ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੀਏਯੂ ਦੇ ਵਿਦਿਆਰਥੀ ਨੂੰ ਉਤਮ ਪਰਚੇ ਲਈ ਸਨਮਾਨ ਹਾਸਲ
Joshi
February 16th 2018 03:47 PM
ਲੁਧਿਆਣਾ: ਪੀਏਯੂ ਦੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਪੀਐਚਡੀ ਦੇ ਵਿਦਿਆਰਥੀ ਸ੍ਰੀ ਨਵਨੀਥਾ ਕ੍ਰਿਸ਼ਨਨ ਜੇ ਨੂੰ ਉਤਮ ਪਰਚੇ ਦਾ ਸਨਮਾਨ ਹਾਸਲ ਹੋਇਆ ਹੈ । ਇਹ ਇਨਾਮ ਪੁਤਰਾ ਯੂਨੀਵਰਸਿਟੀ, ਮਲੇਸ਼ੀਆ ਵਿਖੇ 4-9 ਫ਼ਰਵਰੀ 2018 ਨੂੰ ਹੋਈ 6ਵੀਂ ਅੰਤਰਰਾਸ਼ਟਰੀ ਖੇਤੀਬਾੜੀ ਸਿੰਪੋਜੀਅਮ ਵਿਖੇ ਐਲਾਨਿਆ ਗਿਆ । ਇਹ ਪਰਚਾ ਸ੍ਰੀ ਨਵਨੀਥਾ ਦੀ ਖੋਜ ਝੋਨੇ ਦੀ ਸੀ ਓ 43 ਕਿਸਮ ਵਿੱਚ ਝੁਲਸ ਅਤੇ ਬੈਕਟੀਰੀਅਲ ਬਲਾਈਟ ਰੋਗ ਲਈ ਪ੍ਰਤੀਰੋਧਿਕਤਾ ਉਤਪੰਨ ਕਰਨ ਲਈ ਮਾਰਕਰ ਦੀ ਚੋਣ ਕਰਨ ਬਾਰੇ ਸੀ । ਇਹ ਖੋਜ ਵਿਦਿਆਰਥੀ ਦੇ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ, ਕੋਇੰਬਟੂਰ ਦੇ ਐਮ ਐਸ ਸੀ ਦੇ ਖੋਜ ਕਾਰਜ ਦਾ ਹਿੱਸਾ ਸੀ ।