ਅਜਨਾਲਾ ਦੇ ਕਿਸਾਨ ਦੀ ਦੇਰ ਰਾਤ ਕੁੰਡਲੀ ਬਾਰਡਰ 'ਤੇ ਵਿਗੜੀ ਹਾਲਤ , ਅੱਜ ਤੋੜਿਆ ਦਮ
ਅਜਨਾਲਾ : ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਜਿੱਥੇ ਅੱਜ ਦਿੱਲੀ ਕਿਸਾਨੀ ਅੰਦੋਲਨ ਫ਼ਤਿਹ ਕਰਕੇ ਘਰਾਂ ਨੂੰ ਵਾਪਸ ਆਉਣਾ ਸੀ। ਉੱਥੇ ਹੀ ਅੰਮ੍ਰਿਤਸਰ ਦੇ ਘਣੂਪੁਰ ਛੇਹਰਟਾ ਦੇ ਇਕ ਕਿਸਾਨ ਮਨਜੀਤ ਸਿੰਘ ਨੂੰ ਖ਼ੁਸ਼ੀ- ਖ਼ੁਸ਼ੀ ਘਰ ਆਉਣਾ ਵੀ ਨਸੀਬ ਨਹੀਂ ਹੋਇਆ। ਅੱਜ ਜਿਥੇ ਕਿਸਾਨਾਂ ਨੇ ਖ਼ੁਸ਼ੀ -ਖ਼ੁਸ਼ੀ ਆਪਣੇ ਘਰ ਆਉਣਾ ਸੀ।
[caption id="attachment_557169" align="aligncenter" width="224"] ਅਜਨਾਲਾ ਦੇ ਕਿਸਾਨ ਦੀ ਦੇਰ ਰਾਤ ਕੁੰਡਲੀ ਬਾਰਡਰ 'ਤੇ ਵਿਗੜੀ ਹਾਲਤ , ਅੱਜ ਤੋੜਿਆ ਦਮ[/caption]
ਉੱਥੇ ਹੀ ਬੀਤੀ ਦੇਰ ਰਾਤ ਕਿਸਾਨ ਮਨਜੀਤ ਸਿੰਘ ਦੀ ਦਿੱਲੀ ਕੁੰਡਲੀ ਬਾਰਡਰ ਤੇ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਐਂਬੂਲੈਂਸ ਦੇ ਰਾਹੀਂ ਅਜਨਾਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਥੇ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਿਸਾਨ ਦੀ ਮ੍ਰਿਤਕ ਦੇਹ ਨੂੰ ਹੁਣ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ।
[caption id="attachment_557170" align="aligncenter" width="300"]
ਅਜਨਾਲਾ ਦੇ ਕਿਸਾਨ ਦੀ ਦੇਰ ਰਾਤ ਕੁੰਡਲੀ ਬਾਰਡਰ 'ਤੇ ਵਿਗੜੀ ਹਾਲਤ , ਅੱਜ ਤੋੜਿਆ ਦਮ[/caption]
ਇਸ ਮੌਕੇ ਮ੍ਰਿਤਕ ਕਿਸਾਨ ਮਨਜੀਤ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਿਸਾਨੀ ਸੰਘਰਸ਼ ਦੌਰਾਨ ਕੁੰਡਲੀ ਬਾਰਡਰ 'ਤੇ ਕਿਸਾਨੀ ਅੰਦੋਲਨ ਵਿਚ ਸੰਘਰਸ਼ ਕਰ ਰਹੇ ਸੀ ਤੇ ਬੀਤੀ ਰਾਤ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਅਜਨਾਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਸੀ ,ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਬਾਰੇ ਸਰਕਾਰ ਕੁਝ ਸੋਚੇ।
[caption id="attachment_557168" align="aligncenter" width="259"]
ਅਜਨਾਲਾ ਦੇ ਕਿਸਾਨ ਦੀ ਦੇਰ ਰਾਤ ਕੁੰਡਲੀ ਬਾਰਡਰ 'ਤੇ ਵਿਗੜੀ ਹਾਲਤ , ਅੱਜ ਤੋੜਿਆ ਦਮ[/caption]
ਇਸ ਮੌਕੇ ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸਾਂਝਾ ਮੋਰਚਾ ਫਤਿਹ ਹੋਇਆ ਹੈ ਪਰ ਦੁੱਖ ਵੀ ਹੈ ਕਿ ਉਨ੍ਹਾਂ ਦੇ ਬਜ਼ੁਰਗ ਅੱਜ ਇਸ ਦੁਨੀਆਂ 'ਤੇ ਨਹੀਂ ਰਹੇ ਅਤੇ ਖੁਸ਼ੀ ਇਹ ਨਹੀਂ ਵੇਖ ਸਕੇ। ਇਸ ਮੌਕੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਮਨਜੀਤ ਸਿੰਘ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ।
-PTCNews