ਆਪਣੇ ਕਹਾਣੀ ਸੰਗ੍ਰਹਿ ''ਝਾਂਜਰਾਂ ਵਾਲੇ ਪੈਰ'' ਵਿਚ ਔਰਤਾਂ ਅਤੇ ਮਰਦਾਂ ਦੇ ਗੁੰਝਲਦਾਰ ਰਿਸ਼ਤਿਆਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ।ਬਲਵਿੰਦਰ ਸਿੰਘ ਗਰੇਵਾਲ ਦੀ ਕਿਤਾਬ ''ਡਬੋਲੀਆ'' ਪੰਜ ਲੰਬੀਆਂ ਕਹਾਣੀਆਂ ਦਾ ਪ੍ਰਭਾਵਸ਼ਾਲੀ ਸੰਗ੍ਰਹਿ ਹੈ। ਇਹ ਕਹਾਣੀਆਂ ਭਾਰੀ ਬੁਰਾਈ ਦੇ ਵਿਰੁੱਧ ਮਨੁੱਖੀ ਮਾਣ ਸਤਿਕਾਰ ਦੀ ਪੁਸ਼ਟੀ ਕਰਦੀਆਂ ਹਨ। ਢਾਹਾਂ ਨੇ ਦੱਸਿਆ ਕਿ ਸਾਲ 2022 ਦੇ ਢਾਹਾਂ ਇਨਾਮ ਦੇ ਜੇਤੂ ਅਤੇ ਫਾਈਨਲਿਸਟਾਂ ਨੂੰ 17 ਨਵੰਬਰ 2022 ਨੂੰ ਸਰੀ, ਕੈਨੇਡਾ ਵਿਖੇ ਹੋ ਰਹੇ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਇਨ੍ਹਾਂ ਕਹਾਣੀਕਾਰਾਂ ਨੂੰ ਢਾਹਾਂ ਇਨਾਮ ਦਾ ਯਾਦਗਾਰੀ ਚਿੰਨ੍ਹ (ਟਰਾਫੀ) ਅਤੇ ਸਨਮਾਨ ਰਾਸ਼ੀ ਸਤਿਕਾਰ ਸਹਿਤ ਭੇਟ ਕੀਤੇ ਜਾਣਗੇ। ਇਹ ਵੀ ਪੜ੍ਹੋ:ਪੰਜਾਬ ਜਾਂ ਵਿਦੇਸ਼ ? ਮਾਪਿਆਂ ਲਈ ਬਣਿਆ ਵੱਡੀ ਚੁਣੌਤੀ -PTC News


Top News view more...

Latest News view more...