Thu, Dec 25, 2025
Whatsapp

ਅਫ਼ਗ਼ਾਨਿਸਤਾਨ :ਕਾਬੁਲ ਦੇ ਸਿਟੀ ਸੈਂਟਰ 'ਚ ਹੋਇਆ ਆਤਮਘਾਤੀ ਹਮਲਾ , 6 ਲੋਕਾਂ ਦੀ ਮੌਤ, 20 ਜ਼ਖਮੀ

Reported by:  PTC News Desk  Edited by:  Shanker Badra -- November 12th 2018 08:05 PM
ਅਫ਼ਗ਼ਾਨਿਸਤਾਨ :ਕਾਬੁਲ ਦੇ ਸਿਟੀ ਸੈਂਟਰ 'ਚ ਹੋਇਆ ਆਤਮਘਾਤੀ ਹਮਲਾ , 6 ਲੋਕਾਂ ਦੀ ਮੌਤ, 20 ਜ਼ਖਮੀ

ਅਫ਼ਗ਼ਾਨਿਸਤਾਨ :ਕਾਬੁਲ ਦੇ ਸਿਟੀ ਸੈਂਟਰ 'ਚ ਹੋਇਆ ਆਤਮਘਾਤੀ ਹਮਲਾ , 6 ਲੋਕਾਂ ਦੀ ਮੌਤ, 20 ਜ਼ਖਮੀ

ਅਫ਼ਗ਼ਾਨਿਸਤਾਨ :ਕਾਬੁਲ ਦੇ ਸਿਟੀ ਸੈਂਟਰ 'ਚ ਹੋਇਆ ਆਤਮਘਾਤੀ ਹਮਲਾ , 6 ਲੋਕਾਂ ਦੀ ਮੌਤ, 20 ਜ਼ਖਮੀ:ਕਾਬੁਲ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਆਤਮਘਾਤੀ ਹਮਲਾ ਹੋਇਆ ਹੈ।ਇਸ ਆਤਮਘਾਤੀ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਜ਼ਖਮੀ ਹੋਏ ਹਨ।ਜਿਸ ਤੋਂ ਬਾਅਦ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਜਦੋਂ ਇਹ ਧਮਾਕਾ ਹੋਇਆ ਉਸ ਸਮੇਂ ਕਈ ਸੈਂਕੜਿਆਂ ਦੀ ਗਿਣਤੀ 'ਚ ਲੋਕ ਰਾਸ਼ਟਰਪਤੀ ਮਹਿਲ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।ਇਹ ਲੋਕ ਤਾਲਿਬਾਨ ਵੱਲੋਂ ਘੱਟ ਗਿਣਤੀ ਹਜ਼ਾਰਾ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਕਰ ਰਹੇ ਸਨ। ਦੱਸ ਦੇਈਏ ਕਿ ਤਾਲਿਬਾਨ ਹਜ਼ਾਰਾ ਭਾਈਚਾਰੇ ਦੇ ਲੋਕਾਂ ਨੂੰ ਇਸ ਲਈ ਨਿਸ਼ਾਨਾ ਬਣਾ ਰਿਹਾ ਹੈ ਕਿਉਂਕਿ ਇਹ ਸ਼ਿਆ ਭਾਈਚਾਰੇ ਤੋਂ ਹਨ ਜਦਕਿ ਤਾਲਿਬਾਨ ਸੁੰਨੀ ਅਤੇ ਪਸ਼ਤੂਨ ਹਨ। -PTCNews


Top News view more...

Latest News view more...

PTC NETWORK
PTC NETWORK