Fri, Apr 19, 2024
Whatsapp

ਅਫਗਾਨਿਸਤਾਨ ਸੰਕਟ: ਗੁਰਦੁਆਰਿਆਂ ਨੂੰ ਲੈ ਕੇ ਪੰਜਾਬੀਆਂ ਦੀ ਵਧੀ ਚਿੰਤਾ

Written by  Jashan A -- August 16th 2021 05:52 PM -- Updated: August 16th 2021 06:49 PM
ਅਫਗਾਨਿਸਤਾਨ ਸੰਕਟ: ਗੁਰਦੁਆਰਿਆਂ ਨੂੰ ਲੈ ਕੇ ਪੰਜਾਬੀਆਂ ਦੀ ਵਧੀ ਚਿੰਤਾ

ਅਫਗਾਨਿਸਤਾਨ ਸੰਕਟ: ਗੁਰਦੁਆਰਿਆਂ ਨੂੰ ਲੈ ਕੇ ਪੰਜਾਬੀਆਂ ਦੀ ਵਧੀ ਚਿੰਤਾ

ਨਵੀਂ ਦਿੱਲੀ: ਸਿੱਖ ਧਰਮ ਦੇ ਸੰਸਥਾਪਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 16ਵੀਂ ਸਦੀ ਦੇ ਸ਼ੁਰੂ ’ਚ ਅਫਗਾਨਿਸਤਾਨ ਦੀ ਯਾਤਰਾ ਕੀਤੀ। ਉਨ੍ਹਾਂ ਦੀਆਂ ਜਨਮ ਸਾਖੀਆਂ ’ਚ ਦਰਜ ਇਤਿਹਾਸ ਅਨੁਸਾਰ ਆਪਣੀ ਚੌਥੀ ਉਦਾਸੀ ਦੌਰਾਨ (1519-21) ਉਨ੍ਹਾਂ ਨੇ ਭਾਈ ਮਰਦਾਨੇ ਨਾਲ ਅਫਗਾਨਿਸਤਾਨ ਦੀ ਯਾਤਰਾ ਕੀਤੀ, ਜਿਸ ’ਚ ਮੌਜੂਦਾ ਕਾਬੁਲ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਫਗਾਨਿਸਤਾਨ ਦੇ ਕੰਧਾਰ, ਜਲਾਲਾਬਾਦ ਅਤੇ ਸੁਲਤਾਨਪੁਰ ਦੀਆਂ ਯਾਤਰਾਵਾਂ ਵੀ ਕੀਤੀਆਂ। ਇਨ੍ਹਾਂ ਸਾਰੇ ਸਥਾਨਾਂ ’ਤੇ ਗੁਰੂਦੁਆਰਾ ਸਾਹਿਬ ਵੀ ਸੁਸ਼ੋਭਿਤ ਹਨ। 1.ਗੁਰਦੁਆਰਾ ਭਾਈ ਨੰਦ ਲਾਲ ਗੋਆ, ਗਜ਼ਨੀ 2. ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਜਲਾਲਾਬਾਦ 3. ਗੁਰਦੁਆਰਾ ਬਾਬਾ ਸ੍ਰੀ ਚੰਦ, ਕਾਬੁਲ 4. ਗੁਰਦੁਆਰਾ ਕਰਤ-ਏ-ਪ੍ਰਵਾਨ, ਮੁਹੱਲਾ ਕਰਤ-ਏ-ਪ੍ਰਵਾਨ, ਕਾਬੁਲ 5. ਗੁਰਦੁਆਰਾ ਕੋਠਾ ਸਾਹਿਬ, ਕਾਬੁਲ- ਤਸ਼ਕੰਤ ਰੋਡ, ਅਕਸਾਰਾ, ਕਾਬੁਲ 6.ਗੁਰਦੁਆਰਾ ਕੋਠਾ ਸਾਹਿਬ, ਗਜ਼ਨੀ 7. ਗੁਰੂਦੁਆਰਾ ਬਾਬਾ ਨਾਨਕ, ਜਾਡੇ ਮੇਰਵਾਨ, ਕਾਬੁਲ 8. ਗੁਰਦੁਆਰਾ ਗੁਰੂ ਹਰ ਰਾਏ ਸ਼ੋਰ ਬਾਜ਼ਾਰ, ਕਾਬੁਲ 9. ਗੁਰਦੁਆਰਾ ਖਾਲਸਾ, ਸ਼ੋਰ ਬਾਜ਼ਾਰ, ਕਾਬੁਲ 10. ਗੁਰਦੁਆਰਾ ਖੁਲਾਸਾ ਦੀਵਾਨ,ਚਸ਼ਮਾ ਸਾਹਿਬ, ਸੁਲਤਾਨਪੁਰ ਤੁਹਾਨੂੰ ਦੱਸ ਦੇਈਏ ਕਿ ਇਹ ਤਮਾਮ ਗੁਰਦੁਆਰੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਹਨ ਤੇ ਇਹਨਾਂ ਗੁਰਦੁਆਰਾ ਸਾਹਿਬ 'ਚ ਕਈ ਸਿੱਖ ਰਹਿ ਰਹੇ ਹਨ ਤੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਰ ਰਹੇ ਹਨ, ਪਰ ਲਗਾਤਾਰ ਗੁਰਦੁਆਰਿਆਂ 'ਤੇ ਹੋ ਰਹੇ ਹਮਲਿਆਂ ਕਾਰਨ ਸਥਾਨਕ ਸਿੱਖਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਖਾਂ ਦੀ ਘੱਟ ਗਿਣਤੀ ਹੋਣ ਕਾਰਨ ਲਗਾਤਰ ਤਾਲਿਬਾਨੀਆਂ ਵੱਲੋਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਕੁਝ ਦਿਨ ਪਹਿਲਾਂ ਤਾਲਿਬਾਨ ਨੇ ਕਥਿਤ ਤੌਰ 'ਤੇ ਪੂਰਬੀ ਅਫਗਾਨਿਸਤਾਨ ਦੇ ਪਖਤਿਆ ਸੂਬੇ ਦੇ ਗੁਰਦੁਆਰਾ ਥਲਾ ਸਾਹਿਬ ਦੇ ਵਿਹੜੇ 'ਚੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਨਿਸ਼ਾਨ ਸਾਹਿਬ ਨੂੰ ਹਟਾ ਦਿੱਤਾ ਸੀ, ਇਸ ਮਾਮਲੇ ਤੋਂ ਬਾਅਦ ਸਿੱਖ ਭਾਈਚਾਰੇ ਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਤੇ ਕੁਝ ਦਿਨ ਬਾਅਦ ਮੁੜ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਲਗਾ ਦਿੱਤਾ ਸੀ। ਅਜਿਹੇ 'ਚ ਅਫਗਾਨਿਸਤਾਨ 'ਚ ਮੁੜ ਹਾਲਾਤ ਵਿਗੜ ਗਏ ਹਨ, ਜਿਸ ਦੌਰਾਨ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਲਿਆਉਣ ਲਈ ਸਰਕਾਰ ਵੱਲੋਂ ਤਮਾਮ ਕੋਸ਼ਿਸ਼ਾਂ ਜਾਰੀ ਹਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ''ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗ਼ਾਨਿਸਤਾਨ ਵਿਚ ਫਸੇ ਲਗਭਗ 200 ਸਿੱਖਾਂ ਸਮੇਤ ਸਾਰੇ ਭਾਰਤੀਆਂ ਨੂੰ ਤੁਰੰਤ ਕੱਢਣ ਦੀ ਅਪੀਲ ਕੀਤੀ ਹੈ।

