Mon, Apr 29, 2024
Whatsapp

ਜੇਕਰ ਪੰਜਾਬ 'ਚ ਕਾਂਗਰਸ ਚੋਣ ਹਾਰ ਗਈ ਤਾਂ ਮੈਂ ਆਪਣੇ ਅਹੁਦੇ ਤੋਂ ਦੇਵਾਂਗਾ ਅਸਤੀਫ਼ਾ : ਕੈਪਟਨ ਅਮਰਿੰਦਰ ਸਿੰਘ

Written by  Shanker Badra -- May 17th 2019 12:57 PM
ਜੇਕਰ ਪੰਜਾਬ 'ਚ ਕਾਂਗਰਸ ਚੋਣ ਹਾਰ ਗਈ ਤਾਂ ਮੈਂ ਆਪਣੇ ਅਹੁਦੇ ਤੋਂ ਦੇਵਾਂਗਾ ਅਸਤੀਫ਼ਾ : ਕੈਪਟਨ ਅਮਰਿੰਦਰ ਸਿੰਘ

ਜੇਕਰ ਪੰਜਾਬ 'ਚ ਕਾਂਗਰਸ ਚੋਣ ਹਾਰ ਗਈ ਤਾਂ ਮੈਂ ਆਪਣੇ ਅਹੁਦੇ ਤੋਂ ਦੇਵਾਂਗਾ ਅਸਤੀਫ਼ਾ : ਕੈਪਟਨ ਅਮਰਿੰਦਰ ਸਿੰਘ

ਜੇਕਰ ਪੰਜਾਬ 'ਚ ਕਾਂਗਰਸ ਚੋਣ ਹਾਰ ਗਈ ਤਾਂ ਮੈਂ ਆਪਣੇ ਅਹੁਦੇ ਤੋਂ ਦੇਵਾਂਗਾ ਅਸਤੀਫ਼ਾ : ਕੈਪਟਨ ਅਮਰਿੰਦਰ ਸਿੰਘ:ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੂਬੇ ਵਿਚ ਕਾਂਗਰਸ ਚੋਣ ਹਾਰ ਜਾਂਦੀ ਹੈ ਤਾਂ ਉਹ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਾਰਟੀ ਹਾਈਕਮਾਨ ਵੱਲੋਂ ਲੋਕ ਸਭਾ ਹਲਕਿਆਂ ਵਿੱਚ ਮੌਜੂਦ ਕੈਬਨਿਟ ਮੰਤਰੀਆਂ ਤੇ ਕਾਂਗਰਸੀ ਲੀਡਰਾਂ ਦੀ ਜਵਾਬਦੇਹੀ ਤੈਅ ਕਰਨ ਵਾਲਾ ਨਿਯਮ ਉਨ੍ਹਾਂ 'ਤੇ ਵੀ ਲਾਗੂ ਹੋਵੇਗਾ।ਕੈਪਟਨ ਨੇ ਕਿਹਾ ਕਿ ਜੇਕਰ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਸੂਬੇ ਵਿੱਚ ਸਫਾਇਆ ਹੁੰਦਾ ਹੈ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। [caption id="attachment_296264" align="aligncenter" width="300"]Amarinder Singh Statement Will resign if Congress gets wiped out from Punjab ਜੇਕਰ ਪੰਜਾਬ 'ਚ ਕਾਂਗਰਸ ਚੋਣ ਹਾਰ ਗਈ ਤਾਂ ਮੈਂ ਆਪਣੇ ਅਹੁਦੇ ਤੋਂ ਦੇਵਾਂਗਾ ਅਸਤੀਫ਼ਾ : ਕੈਪਟਨ ਅਮਰਿੰਦਰ ਸਿੰਘ[/caption] ਇਸ ਦੇ ਇਲਾਵਾ ਕੈਪਟਨ ਨੇ ਨਵਜੋਤ ਕੌਰ ਸਿੱਧੂ ਦੀ ਟਿਕਟ ਕੱਟੇ ਜਾਣ 'ਤੇ ਸਫਾਈ ਵੀ ਪੇਸ਼ ਕੀਤੀ ਹੈ।ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਟਿਕਟ ਮਿਲਣ ਦੇ ਪਿੱਛੇ ਮੁੱਖ ਮੰਤਰੀ ਤੇ ਕਾਂਗਰਸ ਦੀ ਸੀਨੀਅਰ ਨੇਤਾ ਆਸ਼ਾ ਕੁਮਾਰੀ ਨੂੰ ਜ਼ਿੰਮੇਵਾਰ ਦੱਸਣ ਵਾਲੇ ਬਿਆਨ ਨੂੰ ਵੀ ਖ਼ਾਰਜ ਕੀਤਾ।ਕੈਪਟਨ ਨੇ ਕਿਹਾ ਕਿ ਚੰਡੀਗੜ੍ਹ ਦੀ ਟਿਕਟ ਦੇਣ ਦਾ ਫੈਸਲਾ ਪਾਰਟੀ ਹਾਈਕਮਾਨ ਨੇ ਹੀ ਕੀਤਾ ਹੈ ਅਤੇ ਉਨ੍ਹਾਂ ਨੂੰ ਪਵਨ ਬਾਂਸਲ ਬਿਹਤਰ ਉਮੀਦਵਾਰ ਲੱਗੇ ਸਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਜਾਂ ਬਠਿੰਡਾ ਸੀਟ ਤੋਂ ਕਾਂਗਰਸ ਦੀ ਟਿਕਟ ਦੀ ਪੇਸ਼ਕਸ਼ ਕੀਤੀ ਗਈ ਲੇਕਿਨ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। [caption id="attachment_296266" align="aligncenter" width="300"]Amarinder Singh Statement Will resign if Congress gets wiped out from Punjab ਜੇਕਰ ਪੰਜਾਬ 'ਚ ਕਾਂਗਰਸ ਚੋਣ ਹਾਰ ਗਈ ਤਾਂ ਮੈਂ ਆਪਣੇ ਅਹੁਦੇ ਤੋਂ ਦੇਵਾਂਗਾ ਅਸਤੀਫ਼ਾ : ਕੈਪਟਨ ਅਮਰਿੰਦਰ ਸਿੰਘ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਜਰੀਵਾਲ ਨੇ ਪਟਿਆਲਾ ਤੋਂ ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿਚ ਕੱਢਿਆ ਰੋਡ ਸ਼ੋਅ ਦੱਸ ਦੇਈਏ ਕਿ ਕਾਂਗਰਸ ਨੇ ਕੁੱਝ ਸਮਾਂ ਪਹਿਲਾਂ ਫ਼ਤਵਾ ਜਾਰੀ ਕੀਤਾ ਸੀ ਕਿ ਜਿਸ ਲੋਕ ਸਭਾ ਹਲਕੇ ਵਿੱਚੋਂ ਪਾਰਟੀ ਉਮੀਦਵਾਰ ਹਾਰੇਗਾ ਉੱਥੋਂ ਦੇ ਮੰਤਰੀ ਦਾ ਅਹੁਦਾ ਜਾਵੇਗਾ ਅਤੇ ਨਾਲ ਹੀ ਵਿਧਾਇਕਾਂ ਨੂੰ ਅਗਲੀ ਵਾਰ ਟਿਕਟ ਨਹੀਂ ਮਿਲੇਗੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...