Advertisment

ਬਿੱਗ-ਬੀ ਦੇ ਧੀ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਰਾਜਨ ਨੰਦਾ ਦਾ ਹੋਇਆ ਦਿਹਾਂਤ , ਗੁਰੂਗ੍ਰਾਮ 'ਚ ਲਏ ਆਖਰੀ ਸਾਹ

author-image
Ragini Joshi
New Update
ਬਿੱਗ-ਬੀ ਦੇ ਧੀ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਰਾਜਨ ਨੰਦਾ ਦਾ ਹੋਇਆ ਦਿਹਾਂਤ , ਗੁਰੂਗ੍ਰਾਮ 'ਚ ਲਏ ਆਖਰੀ ਸਾਹ
Advertisment
ਖਬਰ ਮਿਲੀ ਹੈ ਕਿ ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਦੇ ਸਹੁਰੇ ਰਾਜਨ ਨੰਦਾ ਦੇ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਆਪਣੀ ਆਖਰੀ ਸਵਾਸ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਲਏ ਹਨ । 1994 ਤੋਂ ਰਾਜਨ ਨੰਦਾ ਏਸਕੌਰਟਸ ਲਿਮਿਟੇਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਨ ।amitabh-bachchans-daughter-shweta-bachchan-nandas-father-in-law-rajan-nanda-passed-awayਜ਼ਿਕਰਯੋਗ ਹੈ ਕਿ ਸ਼ਵੇਤਾ ਨੰਦਾ ਦੇ ਪਰਿਵਾਰ ਵੱਲੋਂ ਇਸ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਨਾ ਹੀ ਕਿਸੇ ਤਰ੍ਹਾਂ ਦੀ ਪੋਸਟ ਜਾਂ ਕੋਈ ਸੰਦੇਸ਼ ਕਿਸੇ ਨੂੰ ਪਹੁੰਚਾਇਆ ਗਿਆ ਹੈ।
Advertisment
ਜਾਣਕਾਰੀ ਮੁਤਾਬਕ ਰਿਧੀਮਾ ਕਪੂਰ ਜੋ ਕਿ ਰਿਸ਼ੀ ਕਪੂਰ ਦੀ ਬੇਟੀ ਅਤੇ ਰਣਦੀਪ ਕਪੂਰ ਦੀ ਭੈਣ ਹੈ ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਾਜਨ ਨੰਦਾ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਲਿਖਿਆ ਹੈ ਕਿ ਉਹ ਹਮੇਸ਼ਾ ਲੀਜੈਂਡ ਸਨ ਤੇ ਹਮੇਸ਼ਾ ਹੀ ਰਹਿਣਗੇ। ਉਨ੍ਹਾਂ ਪ੍ਰਤੀ ਪਿਆਰ ਅਤੇ ਸਤਿਕਾਰ ਵਿਅਕਤ ਕਰਦੇ ਰਿਧੀਮਾ ਨੇ ਰਾਜਨ ਨੰਦਾ ਨੂੰ ਭਾਵਪੂਰਤ ਸ਼ਰਧਾਂਜਲੀ ਦਿੱਤੀ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news amitabh-bacchan shweta shweta-nanda
Advertisment

Stay updated with the latest news headlines.

Follow us:
Advertisment