ਮਨਜਿੰਦਰ ਸਿੰਘ ਸਿਰਸਾ ਦੀ ਭਾਰਤ ਸਰਕਾਰ ਨੂੰ ਅਪੀਲ- ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਵਿੱਚ ਸਿੱਖਾਂ ਅਤੇ ਗੁਰਦੁਆਰਿਆਂ ਦੀ ਸੁਰੱਖਿਆ ਯਕੀਨੀ ਬਣਾਏ। ਤਾਜ਼ਾ ਘਟਨਾਕ੍ਰਮ ਦੇ ਬਾਰੇ ਵਿੱਚ, ”ਸਿਰਸਾ ਨੇ ਟਵੀਟ ਕੀਤਾ ਤੇ ਕਿਹਾ ਕਿ "ਮੈਂ ਲਗਾਤਾਰ ਪ੍ਰਧਾਨ, ਕਾਬੁਲ ਦੀ ਗੁਰਦੁਆਰਾ ਕਮੇਟੀ ਅਤੇ ਸੰਗਤ ਦੇ ਸੰਪਰਕ ਵਿੱਚ ਹਾਂ ਜਿਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਗਜ਼ਨੀ ਅਤੇ ਜਲਾਲਾਬਾਦ ਵਿੱਚ ਰਹਿਣ ਵਾਲੇ ਘੱਟ ਗਿਣਤੀਆਂ ਦੇ 320+ ਲੋਕਾਂ (ਜਿਨ੍ਹਾਂ ਵਿੱਚ 50 ਹਿੰਦੂ ਅਤੇ 270+ ਸਿੱਖ ਸ਼ਾਮਲ ਹਨ) ਨੇ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰੇ ਵਿੱਚ ਸ਼ਰਨ ਲਈ ਹੈ। -PTC New

Top News view more...

Latest News view more...