Mon, Apr 29, 2024
Whatsapp

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਕੀਤਾ ਅਗਵਾ ,ਪੁਲਿਸ ਭਾਲ 'ਚ ਜੁਟੀ

Written by  Shanker Badra -- July 28th 2018 12:39 PM -- Updated: July 28th 2018 12:42 PM
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਕੀਤਾ ਅਗਵਾ ,ਪੁਲਿਸ ਭਾਲ 'ਚ ਜੁਟੀ

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਕੀਤਾ ਅਗਵਾ ,ਪੁਲਿਸ ਭਾਲ 'ਚ ਜੁਟੀ

ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਕੀਤਾ ਅਗਵਾ ,ਪੁਲਿਸ ਭਾਲ 'ਚ ਜੁਟੀ:ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਦੀ ਪੁਲਿਸ ਭਾਲ ਵਿੱਚ ਜੁਟ ਗਈ ਹੈ।ਇਸ ਸਬੰਧੀ ਪੁਲਿਸ ਕਰਮਚਾਰੀ ਦੇ ਪਰਿਵਾਰ ਨੇ ਦੱਸਿਆ ਹੈ ਕਿ ਬੀਤੀ ਰਾਤ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਤੋਂ ਅੱਤਵਾਦੀ ਉਸ ਨੂੰ ਅਗਵਾ ਕਰਕੇ ਲੈ ਗਏ ਹਨ।ਜਿਸ ਸਬੰਧੀ ਅਗਵਾ ਕੀਤੇ ਕਰਮਚਾਰੀ ਦੇ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।ਉਸ ਦੇ ਪਰਿਵਾਰ ਨੇ ਕਿਹਾ ਕਿ ਉਹ ਇੱਕ ਰਿਸ਼ਤੇਦਾਰ ਦੇ ਕੋਲ ਗਿਆ ਸੀ। ਉੱਥੇ ਹੀ ਇਸ ਸੰਬੰਧ 'ਚ ਜੰਮੂ-ਕਸ਼ਮੀਰ ਦੇ ਡੀ.ਜੀ.ਪੀ.ਐਸ.ਪੀ. ਵੈਦ ਦਾ ਕਹਿਣਾ ਹੈ ਕਿ 'ਉਹ ਇਸ ਸੂਚਨਾ ਦੀ ਜਾਂਚ ਕਰ ਰਹੇ ਹਨ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਅਗਵਾ ਕਰਨ ਅਤੇ ਉਨ੍ਹਾਂ ਦੀ ਹੱਤਿਆ ਕਰਨ ਦੀਆਂ ਘਟਨਾਵਾਂ 'ਚ ਕਾਫ਼ੀ ਵਾਧਾ ਹੋਇਆ ਹੈ।ਅੱਤਵਾਦੀਆਂ ਨੇ ਪਿਛਲੇ ਮਹੀਨੇ ਫੌਜ ਦੇ ਜਵਾਨ ਔਰੰਗਜ਼ੇਬ ਨੂੰ ਅਗਵਾ ਕੀਤਾ ਸੀ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਸੀ। -PTCNews


Top News view more...

Latest News view more...