ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਅੰਟੀ ਦਾ ਹੋਇਆ ਦਿਹਾਂਤ

By  Shanker Badra March 6th 2018 11:01 AM -- Updated: March 6th 2018 11:09 AM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਅੰਟੀ ਦਾ ਹੋਇਆ ਦਿਹਾਂਤ:ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਇੱਕ ਹੋਰ ਦੁੱਖੀ ਖਾਬਰ ਸਾਹਮਣੇ ਆ ਗਈ ਹੈ।ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਅੰਟੀ ਦਾ ਹੋਇਆ ਦਿਹਾਂਤਬਾਲੀਵੁੱਡ ਦੀ ਬਜ਼ੁਰਗ ਅਦਾਕਾਰਾ ਸ਼ੰਮੀ ਦਾ 89 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ।ਉਨ੍ਹਾਂ ਨੂੰ ਸ਼ੰਮੀ ਅੰਟੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਸੀ।ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਅੰਟੀ ਦਾ ਹੋਇਆ ਦਿਹਾਂਤਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ।ਜਾਣਕਾਰੀ ਅਨੁਸਾਰ ਉਹ ਲੰਬੇ ਸਮੇਂ ਤੋਂ ਬਿਮਾਰ ਸੀ ਤੇ ਸੋਮਵਾਰ ਦੇਰ ਰਾਤ 1 ਵਜੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ।ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਅੰਟੀ ਦਾ ਹੋਇਆ ਦਿਹਾਂਤਅਮਿਤਾਭ ਬੱਚਨ ਨੇ ਵੀ ਟਵਿਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ,''ਬੇਹਿਤਰੀਨ ਅਦਾਕਾਰਾ ਤੇ ਪਰਫਾਰਮਰ ਹੁਣ ਸਾਡੇ 'ਚ ਨਹੀਂ ਰਹੀ।ਉਨ੍ਹਾਂ ਦੀ ਸਿਹਤ ਲੰਬੇ ਸਮੇਂ ਤੋਂ ਖਰਾਬ ਚੱਲ ਰਹੀ ਸੀ।ਹੋਲੀ-ਹੋਲੀ ਸਾਰੇ ਜਾ ਰਹੇ ਹਨ।ਦੱਸਣਯੋਗ ਹੈ ਕਿ ਸਾਲ 1931 'ਚ ਜੰਮੀ ਸ਼ੰਮੀ ਦਾ ਅਸਲੀ ਨਾਂ ਨਰਗਿਸ ਰਬਾੜੀ ਸੀ।ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਅੰਟੀ ਦਾ ਹੋਇਆ ਦਿਹਾਂਤਉਨ੍ਹਾਂ ਨੇ 200 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ।ਫਿਲਮ ਤੋਂ ਇਲਾਵਾ ਉਨ੍ਹਾਂ ਨੇ ਟੀ.ਵੀ. ਇੰਡਸਟਰੀ 'ਚ ਵੀ ਸਫਲ ਪਾਰੀ ਖੇਡੀ ਸੀ।1950 ਦੇ ਦਹਾਕੇ 'ਚ ਸ਼ੰਮੀ ਆਂਟੀ ਨੇ 'ਬਾਗੀ', 'ਆਗ ਕਾ ਦਰਿਆ', 'ਰੁਖਸਾਨਾ', 'ਪਹਿਲੀ ਝਲਕ', 'ਲਗਨ', 'ਬੰਦਿਸ਼', 'ਮੁਸਾਫਿਰਖਾਨਾ', 'ਆਜ਼ਾਮ' ਅਤੇ 'ਦਿਲ ਅਪਨਾ ਔਰ ਪ੍ਰੀਤ ਪਰਾਈ' ਵਰਗੀਆਂ ਫਿਲਮਾਂ 'ਚ ਮੱਹਤਵਪੂਰਨ ਭੂਮਿਕਾਵਾਂ ਨਿਭਾਈਆਂ ਸਨ।

-PTCNews

Related Post