ਹਸਪਤਾਲ ਨੇ ਐਂਬੂਲੈਂਸ ਦੇਣ ਤੋਂ ਕੀਤਾ ਇਨਕਾਰ; ਬਾਈਕ 'ਤੇ ਲੈ ਜਾਣੀ ਪਈ 2 ਸਾਲਾ ਮ੍ਰਿਤਕ ਬੱਚੀ ਦੀ ਲਾਸ਼
ਤਿਰੂਪਤੀ (ਆਂਧਰਾ ਪ੍ਰਦੇਸ਼), 6 ਮਈ: ਮੈਡੀਕਲ ਅਧਿਕਾਰੀਆਂ ਦੁਆਰਾ ਘੋਰ ਲਾਪਰਵਾਹੀ ਦੇ ਇੱਕ ਮਾਮਲੇ ਵਿੱਚ, ਇੱਕ ਦੋ ਸਾਲਾ ਬੱਚੀ ਦੀ ਮ੍ਰਿਤਕ ਦੇਹਿ ਨੂੰ ਹਸਪਤਾਲ ਤੋਂ ਸਾਈਕਲ 'ਤੇ ਘਰੇ ਲੈਜਾਉਣਾ ਪਿਆ ਕਿਉਂਕਿ ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਨੂੰ ਐਂਬੂਲੈਂਸ ਸੇਵਾ ਦੇਣ ਤੋਂ ਇਨਕਾਰ ਕਰ ਦਿੱਤਾ। ਸਾਈਕਲ 'ਤੇ ਲੈ ਜਾਉਂਦੇ ਵੇਲੇ ਗਲਤੀ ਨਾਲ ਬੱਚੀ ਬੱਜਰੀ ਦੇ ਟੋਏ ਵਿੱਚ ਡਿੱਗ ਗਈ ਸੀ ਜਿਸ ਨਾਲ ਉਸਦੀ ਮੌਤ ਹੋ ਗਈ ਸੀ।
ਤਿਰੂਪਤੀ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਪਰਮੇਸ਼ਵਰ ਰੈੱਡੀ ਨੇ ਏਐਨਆਈ ਨੂੰ ਦੱਸਿਆ ਕਿ ਤਿਰੁਪਤੀ ਵਿੱਚ ਮਰਨ ਵਾਲੀ ਦੋ ਸਾਲ ਦੀ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ। ਇਸ ਲਈ ਪਰਿਵਾਰਕ ਮੈਂਬਰਾਂ ਨੇ ਐਂਬੂਲੈਂਸ ਸੇਵਾ ਲਈ ਕਿਹਾ। ਜਿਸ ਲਈ ਹਸਪਤਾਲ ਪ੍ਰਸ਼ਾਸਨ ਨੇ ਇਨਕਾਰ ਕਰ ਦਿੱਤਾ ਕਿਉਂਕਿ ਹਸਪਤਾਲ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਿਯਮ ਲਾਸ਼ਾਂ ਲੈ ਜਾਉਂਣ ਦੀ ਇਜਾਜ਼ਤ ਨਹੀਂ ਦਿੰਦੇ ਹਨ।
ਐਸਪੀ ਨੇ ਅੱਗੇ ਕਿਹਾ ਕਿ ਪਰਿਵਾਰ ਨੇ ਕਿਸੇ ਹੋਰ ਐਂਬੂਲੈਂਸ ਜਾਂ ਆਟੋ ਬਾਰੇ ਨਹੀਂ ਪੁੱਛਿਆ। ਉਹ ਬਾਈਕ 'ਤੇ ਲਾਸ਼ ਲੈ ਕੇ ਚਲੇ ਗਏ। ਪਰਿਵਾਰ ਨੇ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ।
ਇਹ ਵੀ ਪੜ੍ਹੋ: ਫਰੀਦਕੋਟ ਦੇ ਸਦਰ ਥਾਣੇ ਚੋਂ ਚੋਰੀ ਹੋਈ ਐਕਟਿਵਾ; ਜਦੋਂ ਥਾਣੇ ਦੇ ਵਜੀਰ ਹੀ ਸੁਰੱਖਿਅਤ ਨਹੀਂ ਤਾਂ ਲੋਕ ਕਿਵੇਂ ਹੋਣਗੇ
ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
-PTC News